Thursday, June 25, 2026

ਲ਼ੱਭਾ ਚੈਕ ਅਸਲ ਮਾਲਕ ਨੂੰ ਕੀਤਾ ਵਾਪਸ

ਫਾਜ਼ਿਲਕਾ, 23 ਅਕਤੂਬਰ (ਪੰਜਾਬ ਪੋਸਟ- ਵਿਨੀਤ ਅਰੋੜਾ) – ਇਮਾਨਦਾਰੀ ਅੱਜ ਵੀ ਜਿੰਦਾ ਹੈ, ਜਿਸ ਦੀ ਤਾਜ਼ਾ ਮਿਸਾਲ ਇੱਕ ਵਿਅਕਤੀ ਨੇ ਬੀਤੇ ਦਿਨੀਂ ਸੜਕ ਤੇ ਪਿਆ ਮਿਲਿਆ 42000/- PPN2310201713ਦਾ ਇੱਕ ਚੈਕ ਉਸ ਦੇ ਅਸਲੀ ਮਾਲਕ ਨੂੰ ਵਾਪਸ ਕਰਕੇ ਦਿੱਤੀ। ਪ੍ਰਾਪਤ ਜਾਣਕਾਰੀ ਅਨੁਸਾਰ ਉਪ ਮੰਡਲ ਦੇ ਪਿੰਡ ਆਵਾ ਵਾਸੀ ਬਿ੍ਰਜ਼ ਲਾਲ ਬੀਤੇ ਦਿਨੀਂ ਆਪਣਾ 42000 ਰੁਪਏ ਦਾ ਚੈਕ ਜਦੋਂ ਬੈਂਕ ਵਿਚ ਜਮਾਂ ਕਰਵਾਉਣ ਲਈ ਗਿਆ ਤਾਂ ਉਸ ਨੂੰ ਪਤਾ ਲੱਗਿਆ ਕਿ ਉਸ ਦਾ ਚੈਕ ਬਾਜ਼ਾਰ ’ਚ ਕਿਧਰੇ ਡਿੱਗ ਗਿਆ ਹੈ, ਜੋ ਕਾਫ਼ੀ ਘੰਟਿਆਂ ਦੀ ਭਾਲ ਕਰਨ ਤੋਂ ਬਾਅਦ ਵੀ ਨਹੀਂ ਮਿਲਿਆ।ਜਿਸ ਤੋਂ ਕਾਫ਼ੀ ਸਮੇਂ ਬਾਅਦ ਉਸ ਨੂੰ ਸਰਕਾਰੀ ਕੰਨਿਆ ਸੀਨੀਅਰ ਸੈਕੰਡੰਰੀ ਸਕੂਲ ਫਾਜ਼ਿਲਕਾ ਦੇ ਲੈਕਚਰਾਰ ਸੁਸ਼ੀਲ ਕੁਮਾਰ ਦਾ ਫੋਨ ਆਇਆ ਕਿ ਉਸ ਦਾ ਚੈਕ ਫਾਜ਼ਿਲਕਾ ਵਿਚ ਨਵੇਂ ਬਣ ਰਹੇ ਕੈਂਸਰ ਹਸਪਤਾਲ ਵਿਚ ਕੰਮ ਕਰ ਰਹੇ ਜੂਨੀਅਰ ਇੰਜੀਨੀਰ ਮੁਕੱਦਰ ਸਿੰਘ ਨੂੰ ਬਜ਼ਾਰ ਵਿਚ ਮਿਲ ਗਿਆ ਹੈ।ਜਿਸ ਤੋਂ ਬਾਅਦ ਚੈਕ ਦੇ ਅਸਲੀ ਮਾਲਕ ਬ੍ਰਿਜ਼ ਲਾਲ ਨੂੰ ਬੁਲਾ ਕੇ ਲੈਕਚਰਾਰ ਸੁਸ਼ੀਲ ਕੁਮਾਰ ਅਤੇ ਹੋਰਨਾਂ ਦੀ ਮੌਜ਼ੂਦਗੀ ’ਚ ਚੈਕ ਵਾਪਸ ਕੀਤਾ ਗਿਆ।ਚੈਕ ਮਿਲਣ ’ਤੇ ਬਿਜ੍ਰ ਲਾਲ ਨੇ ਜੇਈ ਮੁਕਦਰ ਸਿੰਘ ਅਤੇ ਹੋਰਨਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ।

Check Also

12ਵੇਂ ਅੰਤਰਾਸ਼ਟਰੀ ਯੋਗ ਦਿਵਸ ਦੇ ਸਬੰਧ ‘ਚ `ਬੀ.ਵਾਈ.ਐਸ` ਵੱਲੋਂ ਵੱਖ-ਵੱਖ ਥਾਵਾਂ ‘ਤੇ ਕੀਤੇ ਸਮਾਗਮ

ਅੰਮ੍ਰਿਤਸਰ, 24 ਜੂਨ (ਜਗਦੀਪ ਸਿੰਘ) – ਭਾਰਤੀ ਯੋਗ ਸੰਸਥਾਨ (ਬੀ.ਵਾਈ.ਐਸ) ਵੱਲੋਂ ਅੰਮ੍ਰਿਤਸਰ ਸਮੇਤ ਕਈ ਥਾਵਾਂ …

Leave a Reply