‘ਸ਼ਰਾਬ ਭੁੱਕੀ ਅਤੇ ਅਫ਼ੀਮ, ਬਰਬਾਦੀ ਕੀ ਹੈ ਯਹ ਸਕੀਮ’ ਵਰਗੇ ਨਾਅਰੇ ਗੂੰਜ਼ੇ

ਫਾਜਿਲਕਾ, 19 ਜੁਲਾਈ (ਵਿਨੀਤ ਅਰੋੜਾ)- ਪੰਜਾਬ ਦੇ ਵਾਸੀਆਂ ਵਿਸ਼ੇਸ਼ ਕਰਕੇ ਅੱਜ ਦੀ ਨੌਜ਼ਵਾਨ ਪੀੜ੍ਹੀ ਨੂੰ ਨਸ਼ਿਆਂ ਦੀ ਦਲ ਦਲ ਤੋਂ ਕੱਢਣ ਅਤੇ ਨਸ਼ਿਆਂ ਅਤੇ ਹੋਰ ਸਮਾਜਿਕ ਬੁਰਾਈਆਂ ਦੇ ਖਿਲਾਫ਼ ਜਾਗਰੂਕ ਕਰਨ ਦੇ ਲਈ ਸ਼ੁਰੂ ਕੀਤੀ ਗਈ ਮੁਹਿੰਮ ਦੇ ਤਹਿਤ ਯੂਥ ਵਿਰਾਂਗਨਾਵਾਂ ਸੰਸਥਾ ਨਵੀਂ ਦਿੱਲੀ ਦੀ ਇਕਾਈ ਕਿੱਕਰਖੇੜਾ ਦੀਆਂ ਯੂਥ ਵਿਰਾਂਗਨਾਵਾਂ ਵੱਲੋਂ ਉਪਮੰਡਲ ਦੇ ਪਿੰਡ ਆਜ਼ਮ ਵਾਲਾ ‘ਚ ਜਾਗਰੂਕਤਾ ਰੈਲੀ ਕੱਢੀ ਗਈ। ਰੈਲੀ ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਆਜ਼ਮ ਵਾਲਾ ਦੇ ਅਧਿਆਪਕ ਸੁਧੀਰ ਕੁਮਾਰ ਨੇ ਹਰੀ ਝੰਡੀ ਵਿਖਾਕੇ ਪਿੰਡ ਦੀਆਂ ਗਲੀਆ ਵੱਲ ਰਵਾਨਾ ਕੀਤਾ। ਇਸ ਮੌਕੇ ਉਨ੍ਹਾਂ ਦੇ ਨਾਲ ਅਧਿਆਪਕ ਸਰਵਨ ਕੁਮਾਰ, ਸਤਿੰਦਰਪਾਲ, ਗੁਰਵਿੰਦਰ ਸਿੰਘ ਅਤੇ ਵੱਡੀ ਗਿਣਤੀ ‘ਚ ਸਕੂਲ ਦੇ ਬੱਚੇ ਹਾਜ਼ਰ ਸਨ। ਰੈਲੀ ‘ਚ ਵਿੰਗ ਦੀ ਜ਼ਿਲਾ ਜਿੰਮੇਵਾਰ ਕਿਰਨਜੀਤ ਕੌਰ ਅਤੇ ਮੈਂਬਰ ਗਗਨ, ਸਵਰਣਜੀਤ ਕੌਰ, ਪੁਸ਼ਪਾ, ਮੈਨਾ, ਸੁਖਦੀਪ ਕੌਰ ਅਤੇ ਵੱਡੀ ਗਿਣਤੀ ‘ਚ ਵੱਖ ਵੱਖ ਪਿੰਡਾਂ ਦੀਆਂ ਯੂਥ ਵਿਰਾਂਗਨਾਵਾਂ ਅਤੇ ਪਿੰਡ ਦੇ ਸਰਪੰਚ ਬਲਵੀਰ ਸਿੰਘ ਅਤੇ ਪਿੰਡ ਵਾਸੀ ਦਿਲਬਾਗ ਸਿੰਘ, ਰਾਜ ਬਲੰਬਰ, ਸ਼ਮਸ਼ੇਰ ਸਿੰਘ, ਰਤਨ ਸਿੰਘ, ਕਸ਼ਮੀਰ ਸਿੰਘ, ਗੁਰਪ੍ਰੀਤ ਸਿੰਘ, ਲਖੀ, ਭੋਲਾ, ਬਲਕਰਨ ਸਿੰਘ ਅਤੇ ਪੰਚਾਇਤ ਮੈਂਬਰ ਅਤੇ ਪਿੰਡ ਵਾਸੀ ਹਾਜ਼ਰ ਸਨ।
ਰੈਲੀ ਦੌਰਾਨ ਯੂਥ ਵਿਰਾਂਗਨਾਵਾਂ ਨੇ ਹੱਥਾਂ ‘ਚ ਇਹ ਧੀਆਂ ਇਨੀਆਂ ਪਿਆਰੀਆਂ, ਤਾਂ ਕੁੱਖਾਂ ਵਿਚ ਕਿਉਂ ਮਾਰੀਆਂ’,’ ਬੀੜੀ ਪੀਕੇ ਖਾਂਸ ਰਹਾ ਹੈ, ਮੌਤ ਕੇ ਆਗੇ ਨਾਚ ਰਹਾ ਹੈ’, ‘ਯੂਥ ਵਿਰਾਂਗਨਾਵਾਂ ਨੇ ਬੀੜਾ ਚੁੱਕਿਆ ਹੋਣ ਨਹੀਂ ਦੇਣੀ ਭਰੂਣ ਹੱØਤਿਆ, ‘ਸ਼ਰਾਬ, ਭੁੱਕੀ ਅਤੇ ਅਫ਼ੀਮ, ਬਰਬਾਦੀ ਦੀ ਹੈ ਸਕੀਮ’, ‘ਬੇਟੀ ਨੂੰ ਮਰਵਾਓਗੇ, ਤੋ ਬਹੁ ਕਹਾਂ ਸੇ ਲਾਓਗੇ’, ‘ਜੇਕਰ ਚਾਹੁੰਦੇ ਹੋ ਸੁੱਖੀ ਪਰਿਵਾਰ, ਧੀਆਂ ਨੂੰ ਦਿਓ ਪੂਰਾ ਪਿਆਰ’, ਆਦਿ ਨਾਅਰੇ ਲਿਖੀਆਂ ਫੱਟੀਆਂ ਚੁੱਕੀਆਂ ਹੋਈਆਂ ਸਨ ਅਤੇ ਪਿੰਡ ਦੀਆਂ ਗਲੀਆਂ ‘ਚ ਨਸ਼ਿਆਂ ਅਤੇ ਹੋਰ ਸਮਾਜਿਕ ਬੁਰਾਈਆਂ ਦੇ ਖਿਲਾਫ਼ ਨਾਅਰੇਬਾਜੀ ਕਰਕੇ ਲੋਕਾਂ ਨੂੰ ਇਨ੍ਹਾਂ ਬੁਰਾਈਆਂ ਤੋਂ ਬੱਚਣ ਦੀ ਅਪੀਲ ਕਰ ਰਹੀਆਂ ਸਨ।
ਜਾਣਕਾਰੀ ਦਿੰਦਿਆਂ ਜ਼ਿਲਾ ਕਮੇਟੀ ਦੀ ਜਿੰਮੇਵਾਰ ਕਿਰਨਜੀਤ ਕੌਰ ਨੇ ਦੱਸਿਆ ਕਿ ਅੱਜ ਉਪਮੰਡਲ ਦੇ ਪਿੰਡ ਆਜ਼ਮ ਵਾਲਾ ‘ਚ ਨਸ਼ਿਆਂ ਅਤੇ ਹੋਰ ਸਮਾਜਿਕ ਬੁਰਾਈਆਂ ਦੇ ਖਿਲਾਫ਼ ਜਾਗਰੂਕਤਾ ਰੈਲੀ ਕੱਢੀ ਗਈ।ਉਨ੍ਹਾਂ ਕਿਹਾ ਕਿ ਜੇਕਰ ਕੋਈ ਵੀ ਵਿਅਕਤੀ ਜੋ ਨਸ਼ਾ ਛੱਡਣਾ ਚਾਹੁੰਦਾ ਹੈ ਉਨ੍ਹਾਂ ਦੀ ਸੰਸਥਾ ਵੱਲੋਂ ਉਸ ਵਿਅਕਤੀ ਦਾ ਮੁਫ਼ਤ ਇਲਾਜ ਕਰਵਾਇਆ ਜਾਵੇਗਾ। ਉਨ੍ਹਾਂ ਪਿੰਡ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਸਮਾਜ ‘ਚ ਫੈਲੀਆਂ ਬੁਰਾਈਆਂ ਨੂੰ ਰੋਕਣ ‘ਚ ਉਨ੍ਹਾਂ ਦਾ ਸਹਿਯੋਗ ਕਰਨ ਤਾਂ ਕਿ ਇੱਕ ਚੰਗੇ ਸਮਾਜ ਦੀ ਰਚਨਾ ਕੀਤੀ ਜਾਵੇ।ਇਸ ਮੌਕੇ ਸੰਬੋਧਤ ਕਰਦੇ ਹੋਏ ਪਿੰਡ ਦੇ ਨੁਮਾਇੰਦਿਆਂ ਨੇ ਯੂਥ ਵਿਰਾਂਗਨਾਵਾਂ ਵੱਲੋਂ ਨਸ਼ਿਆਂ ਅਤੇ ਹੋਰ ਸਮਾਜਿਕ ਬੁਰਾਈਆਂ ਦੇ ਖਿਲਾਫ਼ ਕੱਢੀ ਗਈ ਰੈਲੀ ਦੀ ਸ਼ਲਾਘਾ ਕੀਤੀ।ਉਨ੍ਹਾਂ ਕਿਹਾ ਕਿ ਲੋਕ ਵਿਸ਼ੇਸ਼ ਕਰਕੇ ਅੱਜ ਦੀ ਨੌਜਵਾਨ ਪੀੜ੍ਹੀ ਦਿਨ ਪ੍ਰਤੀ ਦਿਨ ਨਸ਼ਿਆਂ ਦੀ ਦਲਦਲ ‘ਚ ਧੱਸਦੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਨਸ਼ਿਆਂ ਅਤੇ ਹੋਰ ਸਮਾਜਿਕ ਬੁਰਾਈਆਂ ਤੋਂ ਬਚਾਉਣ ਲਈ ਯੂਥ ਵਿਰਾਂਗਨਾਵਾਂ ਦੀ ਤਰ੍ਹਾਂ ਇਲਾਕੇ ਦੀਆਂ ਹੋਰ ਸੰਸਥਾਵਾਂ ਨੂੰ ਵੀ ਅੱਗੇ ਆਉਣਾ ਚਾਹੀਦਾ ਹੈ।
Punjab Post Daily Online Newspaper & Print Media