Friday, June 26, 2026

ਭੋਗੀਵਾਲ ਵੱਲੋਂ ਵਿਦਿਆਰਥੀਆਂ ਦਾ ਵਿੱਦਿਅਕ ਟੂਰ ਲਾਇਆ

ਸੰਦੌੜ, 23 ਅਕਤੂਬਰ (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ) -ਗੁਰੂ ਨਾਨਕ ਪਬਲਿਕ ਹਾਈ ਸਕੂਲ ਭੋਗੀਵਾਲ ਵੱਲੋਂ ਸੰਸਥਾ ਦੇ ਡਾਇਰੈਕਟਰ ਹੁਕਮ ਚੰਦ ਸਿੰਗਲਾ ਦੀ ਅਗਵਾਈ ਹੇਠ ਤੀਸਰੀ PPN2310201709ਕਲਾਸ ਤੋਂ ਲੈ ਕੇ ਪੰਜਵੀਂ ਕਲਾਸ ਤੱਕ ਦੇ ਬੱਚਿਆਂ ਦਾ ਇੱਕ ਰੋਜਾ ਵਿਦਿਅਕ ਟੂਰ ਪੁਸ਼ਪਾ ਗੁਜਰਾਲ ਸਾਇੰਸ ਸਿਟੀ ਵਿਖੇ ਲਿਜਾਇਆ ਗਿਆ।ਇਸ ਟੂਰ ਦੌਰਾਨ ਵਿਦਿਆਰਥੀਆਂ ਨੇ ਜਾਂਦੇ ਸਮੇਂ ਆਲਮਗੀਰ ਗੁਰਦੂਆਰਾ ਸਾਹਿਬ ਦੇ ਦਰਸ਼ਨ ਕੀਤੇ।ਸਾਇੰਸ ਸਿਟੀ ਪਹੁੰਚ ਕੇ ਵਿਦਿਆਰਥੀਆਂ ਨੇ ਸੂਮੀਲੇਟਰ, ਥ੍ਰੀ-ਡੀ ਸ਼ੋਅ, ਲੇਜਰ ਸ਼ੋਅ ਆਦਿ ਥਾਵਾਂ ਦਾ ਖੂਬ ਆਨੰਦ ਮਾਣਿਆ ਅਤੇ ਭਰਪੂਰ ਜਾਣਕਾਰੀ ਵੀ ਹਾਸਿਲ ਕੀਤੀ ।ਆਸ਼ਿਸ਼ ਸਿੰਗਲਾ ਨੇ ਸਾਰੇ ਵਿਦਿਆਰਥੀਆਂ ਨੂੰ ਇਸ ਤਰਾਂ ਦੀ ਭਰਪੂਰ ਜਾਣਕਾਰੀ ਦਿੱਤੀ।ਇਸ ਮੌਕੇ ਮੈਡਮ ਸੁਖਜੀਤ ਕੌਰ, ਮੈਡਮ ਅਕਬਰੀ, ਮੈਡਮ ਕਮਲਜੀਤ ਕੌਰ, ਮੈਡਮ ਸਿਮਰਤਪਾਲ ਕੌਰ ਅਤੇ ਮੈਡਮ ਅਮਨਦੀਪ ਕੌਰ ਹਾਜਿਰ ਸਨ।

Check Also

ਸ਼੍ਰੋਮਣੀ ਕਮੇਟੀ ਵੱਲੋਂ ਬਾਬਾ ਬੰਦਾ ਸਿੰਘ ਬਹਾਦਰ ਦੇ ਸ਼ਹੀਦੀ ਦਿਹਾੜੇ ਮੌਕੇ ਗੁਰਮਤਿ ਸਮਾਗਮ

ਅੰਮ੍ਰਿਤਸਰ, 25 ਜੂਨ (ਜਗਦੀਪ ਸਿੰਘ) – ਸਿੱਖ ਕੌਮ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ …

Leave a Reply