Friday, March 20, 2026

ਹਰਿਆਵਲ ਦਿਵਾਲੀ ਮਨਾਉਣਗੇ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲਾਂ ਦੇ ਬੱਚੇ

PPN1510201712ਨਵੀਂ ਦਿੱਲੀ, 15 ਅਕਤੂਬਰ (ਪੰਜਾਬ ਪੋਸਟ ਬਿਊਰੋ) – ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲਾਂ ਦੇ ਬੱਚੇ ਇਸ ਵਾਰ ਪਟਾਖਿਆਂ ਦੀ ਥਾਂ ਹਰਿਆਲੀ ਦਿਵਾਲੀ ਮਨਾਉਣਗੇ।ਇਸ ਬਾਬਤ ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਫ਼ਤਰ ਪੁੱਜੇ ਬੱਚਿਆਂ ਨੇ ਆਪਣੇ ਹੱਥ ’ਚ ਬੂਟੇ ਪਕੜੇ ਹੋਏ ਸਨ।ਬੱਚਿਆਂ ਨੇ ਕਮੇਟੀ ਮੈਂਬਰਾਂ ਅਤੇ ਅਧਿਕਾਰੀਆਂ ਨੂੰ ਵੀ ਬੂਟੇ ਵੰਡਦੇ ਹੋਏ ਇਸ ਦਿਵਾਲੀ ਮੌਕੇ ਹਰ ਬੱਚੇ ਵੱਲੋਂ ਇੱਕ ਬੂਟਾ ਲਗਾਉਣ ਦਾ ਅਹਿਦ ਵੀ ਲਿਆ।
ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ ਦੇ ਨਿੱਜ਼ੀ ਸਹਾਇਕ ਵਿਕਰਮ ਸਿੰਘ ਨੂੰ ਬੂਟਾ ਭੇਟ ਕਰਦੇ ਹੋਏ ਬੱਚਿਆਂ ਨੇ ਵਾਤਾਵਰਣ ਨੂੰ ਬਚਾਉਣ ਵਾਸਤੇ ਹਰਿਆਲੀ ਵਧਾਉਣ ਵੱਲ ਧਿਆਨ ਦੇਣ ਦੀ ਅਪੀਲ ਕੀਤੀ।ਵਿਕਰਮ ਸਿੰਘ ਨੇ ਬੱਚਿਆਂ ਵੱਲੋਂ ਲਏ ਗਏ ਅਹਿਦ ਨੂੰ ਵਾਤਾਵਰਣ ਦੀ ਸੰਭਾਲ ਅਤੇ ਸੁਪਰੀਮ ਕੋਰਟ ਵੱਲੋਂ ਦਿੱਲੀ ਵਿਖੇ ਪਟਾਖਿਆਂ ਦੀ ਵਿਕਰੀ ’ਤੇ ਲਗਾਈ ਗਈ ਰੋਕ ਲਈ ਜਰੂਰੀ ਦੱਸਿਆ।ਉਨ੍ਹਾਂ ਦੱਸਿਆ ਕਿ ਬੀਤੇ ਵਰ੍ਹੇ ਵੀ ਕਮੇਟੀ ਵੱਲੋਂ ਦਿਵਾਲੀ ਅਤੇ ਨਗਰ ਕੀਰਤਨਾਂ ਮੌਕੇ ‘ਗੁਰੂ ਹਰਿ ਰਾਇ ਸਾਹਿਬ ਵਾਤਾਵਰਣ ਸੰਭਾਲ ਮੁਹਿੰਮ’ ਸ਼ੁਰੂ ਕੀਤੀ ਗਈ ਸੀ।ਜਿਸ ਦੇ ਤਹਿਤ ਸਕੂਲੀ ਬੱਚਿਆਂ ਵੱਲੋਂ ਨਗਰ ਕੀਰਤਨਾਂ ਦੌਰਾਨ ਹੱਥ ’ਚ ਵਾਤਾਵਰਣ ਦੀ ਰੱਖਿਆ ਲਈ ਤਖਤੀਆਂ ਫੜ ਕੇ ਸੰਗਤ ਨੂੰ ਵਾਤਾਵਰਣ ਬਚਾਉਣ ਵੱਲ ਧਿਆਨ ਦੇਣ ਦੀ ਅਪੀਲ ਕੀਤੀ ਗਈ ਸੀ।ਉਨ੍ਹਾਂ ਕਿਹਾ ਕਿ ਦਿੱਲੀ ਕਮੇਟੀ ਆਪਣੇ ਸਮੂਹ ਸਕੂਲਾਂ ’ਚ ਇਸ ਮੁਹਿੰਮ ਨੂੰ ਕਾਮਯਾਬ ਕਰਨ ਲਈ ਯਤਨਸ਼ੀਲ ਹੈ।

Check Also

ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ

ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …

Leave a Reply