ਚੱਲ ਸੱਜਣਾਂ ਆਪਾਂ ਦੀਵਾਲੀ ਮਨਾ ਆਈਏ,
ਪਟਾਕਿਆਂ ਨਾਲ ਸ਼ੋਰ ਸ਼ਰਾਬਾ ਬਹੁਤ ਹੰੁਦਾ,
ਓਸ ਦੀ ਜਗਾ ਆਪਾਂ ਕੋਈ ਪੌਦੇ ਲਾ ਆਈਏ।
ਪਟਾਕਿਆਂ ਨਾਲ ਜੋ ਵਾਤਾਵਰਨ ਖ਼ਰਾਬ ਹੁੰਦਾ,
ਓਸ ਦੀ ਸਫ਼ਾਈ ਲਈ ਯੋਗਦਾਨ ਪਾ ਆਈਏ।
ਫ਼ਜੂਲ ਖ਼ਰਚ ਐਵੇਂ ਕਰਨ ਨਾਲੋਂ,
ਉਸ ਨਾਲ ਗ਼ਰੀਬ ਦਾ ਪੇਟ ਭਰ ਆਈਏ।
ਫੋਕੀ ਟੌਹਰ ਐਵੇਂ ਬਨਾਉਣ ਲਈ,
ਐਵੇਂ ਹਜ਼ਾਰਾਂ ਰੁਪਈਏ ਨੂੰ ਨਾ ਅੱਗ ਲਾਈਏ।
ਸੁੱਖਿਆ ਭੂੰਦੜਾ ਜੇਕਰ ਸੁੱਖ ਪਾਉਣਾ,
ਕੱਢ ਦਸਵੰਧ ਚੱਲ ਗ਼ਰੀਬ ਦੀ ਸੇਵਾ ਕਰ ਆਈਏ।
ਸੁੱਖਾ ਭੂੰਦੜ
ਸ੍ਰੀ ਮੁਕਤਸਰ ਸਾਹਿਬ
ਮੋ -98783-69075