Wednesday, July 8, 2026

ਭਗਵਾਨ ਵਾਲਮੀਕਿ ਜੀ ਦੇ ਜਨਮ ਦਿਹਾੜੇ ਨੂੰ ਸਮਰਪਿੱਤ ਸ਼ੋਭਾ ਯਾਤਰਾ

PPN1510201717ਜੰਡਿਆਲਾ ਗੁਰੂ, 15 ਅਕਤੂਬਰ (ਹਰਿੰਦਰ ਪਾਲ ਸਿੰਘ) – ਭਗਵਾਨ ਵਾਲਮੀਕਿ ਜੀ ਦੇ ਜਨਮ ਦਿਹਾੜੇ ਦੇ ਸੰਬੰਧੀ  ਸ਼ੋਭਾ ਯਾਤਰਾ ਮੁੱਖ ਸੇਵਾਦਾਰ ਬਾਬਾ ਹਰਪਾਲ ਸਿੰਘ ਤੇ ਸਮੂਹ ਸ਼ਹਿਰ ਵਾਸੀਆ ਦੇ ਸਹਿਯੋਗ ਨਾਲ ਸ਼ਰਧਾ ਨਾਲ ਕੱਢੀ ਗਈ। ਸ਼ੋਭਾ ਯਾਤਰਾ ਸਵੇਰੇ 10.00 ਵਜੇ ਦਰਬਾਰ ਪੀਰ ਬਾਬਾ ਘੋੜੇ ਸ਼ਾਹ ਤੋਂ ਆਰੰਭ ਹੋ ਕੇ ਸ਼ਹਿਰ ਦੇ ਵੱਖ-ਵੱਖ ਗਲ਼ੀਆਂ ਬਾਜ਼ਾਰਾਂ ਤੋਂ ਹੁੰਦੀ ਹੋਈ ਦਰਬਾਰ ਬਾਬਾ ਘੋੜੇ ਸ਼ਾਹ ਆ ਕੇ ਸਮਾਪਤ ਹੋਈ।ਇਸ ਮੌਕੇ ਡਾਕਟਰ ਦਲਬੀਰ ਸਿੰਘ ਵੇਰਕਾ ਵਿਸ਼ੇਸ਼ ਤੋਰ `ਤੇ ਸ਼ਾਮਿਲ ਹੋਏ। ਉਹਨਾਂ ਤੋਂ ਇਲਾਵਾ ਅਜੇਪਾਲ ਸਿੰਘ ਮੀਰਾਕੋਟ, ਪ੍ਰੀਕਸ਼ਤ ਸ਼ਰਮਾ, ਸੰਤ ਸਰੂਪ ਸਿੰਘ, ਬਾਬਾ ਨਿਰਮਲ ਸਿੰਘ ਸੁਲਤਾਨਵਿੰਡ, ਭੈਣ ਕੁਲਵੰਤ ਫਤਿਹਾਬਾਦ, ਬਾਬਾ ਦਰਸ਼ਨ ਸਿੰਘ ਟਾਗਰਾਂ, ਭੈਣ ਮਨਜੀਤ ਕੌਰ ਭੱਲਾ ਕਲੌਨੀ, ਬਾਬਾ ਬਲਕਾਰ ਸਿੰਘ ਦਿਆਲਪੁਰ, ਬਾਬਾ ਮੰਗਲ ਸਿੰਘ, ਕੌਂਸਲਰ ਹਰਜਿੰਦਰ ਸਿੰਘ, ਲਵਿੰਦਰ ਸਿੰਘ ਤੇ ਵੱਡੀ ਗਿਣਤੀ ਵਿੱਚ ਸੰਗਤ ਨੇ ਸ਼ੋਭਾ ਯਾਤਰਾ ਵਿੱਚ ਹਿੱਸਾ ਲਿਆ।

Check Also

ਨਗਰ ਨਿਗਮ ਵੱਲੋਂ ਵਿਸ਼ਾਲ ਐਂਟੀ-ਇਨਕਰੋਚਮੈਂਟ ਵਿਸ਼ੇਸ਼ ਮੁਹਿੰਮ ਚਲਾਈ ਗਈ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਗੋਲ ਬਾਗ (ਰੇਲਵੇ ਸਟੇਸ਼ਨ ਦੇ …

Leave a Reply