ਅੰਮਿ੍ਤਸਰ 15 ਅਕਤੂਬਰ (ਪੰਜਾਬ ਪੋਸਟ- ਮਨਜੀਤ ਸਿੰਘ) – ਪੰਜਾਬ ਰਾਜ ਵਿਕਾਸ ਮਿਸ਼ਨ ਵਲੋ ਭਾਰਤ ਸਰਕਾਰ ਦੀ ਸਹਾਇਤਾ ਨਾਲ 30 ਕਰੋੜ ਰੁਪਏ ਦੀ ਲਾਗਤ ਨਾਲ ਮੈਡੀਕਲ ਕਾਲਜ ਅੰਮਿ੍ਰਤਸਰ ਵਿਖੇ ਬਣਾਏ ਗਏ ਹੈਲਥ ਸੈਕਟਰ ਸਕਿਲ ਡਿਵਲੈਪਮੈਟ ਸੈਟਰ ਦਾ ਉਦਘਾਟਨ ਗੁਰਜੀਤ ਸਿੰਘ ਔਜਲਾ ਮੈਬਰ ਪਾਰਲੀਮੈਟ ਨੇ ਕੀਤਾ।
ਇਸ ਮੌਕੇ ਬੋਲਦਿਆਂ ਸ: ਔਜਲਾ ਨੇ ਕਿਹਾ ਕਿ ਇਸ ਸੈਟਰ ਵਿਚ 10 ਵੀ ਅਤੇ 12 ਵੀ ਪਾਸ 18 ਤੋ 35 ਸਾਲ ਦੇ ਯੁਵਕ ਅਤੇ ਯੁਵਤੀਆਂ ਨੂੰ ਪੈਰਾ ਮੈਡੀਕਲ ਕੋਰਸ ਕਰਵਾਏ ਜਾਣਗੇ। ੳੂਨਾਂ ਕਿਹਾ ਕਿ ਇਹ ਸੈਟਰ ਪਬਲਿਕ-ਪਾਈਵੇਟ ਪਾਟਨਰਸ਼ਿਪ ਤਹਿਤ ਵੇਦਾਂਤਾ ਸਕਿੱਲ ਸੰਸਥਾ ਦੇ ਸਹਿਯੋਗ ਨਾਲ ਖੋਲਿਆ ਗਿਆ ਹੈ।ਉਨਾਂ ਕਿਹਾ ਕਿ ਇਸ ਸੈਟਰ ਦੇ ਖੁਲਣ ਨਾਲ ਪੰਜਾਬ ਸਰਕਾਰ ਦੀ ਘਰ ਘਰ ਰੋਜ਼ਗਾਰ ਦੇਣ ਦਾ ਸੁਪਨਾ ਵੀ ਪੂਰਾ ਹੋਵੇਗਾ ਕਿਓੁਕਿ ਇਸ ਸੈਟਰ ਤੋ ਕੋਰਸ ਕਰਨ ਵਾਲੋੇ ਵਿਦਿਆਰਥੀਆਂ ਨੂੰ ਰੋਜ਼ਗਾਰ ਮਿਲੇਗਾ।ਉਨਾਂ ਦੱਸਿਆ ਕਿ ਇਸ ਸੈਟਰ ਵਲੋ ਸ਼ਹਿਰ, ਰਾਜ ਅਤੇ ਰਾਸ਼ਟਰੀ ਪੱਧਰ ਦੇ ਹਸਪਤਾਲਾਂ ਦੇ ਨਾਲ ਟਾਈ ਅਪ ਕੀਤਾ ਗਿਆ ਹੈ।ਜਿਥੇ ਇਸ ਸੈਟਰ ਵਿਚੋ ਕੀਤੇ ਹੋਏ ਕੋਰਸਾਂ ਵਾਲੇ ਵਿਦਿਆਰਥੀਆਂ ਦੀ ਪਲੇਸਮੈਟ ਕਰਵਾਈ ਜਾਵੇਗੀ।ਉਨਾਂ ਕਿਹਾ ਕਿ ਇਹ ਸੈਟਰ ਸ਼ਹਿਰੀ ਅਤੇ ਪਿੰਡਾਂ ਦੇ ਬੱਚਿਆਂ ਲਈ ਬਹੁਤ ਫਾਇਦੇਮੰਦ ਹੋਵੇਗਾ। 
