ਫਾਜ਼ਿਲਕਾ, 23 ਅਕਤੂਬਰ (ਪੰਜਾਬ ਪੋਸਟ- ਵਿਨੀਤ ਅਰੋੜਾ) – ਜਨਰਲ ਰੇਤਾ ਵਰਕਰ ਮਜ਼ਦੂਰ ਯੂਨੀਅਨ ਦੀ ਚੋਣ ਸਰਵਸੰਮਤੀ ਨਾਲ ਕਰਵਾਈ ਗਈ।ਪਿੰਡ ਰਾਣਾ ਵਿਚ ਸਥਿਤ ਰੇਤ ਖਦਾਨ
ਸਾਇਟ-2 ਵਿਚ ਅਯੋਜਤ ਚੋਣ ਮੀਟਿੰਗ ਵਿਚ ਪਹਿਲਾ ਪਿਛਲੀ ਕਾਰਜਕਾਰਣੀ ਨੂੰ ਭੰਗ ਕੀਤਾ ਗਿਆ ਅਤੇ ਜਿਸ ਤੋਂ ਬਾਅਦ 11 ਨਵੇਂ ਮੈਂਬਰਾਂ ਦੀ ਚੋਣ ਕੀਤੀ ਗਈ। ਮੀਟਿੰਗ ਦੌਰਾਨ ਨਵੇਂ ਅਹੁੱਦੇਦਾਰਾਂ ਵਿਚ ਜੋਗਿੰਦਰ ਸਿੰਘ ਨੂੰ ਪ੍ਰਧਾਨ, ਮੰਗਾ ਸਿੰਘ ਚੇਅਰਮੈਨ, ਰਤਨ ਸਿੰਘ ਮੀਤ ਪ੍ਰਧਾਨ, ਸਤਨਾਮ ਸਿੰਘ ਅਤੇ ਅਸੋਕ ਕੁਮਾਰ ਜਨਰਲ ਸਕੱਤਰ, ਕ੍ਰਿਸ਼ਨ ਲਾਲ ਅਤੇ ਪਰਮਜੀਤ ਸਿੰਘ ਖਜਾਨਚੀ, ਦਲੀਪ ਸਿੰਘ ਸਲਾਹਕਾਰ ਅਤੇ ਹੰਸਾ ਸਿੰਘ ਨੂੰ ਸੀਨੀਅਰ ਮੀਤ ਪ੍ਰਧਾਨ ਚੁਣਿਆ ਗਿਆ। ਚੁਣੇ ਗਏ ਸਾਰਿਆਂ ਅਹੁੱਦੇਦਾਰਾਂ ਨੇ ਭਰੋਸਾ ਦੁਆਇਆ ਕਿ ਉਹ ਮਜ਼ਦੂਰਾਂ ਦੇ ਹਿੱਤਾਂ ਦੀ ਰੱਖਿਆ ਲਈ ਪੂਰੀ ਤਨਦੇਹੀ ਨਾਲ ਕੰਮ ਕਰਨਗੇ।ਯੂਨੀਅਨ ਦੇ ਲੈਟਰ ਹੈਡ ਦੀ ਬੀਤੇ ਦਿਨੀਂ ਹੋਈ ਗਲਤ ਵਰਤੋਂ `ਤੇ ਪ੍ਰਤੀਕਿਰਿਆ ਦਿੰਦੇ ਹੋਏ ਨਵੇਂ ਅਹੁੱਦੇਦਾਰਾਂ ਨੇ ਕਿਹਾ ਕਿ ਹੁਣ ਅਜਿਹਾ ਕਰਨ ਵਾਲਿਆਂ ਖਿਲਾਫ਼ ਸਖ਼ਤ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।
Check Also
12ਵੇਂ ਅੰਤਰਾਸ਼ਟਰੀ ਯੋਗ ਦਿਵਸ ਦੇ ਸਬੰਧ ‘ਚ `ਬੀ.ਵਾਈ.ਐਸ` ਵੱਲੋਂ ਵੱਖ-ਵੱਖ ਥਾਵਾਂ ‘ਤੇ ਕੀਤੇ ਸਮਾਗਮ
ਅੰਮ੍ਰਿਤਸਰ, 24 ਜੂਨ (ਜਗਦੀਪ ਸਿੰਘ) – ਭਾਰਤੀ ਯੋਗ ਸੰਸਥਾਨ (ਬੀ.ਵਾਈ.ਐਸ) ਵੱਲੋਂ ਅੰਮ੍ਰਿਤਸਰ ਸਮੇਤ ਕਈ ਥਾਵਾਂ …
Punjab Post Daily Online Newspaper & Print Media