Sunday, March 22, 2026

ਹੁਣ ਕਾਹਦੀ ਐ ਦੀਵਾਲੀ

ਹੁਣ ਕਾਹਦੀ ਐ ਦੀਵਾਲੀ
ਨਾ ਹਾਲੀ ਤੇ ਨਾ ਪਾਲੀ
ਕਿਸਾਨ ਕਰਜ਼ੇ `ਚ ਡੁੱਬਾ
ਹੋਇਆ ਸ਼ਾਹ ਵੀ ਖਾਲੀ ।

ਹੱਲ ਕੋਈ ‘ਰੰਮੀ’ ਦੱਸੋ
ਰਲ ਖੁਸ਼ੀਆਂ ਮਨਾਉਣ ਦੇ
ਮਿੱਟੀ ਦੇ ਦੀਵਿਆਂ ਨੂੰ
ਤੇਲ ਪਾ ਜਗਾਉਣ ਦੇ ।

ਜਾਂਚ ਹੁਣ ਭੁੱਲ ਬੈਠੇ
ਕੋਠੇ ਲਿੱਪਣ ਲਿਪਾਉਣ ਦੀ
ਤਾਂਘ ਵਿੱਚ ਬੈਠੇ ਰਹਿੰਦੇ
ਲੱਛਮੀ ਦੇ ਆਉਣ ਦੀ।

ਦੀਪਮਾਲਾ ਕਰੋ ਸਾਰੇ
ਦਿਲੀਂ ਪਿਆਰ ਰੁਸ਼ਨਾਉਣ ਦੇ
ਮਿੱਟੀ ਦੇ ਦੀਵਿਆਂ ਨੂੰ
ਤੇਲ ਪਾ ਜਗਾਉਣ ਦੇ ।

ਪ੍ਰਣ ਸਾਰੇ ਕਰੋ ਅੱਜ
ਲਗਾਈਏ ਰਲ ਰੁੱਖਾਂ ਨੂੰ
ਜ਼ਹਿਰੀ ਨੇ ਹਵਾਵਾਂ ਏਥੇ
ਸਤਿਕਾਰ ਦਿਓ ਕੁੱਖਾਂ ਨੂੰ
ਨਵੀਂ ਪੀੜੀ ਚੱਜ ਦੱਸੋ
ਰੁੱਸੇ ਪਿੱਤਰ ਮਨਾਉਣ ਦੇ।
ਮਿੱਟੀ ਦੇ ਦੀਵਿਆਂ ਨੂੰ
ਤੇਲ ਪਾ ਜਗਾਉਣ ਦੇ।
Rminder Faridkotia

 

 

 

 
ਰਮਿੰਦਰ ਫਰੀਦਕੋਟੀ
3, ਫਰੈਂਡਜ਼ ਐਵੀਨਿੳੂ,
ਨਿੳੂ ਹਰਿੰਦਰਾ ਨਗਰ, ਫ਼ਰੀਦਕੋਟ।
ਮੋ : 98159-53929

Check Also

ਡਾ. ਸਰਬਜੀਤ ਸਿੰਘ ਸਾਹਿਤ ਅਕੈਡਮੀ ਲੁਧਿਆਣਾ ਦੇ ਦੂਜੀ ਵਾਰ ਪ੍ਰਧਾਨ ਬਣੇ

ਲੁਧਿਆਣਾ, 21 ਮਾਰਚ (ਡਾ. ਗੁਰਵਿੰਦਰ ਅਮਨ) – ਡਾ. ਸਰਬਜੀਤ ਸਿੰਘ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਪ੍ਰਬੁੱਧ ਅਲੋਚਕ …

Leave a Reply