ਫਾਜ਼ਿਲਕਾ, 23 ਅਕਤੂਬਰ (ਪੰਜਾਬ ਪੋਸਟ- ਵਿਨੀਤ ਅਰੋੜਾ) – ਸਵੱਛ ਭਾਰਤ ਦੇ ਤਹਿਤ ਅਤੇ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਤਹਿਤ ਜ਼ਿਲਾ ਫਾਜ਼ਿਲਕਾ ਦੇ ਪਿੰਡਾਂ ਨੂੰ ਖੁਲੇ ਵਿਚ
ਪਖਾਨੇ ਮੁਕਤ ਕਰਨ, ਸਾਫ਼ ਸਫਾਈ ਅਤੇ ਪੀਣ ਵਾਲੇ ਪਾਣੀ ਦੀ 10 ਘੰਟੇ ਬਿਨਾਂ ਰੁਕਾਵਟ ਸਪਲਾਈ ਆਦਿ ਸੇਵਾਵਾਂ ਨਿਭਾਅ ਰਹੇ ਮਾਸਟਰ ਮੋਟੀਵੇਟਰਾਂ ਅਤੇ ਮੋਟੀਵੇਟਰ ਯੂਨੀਅਨ ਦੀ ਜ਼ਿਲਾ ਪੱਧਰੀ ਮੀਟਿੰਗ ਸੂਬਾਈ ਕਮੇਟੀ ਦੇ ਦਿਸ਼ਾ ਨਿਰਦੇਸ਼ਾਂ ਤੇ ਫਾਜ਼ਿਲਕਾ ਦੇ ਜ਼ਿਲਾ ਪ੍ਰਧਾਨ ਜਸਵਿੰਦਰ ਸਿੰਘ ਦੀ ਪ੍ਰਧਾਨਗੀ ਵਿਚ ਸਥਾਨਕ ਪ੍ਰਤਾਪ ਬਾਗ ਵਿਖੇ ਹੋਈ।ਜਿਸ ਵਿਚ ਜ਼ਿਲੇ ਦੇ ਮਾਸਟਰ ਮੋਟੀਵੇਟਰ ਅਤੇ ਮੋਟੀਵੇਟਰ ਯੂਨੀਅਨ ਦੇ ਆਗੂਆਂ ਅਤੇ ਵਰਕਰਾਂ ਨੇ ਵੱਡੀ ਗਿਣਤੀ ਵਿਚ ਹਿੱਸਾ ਲਿਆ।ਯੂਨੀਅਨ ਵੱਲੋਂ ਮੋਟੀਵੇਟਰ ਕਰਮਚਾਰੀਆਂ ਨੂੰ ਆ ਰਹੀਆਂ ਮੁਸ਼ਕਲਾਂ ਅਤੇ ਮੰਗਾਂ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ, ਪੰਜਾਬ ਯੂਨੀਅਨ ਦੇ ਆਗੂ ਵੀ ਵਿਸ਼ੇਸ਼ ਰੂਪ `ਚ ਪੁੱਜੇ।
ਵਰਕਰਾਂ ਵੱਲੋਂ ਕੀਤੇ ਜਾ ਰਹੇ ਕੰਮਾਂ ਸਬੰਧੀ ਜਾਣਕਾਰੀ ਦਿੰਦਿਆਂ ਯੂਨੀਅਨ ਦੇ ਪ੍ਰਧਾਨ ਜਸਵਿੰਦਰ ਸਿੰਘ ਨੇ ਦੱਸਿਆ ਕਿ ਉਹ ਪਿੰਡਾਂ ਵਿਚ ਆਪਣੀਆਂ ਗਤੀਵਿਧੀਟਾਂ ਰਾਹੀਂ ਪਿੰਡਾਂ ਨੂੰ ਖੁਲੇ ਵਿਚ ਪਖਾਨ ਤੋਂ ਮੁਕਤ ਕਰਨ, ਸਾਫ਼-ਸਫ਼ਾਈ, ਪਖਾਨਿਆਂ ਦੀ ਵਰਤੋਂ ਯਕੀਨੀ ਬਣਾਉਣ, ਪਿਛਲੇ ਲੰਬੇ ਸਮੇਂ ਤੋਂ ਬੰਦ ਪਈਆਂ ਜਲ ਸਪਲਾਈ ਸਕੀਮਾਂ ਦੀ ਗਲਤ ਵਰਤੋਂ ਰੋਕਕੇ 10 ਘੰਟੇ ਬਿਨਾ ਰੁਕਾਵਟ ਸਪਲਾਈ ਯਕੀਨੀ ਬਣਾਉਣ ਲਈ ਡਿਊਟੀ ਨਿਭਾ ਰਹੇ ਹਨ। ਜਿਸ ਦੇ ਤਹਿਤ ਪਿੰਡ ਪਿੰਡ ਘਰ ਘਰ ਜਾ ਕੇ ਲੋਕਾਂ ਨੂੰ ਸਰਕਾਰੀ ਸਕੀਮਾਂ ਸਬੰਧੀ ਜਾਣਕਾਰੀ ਦੇ ਕੇ ਜਾਗਰੂਕ ਕਰ ਰਹੇ ਹਨ, ਪਰ ਸਵੇਰੇ 5.00 ਵਜੇ ਤੋਂ ਲੈ ਕੇ ਦੇਰ ਸ਼ਾਮ ਤੱਕ ਸਖ਼ਤ ਡਿਊਟੀ ਕਰਨ ਦੇ ਬਦਲੇ ਮਹੀਨੇਵਰ ਪੱਕੀ ਤਨਖਾਹ ਦੀ ਥਾਂ ਤੇ ਉਨਾਂ ਨੂੰ ਸਿਰਫ਼ ਨਾ ਮਾਤਰ ਭੱਤਾ ਦਿੱਤਾ ਜਾਂਦਾ ਹੈ। ਜੋ ਕਦੇ ਵੀ ਸਮੇਂ `ਤੇ ਨਹੀਂ ਮਿਲਿਆ ਤੇ ਇਹ ਬਿਲ ਪਾਸ ਕਰਵਾਉਣ ਲਈ 6-6 ਮਹੀਨੇ ਕਈ ਦਫ਼ਤਰਾਂ ਅਤੇ ਅਧਿਕਾਰੀਆਂ ਦੇ ਕੋਲ ਚੱਕਰ ਕੱਟਣੇ ਪੈਂਦੇ ਹਨ।
ਯੂਨੀਅਨ ਪ੍ਰਧਾਨ ਜਸਵਿੰਦਰ ਸਿੰਘ ਨੇ ਸਰਕਾਰ ਅਤੇ ਵਿਭਾਗ ਤੋਂ ਮੰਗ ਕਰਦੇ ਹੋਏ ਕਿਹਾ ਕਿ ਸਰਕਾਰ ਕਰਮਚਾਰੀਆਂ ਨੂੰ ਵਿਭਾਗ ਵਿਚ ਮਰਚ ਕਰਕੇ ਮਹੀਨੇਵਰ ਪੱਕੀ ਤਨਖਾਹ ਦਾ ਪ੍ਰਬੰਧ ਕਰੇ ਅਤੇ ਜਿਨਾਂ ਜਿਲਿਆਂ ਵਿਚ ਹਾਲੇ ਤੱਕ ਅਥਾਰਟੀ ਲੈਟਰ ਅਤੇ ਪਹਿਚਾਣ ਪੱਤਰ ਜਾਰੀ ਨਹੀਂ ਕੀਤੇ ਜਾ ਰਹੇ ਉਹ ਜਾਰੀ ਕਰਵਾਏ ਜਾਣ।ਉਨਾਂ ਕਿਹਾ ਕਿ ਕੁਝ ਜ਼ਿਲਿਆਂ ਵਿਚ ਵਰਕਰਾਂ ਨੂੰ ਅੱਗੇ ਕੰਮ ਨਾ ਦੇਕੇ ਉਨਾਂ ਨੂੰ ਬੇਰੁਜ਼ਗਾਰ ਕਰਕੇ ਘਰ ਬਿਠਾਇਆ ਜਾ ਰਿਹਾ ੲੈ ਜੋ ਕਿ ਵਰਕਰਾਂ ਦੇ ਨਾਲ ਧੱਕਾ ਹੈ ਜਿਸ ਨੂੰ ਯੂਨੀਅਨ ਕਦੇ ਵੀ ਬਰਦਾਸ਼ਤ ਨਹੀਂ ਕਰੇਗੀ।
