ਰਲ ਮਿਲ ਕੇ ਦੀਵਾਲੀ ਤਾਂ ਮਨਾਈਏ ਦੋਸਤੋ,
ਪਰ ਬਿਲਕੁੱਲ ਪਟਾਖੇ ਨਾ ਚਲਾਈਏ ਦੋਸਤੋ॥
ਆਪਾਂ ਪ੍ਰਦੂਸ਼ਣ ਤੋਂ ਵਾਤਾਵਰਨ ਨੂੰ ਬਚਾਉਣਾ ਹੈ,
ਨਾਲੇ ਬੀਮਾਰੀਆਂ ਤੋਂ ਆਪਾਂ ਬਚ ਜਾਈਏ ਦੋਸਤੋ॥
ਗਰਜਵੰਦਾਂ ਦੀ ਮਦਦ ਕਰੋ ਜਿੰਨੀ ਹੋ ਸਕੇ।
ਬੱਚਿਆਂ ਨੂੰ ਇਹੋ ਸਮਝਾਈਏ ਦੋਸਤੋ॥
ਸਰਦੀ ਦਾ ਸੀਜ਼ਨ ਵੀ ਆਉਣ ਵਾਲਾ ਹੈ,
ਗ਼ਰੀਬਾਂ ਨੂੰ ਠੰਡ ਤੋਂ ਬਚਾਈਏ ਦੋਸਤੋ॥
ਕਰੋ ਨਾ ਨਜਾਇਜ਼ ਖਰਚਾ ਸਭਨੂੰ ਕਹੀਏ,
ਨਿਵੇਕਲੀ ਪਿਰਤ ਇਹੋ ਪਾਈਏ ਦੋਸਤੋ॥
ਪਟਾਖ਼ਿਆਂ ਦੇ ਨਾਲ ਅੱਖਾਂ ਹੋਣ ਅੰਨੀਆਂ,
ਨਾਲੇ ਹੱਥ ਪੈਰ ਸੜਨੋ ਬਚਾਈਏ ਦੋਸਤੋ॥
ਹੱਸਦਿਆਂ ਦੇ ਘਰ ਸਦਾ ਰਹਿਣ ਵੱਸਦੇ,
ਹੱਸੀਏ ਤੇ ਸਭ ਨੂੰ ਹਸਾਈਏ ਦੋਸਤੋ॥
ਕਈ ਤਾਂ ਅਜ਼ਾਈਂ ਵੀ ਨੇ ਜਾਨਾਂ ਜਾਂਦੀਆਂ,
ਥਾਂ ਥਾਂ ਤੇ ਲਾਂਬੂ ਵੀ ਨਾ ਲਾਈਏ ਦੋਸਤੋ॥
`ਦੱਦਾਹੂਰੀਆ` ਹੈ ਸਮਾਂ ਹਾਲੇ ਹੱਥ ਆਪਣੇ,
ਕਾਬੂ ਮਨਾਂ ਉਤੇ ਆਓ ਸਾਰੇ ਪਾਈਏ ਦੋਸਤੋ॥

ਜਸਵੀਰ ਸ਼ਰਮਾ ਦੱਦਾਹੂਰ
ਸ੍ਰੀ ਮੁਕਤਸਰ ਸਾਹਿਬ
ਮੋਬਾ : 94176-22046
Punjab Post Daily Online Newspaper & Print Media