ਔਜਲਾ ਨੇ ਬੋਲਦਿਆਂ ਅੱਗੇ ਕਿਹਾ ਕਿ ਸਰਕਾਰ ਦਾ ਉਦੇਸ ਹੈ ਕਿ ਪਿੰਡ ਪਿੰਡ ਪੱਧਰ ਤੱਕ ਸਿਹਤ ਸੇਵਾਵਾਂ ਪਹੰੁਚਾਈਆਂ ਜਾਣ।ਉਨਾਂ੍ਰ ਕਿਹਾ ਕਿ ਹੈਲਥ ਸੈਕਟਰਾਂ ਵਿਚੋ ਕੋਰਸ ਕੀਤੇ ਵਿਦਿਆਰਥੀ ਪਿੰਡਾਂ ਵਿਚ ਜਾ ਕੇ ਵੀ ਆਪਣੀਆਂ ਸੇਵਾਵਾਂ ਦੇ ਸਕਦੇ ਹਨ।ਉਨਾਂ ਅੱਗੇ ਦੱਸਿਆ ਕਿ ਪੂਰੇ ਪੰਜਾਬ ਵਿਚ ਤਿੰਨ ਹੀ ਇਸ ਤਰਾਂ ਦੇ ਸੈਟਰ ਖੁਲੇ ਹਨ, ਜ਼ਿੰਨਾਂ ਵਿਚ ਪਟਿਆਲਾ, ਫਰੀਦਕੋਟ ਅਤੇ ਅੰਮਿ੍ਰਤਸਰ ਹਨ।
ਇਸ ਸਮਾਗਮ ਵਿਚ ਬੋਲਦਿਆਂ ਸ਼੍ਰੀ ਸੁਨੀਲ ਦੱਤੀ ਹਲਕਾ ਵਿਧਾਇਕ ਨੇ ਕਿਹਾ ਕਿ ਅੰਮਿ੍ਰਤਸਰ ਲਈ ਬੜੀ ਮਾਣ ਵਾਲੀ ਗੱਲ ਹੈ ਕਿ ਇਹ ਸੈਟਰ ਮਸ਼ਹੂਰ ਵੇਦਾਂਤਾ ਸਕਿੱਲ ਸੰਸਥਾ ਦੇ ਸਹਿਯੋਗ ਨਾਲ ਖੁੱਲਿਆ ਹੈ।ਉਨਾਂ ਨੇ ਵਿਦਿਆਰਥੀਆਂ ਨੂੰ ਕਿਹਾ ਕਿ ਤੁਹਾਨੂੰ ਆਪਣੇ ਅੰਦਰ ਸ਼ਹਨਸ਼ੀਲਤਾ, ਸਾਕਾਰਤਮਕ ਸੋਚ ਅਤੇ ਦੂਜਿਆਂ ਦੀਆਂ ਭਾਵਨਾਵਾਂ ਨੂੰ ਸਮਝਨ ਦੀ ਭਾਵਨਾ ਆਪਣੇ ਅੰਦਰ ਉਜਾਗਰ ਕਰਨੀ ਹੈ ਤਾਂ ਹੀ ਤੁਸੀ ਅੱਗੇ ਜਾ ਕੇ ਕਾਮਯਾਬ ਹੋ ਸਕਦੇ ਹੋ। ਇਸ ਸਮਾਗਮ ਵਿਚ ਰਵਿੰਦਰ ਸਿੰਘ ਵਧੀਕ ਡਿਪਟੀ ਕਮਿਸ਼ਨਰ ਵਿਕਾਸ, ਤੇਜਬੀਰ ਸਿੰਘ ਪਿ੍ਰੰਸੀਪਲ ਮੈਡੀਕਲ ਕਾਲਜ ਵਰਿੰਦਰ ਸਿੰਘ ਸੈਟਰ ਹੈਡ, ਜਨਾਥਨ ਆਰ ਲੈਸ ਚੇਅਰਮੈਨ ਸੀ.ਈ.ਓ ਵੇਦਾਂਤਾ ਸਕਿੱਲ ਇੰਸਟੀਚਿਊਟ ਹਾਜਰ ਸਨ।
Check Also
ਨਗਰ ਨਿਗਮ ਵੱਲੋਂ ਵਿਸ਼ਾਲ ਐਂਟੀ-ਇਨਕਰੋਚਮੈਂਟ ਵਿਸ਼ੇਸ਼ ਮੁਹਿੰਮ ਚਲਾਈ ਗਈ
ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਗੋਲ ਬਾਗ (ਰੇਲਵੇ ਸਟੇਸ਼ਨ ਦੇ …
Punjab Post Daily Online Newspaper & Print Media