ਕੀ ਕਿਸਾਨਾਂ ਦੇ ਆਲੂ ਵੇਚ ਕੇ ਕਿਰਾਇਆ ਪੂਰਾ ਕਰਨਗੇ ਸਟੋਰ ਮਾਲਕ?
ਸੰਦੋੜ, 16 ਅਕਤੂਬਰ (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ) – ਪੰਜਾਬ ਦਾ ਕਿਸਾਨ ਸਰਕਾਰਾਂ ਦੀ ਬੇਰੁਖ਼ੀ ਕਾਰਨ ਲਗਾਤਾਰ ਆਰਥਿਕ ਕੰਗਾਲੀ ਦਾ ਸ਼ਿਕਾਰ ਹੁੰਦਾ ਜਾਂ ਰਿਹਾ ਹੈ ਪਹਿਲਾ ਪੰਜਾਬ ਦੀਆ ਸਿਆਸੀ ਪਾਰਟੀਆਂ ਨੇ ਕਿਸਾਨਾਂ ਨੂੰ ਸਬਜ਼ਬਾਗ ਦਿਖਾ ਕੇ ਕਰਜ਼ਾ ਮੁਆਫ਼ੀ ਦੇ ਨਾਮ ਥੱਲੇ ਸਤਾ ਹਥਿਆਈ ਹੁਣ ਕਿਸਾਨ ਦੀਆ ਦੋ ਮੁੱਖ ਫ਼ਸਲਾਂ ਝੋਨਾ ਜਿਸ ਦੀ ਪੈਦਾ ਵਾਰ ਨਾਲ ਕਿਸਾਨ ਨੂੰ ਕੁੱਝ ਰਾਹਤ ਮਿਲਦੀ ਸੀ, ਪਰਾਲੀ ਨੂੰ ਅੱਗ ਨਾ ਲਾਉਣ ਦੇ ਫ਼ੈਸਲੇ ਦਾ ਸ਼ਿਕਾਰ ਹੋ ਗਿਆ। ਇਸ ਤਰਾਂ ਕਿਸਾਨਾਂ ਨੂੰ ਪ੍ਰਤੀ ਏਕੜ 6000 ਰੁਪਏ ਦਾ ਨੁਕਸਾਨ ਝੱਲਣਾ ਪੈ ਗਿਆ ਤੇ ਹੁਣ ਨਵੀਂ ਮਾਰ ਕਿਸਾਨਾਂ ਨੂੰ ਆਲੂਆਂ ਦੇ ਘੱਟ ਰੇਟਾਂ ਦੀ ਪੈ ਗਈ ਪਹਿਲਾਂ ਘੱਟ ਰੇਟ ਕਾਰਨ ਕਿਸਾਨਾਂ ਨੇ ਆਲੂ ਵੇਚਣ ਦੀ ਬਜਾਇ ਕੋਲਡ ਸਟੋਰਾਂ `ਚ ਇਸ ਲਈ ਜਮਾਂ ਕਰ ਦਿੱਤੇ ਕਿ ਜਦੋਂ ਰੇਟ ਵਧਿਆ ਉਦੋਂ ਕੱਢ ਕੇ ਵੇਚ ਦੇਣਗੇ ਪ੍ਰੰਤੂ ਆਲੂਆਂ ਦੇ ਲਗਾਤਾਰ ਡਿੱਗ ਰਹੇ ਭਾਅ ਕਾਰਨ ਕਿਸਾਨਾਂ ਦੇ ਸਟੋਰਾਂ `ਚ ਪਏ ਆਲੂਆਂ ਦੇ ਰੇਟ ਨਾਲੋਂ ਸਟੋਰ ਮਾਲਕਾਂ ਦਾ ਕਿਰਾਇਆ ਵਧ ਗਿਆ ਹੁਣ ਹਾਲਤ ਇਹ ਬਣ ਗਈ ਕੇ ਜੇ ਕਿਸਾਨ ਆਪਣੇ ਆਲੂ ਕਢਾਉਂਦਾ ਤਾਂ ਆਲੂਆਂ ਨਾਲੋਂ ਕਿਰਾਇਆ ਵਧ ਗਿਆ ਤੇ ਕਿਸਾਨ ਸਟੋਰਾਂ `ਚੋ ਆਲੂ ਚੁੱਕਣ ਤੋ ਹੱਥ ਖੜੇ ਕਰ ਗਏ।ਆਲੂ ਸਟੋਰ ਮਾਲਕਾਂ ਨੂੰ ਆਪਣਾ ਕਿਰਾਇਆ ਡੁੱਬਣ ਦਾ ਡਰ ਸਤਾਉਣ ਲੱਗਿਆ ਤੇ ਉਹ ਕਿਸਾਨਾਂ ਤੇ ਆਲੂ ਚੁੱਕਣ ਲਈ ਦਬਾਅ ਪਾ ਰਹੇ ਹਨ।ਜਿਸ ਦੇ ਚੱਲਦਿਆਂ ਕਿਸਾਨ ਭਰਾ ਆਪਣੇ ਜੋ ਆਲੂ ਸਟੋਰਾਂ ਵਿਚ ਪਏ ਹਨ, ਉਹ ਸਟੋਰ ਮਾਲਕਾਂ ਨੂੰ ਕਿਰਾਏ ਵਿਚ ਛੱਡਣ `ਤੇ ਮਜਬੂਰ ਹੋ ਰਹੇ ਹਨ। ਆਲੂਆਂ ਦੀ ਹੋਈ ਬੇਕਦਰੀ ਲਈ ਮੋਦੀ ਸਰਕਾਰ ਅਤੇ ਪੰਜਾਬ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਕਿਸਾਨ ਭਰਾਵਾਂ ਨੇ ਮੰਗ ਕੀਤੀ ਕਿ ਉਨਾਂ ਨੂੰ ਢੁੱਕਵਾਂ ਮੁਆਵਜ਼ਾ ਦਿੱਤਾ ਜਾਵੇ ਅਤੇ ਸਟੋਰ ਮਾਲਕਾਂ ਨੂੰ ਬਣਦਾ ਕਿਰਾਇਆ ਸਰਕਾਰ ਵਲੋਂ ਦਿੱਤਾ ਜਾਵੇ।
Punjab Post Daily Online Newspaper & Print Media