Thursday, August 13, 2026

ਯੂਨੀਵਰਸਿਟੀ ਵਲੋਂ ਵਿਅਕਤਿਤਵ ਵਿਕਾਸ ਅਤੇ ਇੰਟਰਵਿਊ ਤਕਨੀਕ ਵਿਸ਼ੇ `ਤੇ ਵਰਕਸ਼ਾਪ

PPN1510201716ਅੰਮ੍ਰਿਤਸਰ, 15, ਅਕਤੂਬਰ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਅੱਜ ਇੱਥੇ ਵਿਅਕਤਿਤਵ ਵਿਕਾਸ ਅਤੇ ਇੰਟਰਵਿਊ ਤਕਨੀਕ ਵਿਸ਼ੇ ਤੇ ਇਕ ਦਿਨਾਂ ਵਰਕਸ਼ਾਪ ਦਾ ਆਯੋਜਨ ਯੂਨੀਵਰਸਿਟੀ ਦੇ ਮਹਾਰਾਜਾ ਰਣਜੀਤ ਸਿੰਘ ਆਡੀਟੋਰੀਅਮ ਵਿਖੇ ਕੀਤਾ ਗਿਆ।ਇਸ ਵਰਕਸ਼ਾਪ ਵਿਚ ਵੱਡੀ ਗਿਣਤੀ ਅਤੇ ਅਧਿਆਪਕਾਂ ਨੇ ਭਾਗ ਲਿਆ। ਇਹ ਵਰਕਸ਼ਾਪ ਨਵੀਂ ਦਿੱਲੀ ਦੇ ਨਿਸ਼ਕਾਮ ਸਿੱਖ ਵੈਲਫੇਅਰ ਕੌਂਸਿਲ ਵੱਲੋਂ ਅਮਰੀਕਾ ਦੀ ਸਿੱਖ ਹਿਊਮਨ ਡਿਵੈਲਪਮੈਂਟ ਫਾਊਡੈਂਸ਼ਨ ਦੇ ਸਹਿਯੋਗ ਨਾਲ ਉਨ੍ਹਾਂ ਵਿਦਿਆਰਥੀਆਂ ਲਈ ਕਰਵਾਇਆ ਗਿਆ ਜੋਕਿ ਨਿਸ਼ਕਾਮ ਸਿੱਖ ਵੈਲਫੈਅਰ ਸੰਸਥਾ ਵੱਲੋਂ ਸਕਾਲਰਸ਼ਿਪ ਪ੍ਰਾਪਤ ਕਰ ਰਹੇ ਹਨ।
ਇਸ ਵਰਕਸ਼ਾਪ ਦਾ ਉਦਘਾਟਨ ਯੂਨੀਵਰਸਿਟੀ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਰਿਸਰਚ ਸੈਂਟਰ ਦੇ ਡਾਇਰੈਕਟਰ ਪ੍ਰੋਫੈਸਰ ਅਮਰਜੀਤ ਸਿੰਘ ਨੇ ਕੀਤਾ।ਉਨ੍ਹਾਂ ਨਿਸ਼ਕਾਮ ਸਿੱਖ ਵੈਲਫੇਅਰ ਕਾਊਂਸਿਲ ਵੱਲੋਂ ਲੋੜਵੰਦ ਬੱਚਿਆਂ ਨੂੰ ਦਿੱਤੀ ਜਾ ਰਹੀ ਸਕਾਲਰਸ਼ਿਪ ਦੀ ਭਰਪੂਰ ਸ਼ਲਾਘਾ ਕੀਤੀ।ਉਨ੍ਹਾਂ ਵਿਦਿਆਰਥੀਆਂ ਨੂੰ ਇੰਟਰਵਿਊ ਮੋਕੇ ਗੱਲਬੱਤ ਦਾ ਤਰੀਕਾ ਅਤੇ ਵਿਕਤਿਤਵ ਦੇ ਵਿਕਾਸ ਲਈ ਗਿਆਨ ਭਰਪੂਰ ਭਾਸ਼ਨ ਦਿੱਤਾ।`
ਇਸ ਤੋਂ ਪਹਿਲਾਂ ਨਿਸ਼ਕਾਮ ਸਿੱਖ ਵੈਲਫੇਅਰ ਕੌਂਸਲ ਅੰਮ੍ਰਿਤਸਰ ਦੇ ਪ੍ਰਧਾਨ ਬੀ.ਐਸ ਸੇਖੋਂ ਨੇ ਮੁੱਖ ਮਹਿਮਾਨਾਂ ਨੂੰ `ਜੀ ਆਇਆਂ ਕਿਹਾ`।ਵਰਕਸ਼ਾਪ ਦੇ ਕਨਵੀਨਰ ਡਾ. ਐਚ.ਪੀ ਸਿੰਘ ਨੇ ਮੁੱਖ ਬੁਲਾਰਿਆਂ ਦੀ ਜਾਣ-ਪਛਾਣ ਕਰਵਾਈ।ਕੰਪਿਊਟਰ ਸੈਂਟਰ ਦੇ ਤੀਰਥ ਸਿੰਘ ਨੇ ਮੰਚ ਸੰਚਾਲਨ ਕੀਤਾ।ਨਿਸ਼ਕਾਮ ਸਿੱਖ ਵੈਲਫੇਅਰ ਦੇ ਸਕੱਤਰ ਡਾ. ਜੇ.ਐਸ ਵਾਲੀਆ ਨੇ ਧੰਨਵਾਦ ਦਾ ਮਤਾ ਪੇਸ਼ ਕੀਤਾ।ਇਸ ਮੌਕੇ ਡਾ. ਅਨਮੋਲ ਸੇਖੋਂ, ਡਾ. ਦਵੀੰਦਰ ਸਿੰਘ, ਕਵਲਜੀਤ ਸਿੰਘ ਤਲਵਾਰ, ਬਲਜੀਤ ਸਿੰਘ ਆਨੰਦ, ਮਨਮੀਤ ਸਿੰਘ, ਹਰਮਿੰਦਰ ਸਿੰਘ ਟੀਨਾ, ਕੁਲਵੰਤ ਸਿੰਘ ਖੁਰਾਨਾ ਅਤੇ ਧਨਪ੍ਰੀਤ ਸਿੰਘ ਵੀ ਹਾਜ਼ਰ ਸਨ।

Check Also

ਖ਼ਾਲਸਾ ਕਾਲਜ ਵਿਖੇ ਇੰਸਟਾਲੇਸ਼ਨ ਸੈਰੇਮਨੀ ਕਰਵਾਈ ਗਈ

ਅੰਮ੍ਰਿਤਸਰ, 12 ਅਗਸਤ (ਸੁਖਬੀਰ ਸਿੰਘ ਖੂਰਮਣੀਆਂ) ¸- ਖਾਲਸਾ ਕਾਲਜ ਦੇ ਰੋਟਾਰੈਕਟ ਕਲੱਬ ਵੱਲੋਂ ਸੈਸ਼ਨ 2026-27 …

Leave a Reply