ਉਨਾਂ ਕਿਹਾ ਕਿ ਉਕਤ ਵਰਕਰਾਂ ਨੂੰ ਕੰਮ `ਤੇ ਬਹਾਲ ਕੀਤਾ ਜਾਵੇ ਅਤੇ ਪੂਰੇ ਪੰਜਾਬ ਵਿਚ ਅਗਲੇ ਵਿਭਾਗੀ ਪ੍ਰਾਜੈਕਟ ਅਤੇ ਕੰਮ ਮੌਜੂਦ ਮੋਟੀਵੇਟਰ ਵਰਕਰਾਂ ਨੂੰ ਹੀ ਦਿੱਤੇ ਜਾਣ। ਇਸ ਦੇ ਨਾਲ ਹੀ ਯੂਨੀਅਨ ਵੱਲੋਂ ਪੰਜਾਬ ਸਰਕਾਰ ਅਤੇ ਵਿਭਾਗ ਨੂੰ ਹਰ ਜ਼ਿਲੇ ਵਿਚ ਕੰਮ ਕਰਦੇ ਮੋਟੀਵੇਟਰ ਕਰਮਚਾਰੀਆਂ ਨੂੰ ਜਲਦੀ ਪਿਛਲੇ ਬਕਾਏ ਜਾਰੀ ਕਰਨ ਅਤੇ ਯੂਨੀਅਨ ਦੀਆਂ ਮੰਗਾਂ ਨੂੰ ਲੇਕੇ ਠੋਸ ਕਦਮ ਚੁੱਕਣ ਦੀ ਮੰਗ ਕੀਤੀ ਗਈ ਅਤੇ ਸਖ਼ਤ ਕਦਮ ਨਾ ਚੁੱਕਣ ਤੇ ਆਉਣ ਵਾਲੇ ਦਿਨਾਂ ਵਿਚ ਸਰਕਾਰ ਨੂੰ ਯੂਨੀਅਨ ਦੇ ਤੇਜ਼ ਸੰਘਰਸ਼ ਦਾ ਸਾਹਮਣਾ ਕਰਨਾ ਪਵੇਗਾ।
ਇਸ ਮੌਕੇ ਯੂਨੀਅਨ ਦੇ ਮੀਤ ਪ੍ਰਧਾਨ ਮਨਦੀਪ ਝੋਟਿਆਂ ਵਾਲੀ, ਮੀਤ ਪ੍ਰਧਾਨ ਪ੍ਰਦੀਪ ਪੰਜਕੋਸੀ, ਖਜ਼ਾਨਚੀ ਮਮਤਾ ਰਾਣੀ, ਸਕੱਤਰ ਸਲਵਿੰਦਰ ਸਿੰਘ, ਪ੍ਰੈਸ ਸਕੱਤਰ ਸ਼ਿਮਲਾ ਰਾਣੀ, ਜਲਾਲਾਬਾਦ ਦੇ ਬਲਾਕ ਪ੍ਰਧਾਨ ਮਹਿੰਦਰ ਸਿੰਘ, ਯਾਦਵਿੰਦਰ ਸਿੰਘ, ਮਨਜੀ ਕੌਰ, ਵੀਨਾ ਰਾਣੀ, ਸੋਹਨ ਸਿੰਘ, ਜਸਵੰਤ ਸਿੰਘ, ਬਗੀਚ ਸਿੰਘ, ਰੋਸ਼ਨ ਲਾਲ, ਸਵਰਣ ਸਿੰਘ ਹਾਜ਼ਰ ਸਨ।
Check Also
ਅਧਿਆਪਕਾਂ ਦੀ ਇਕ ਰੋਜ਼ਾ ਬਲਾਕ ਪੱਧਰੀ ਜਾਦੂਈ ਪਿਟਾਰਾ ਅਤੇ ਐਚ.ਪੀ.ਸੀ ਵਰਕਸ਼ਾਪ ਆਯੋਜਿਤ
ਅੰਮ੍ਰਿਤਸਰ, 18 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਕੂੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਰਾਜ ਵਿਦਿਅਕ ਖੋਜ਼ …
Punjab Post Daily Online Newspaper & Print Media