ਨਾਂਦੇੜ, 24 ਅਕਤੂਬਰ (ਪੰਜਾਬ ਪੋਸਟ- ਰਵਿੰਦਰ ਸਿੰਘ ਮੋਦੀ) ਸਿੱਖਾਂ ਦੇ ਦਸਵੇਂ ਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ 309ਵਾਂ ਪਰਲੋਕਗਮਨ ਪੁਰਬ ਅੱਜ 25
ਅਕਤੂਬਰ ਦੀ ਸਵੇਰੇ 11.30 ਵਜੇ ਗੁਰਦੁਆਰਾ ਤਖਤ ਸਚਖੰਡ ਸ੍ਰੀ ਹਜੂੂਰ ਸਾਹਿਬ ਵਿਖੇ ਮਨਾਇਆ ਜਾਵੇਗਾ।ਸਾਲ 1708 ਵਿਚ ਸ੍ਰੀ ਗੁਰੂ ਗੋਬਿੰਦਸਿੰਘ ਜੀ ਨੇ ਨਾਂਦੇੜ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਗੁਰੁਗੱਦੀ ਪ੍ਰਦਾਨ ਕਰਨ ਦੇ ਬਾਅਦ ਪਰਲੋਕਗਮਨ ਕੀਤਾ ਸੀ।ਉਸ ਘਟਨਾ ਦੇ ਸਿਮਰਨ ਵਿਚ ਨਾਂਦੇੜ ਵਿਚ ਧਾਰਮਿਕ ਪ੍ਰੋਗਰਾਮ ਮਨਾਏ ਜਾਂਦੇ ਹੈ।ਗੁਰਦੁਆਰਾ ਬੋਰਡ ਦੇ ਪ੍ਰਧਾਨ ਸਰਦਾਰ ਠਾਨ ਸਿੰਘ ਬੁੰਗਾਈ ਨੇ ਇਥੇ ਦੱਸਿਆ ਕਿ ਗੁਰਦੁਆਰਾ ਬੋਰਡ ਵਲੋਂ 21 ਅਕਤੂਬਰ ਨੂੰ ਗੁਰੁਤਾਗਦੀ ਪਰੋਗਰਾਮ ਮਨਾਇਆ ਗਿਆ ਅਤੇ ਉਸ ਸਬੰਧੀ ਕੀਰਤਨ ਦਰਬਾਰ ਪ੍ਰੋਗਰਾਮ ਆਯੋਜਿਤ ਕੀਤਾ ਗਿਆ।ਜਿਸ ਵਿਚ ਭਾਈ ਸਤਿੰਦਰਪਾਲ ਸਿੰਘੀ ਜਗਾਧਰੀਵਾਲੇ, ਭਾਈ ਕਮਲਜੀਤ ਸਿੰਘ ਹਜ਼ੂਰੀ ਰਾਗੀ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਭਾਈ ਸੁਖਦੇਵ ਸਿੰਘ ਜੀ ਪਟਨਾ ਸਾਹਿਬ ਵਾਲੇ, ਭਾਈ ਅਮਰਜੀਤ ਸਿੰਘ ਤਾਨ, ਭਾਈ ਬਲਪ੍ਰੀਤ ਸਿੰਘ ਲੁਧਿਆਣਾ, ਗਿਆਨੀ ਰਣਜੀਤ ਸਿੰਘ ਗੋਹਰ, ਸੁਖਵੰਤ ਸਿੰਘ ਹਜ਼ੂਰੀ ਰਾਗੀ ਅੰਮ੍ਰਿਤਸਰ, ਗਿਆਨੀ ਸਰਬਜੀਤ ਸਿੰਘ ਅੰਮ੍ਰਿਤਸਰ, ਭਾਈ ਬਲਜੀਤ ਸਿੰਘ ਜੀ ਨਾਮਧਾਰੀ ਅਤੇ ਭਾਈ ਵੀਰ ਸਿੰਘ ਤਖਤ ਸਾਹੇਬ ਨਾਂਦੇੜ ਨੇ ਸ਼ਰਧਾ ਭਾਵਨਾ ਨਾਲ ਕੀਰਤਨ ਅਤੇ ਪ੍ਰੋਗਰਾਮ ਪੇਸ਼ ਕੀਤੇ ਹੈ।ਅੱਜ 25 ਅਕਤੂਬਰ ਨੂੰ ਗੁਰਦੁਆਰਾ ਵਿਚ ਪੰਚਮੀ ਪ੍ਰੋਗਰਾਮ ਮਨਾਇਆ ਜਾਵੇਗਾ।26 ਅਕਤੂਬਰ ਦੀ ਦੁਪਹਿਰ 3.00 ਵਜੇ ਪਰਲੋਕਗਮਨ ਦੇ ਸਬੰਧ ਵਿਚ ਇੱਕ ਸ਼ਾਨਦਾਰ ਨਗਰ ਕੀਰਤਨ ਕੱਢਿਆ ਜਾਵੇਗਾ।ਇਹ ਨਗਰ ਕੀਰਤਨ ਸ਼੍ਰੀ ਗੁਰੂ ਗਰੰਥ ਸਾਹਿਬ ਜੀ ਭਵਨ ਤੋਂ ਸ਼ੁਰੂ ਹੋਵੇਗਾ।ਇਥੋਂ ਅਬਚਲ ਨਗਰ ਚੌਰਸਤਾ, ਭਗਤ ਸਿੰਘ ਰਸਤਾ, ਪੁਰਾਣਾ ਮੋਂਢਾ (ਟਾਵਰ), ਬਾਲਾ ਜੀ ਮੰਦਿਰ, ਗੁਰਦੁਆਰਾ ਚੁਰਾਹਾ, ਵਜ਼ੀਰਾਬਾਦ, ਮੁੱਥਾ ਚੌਕ, ਬੁੱਤ ਸ਼ਿਵਜੀ, ਗਾਂਧੀ ਪੁਤਲਾ, ਚਿਖਲਵਾੜੀ, ਹਨੂਮਾਨ ਮੰਦਿਰ ਚੁਰਾਹਾ ਹੋ ਕੇ ਗੇਟ ਨੰਬਰ ਇਕ ਰਸਤੇ ਗੁਰਦੁਆਰਾ ਤਖਤ ਸਚਖੰਡ ਪੁੱਜੇਗਾ।ਨਗਰ ਕੀਰਤਨ ਦੇ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਨਾਲ ਪਾਲਕੀ ਵਾਹਨ, ਗੁਰੁ ਜੀ ਦੇ ਘੋੜੇ, ਨਿਸ਼ਾਨ ਸਾਹਿਬ, ਕੀਰਤਨੀ ਜਥੇ, ਬੈਂਡ ਵਾਜੇ ਵੀ ਸ਼ਾਮਿਲ ਹੋਣਗੇ।
Check Also
ਡੀ.ਏ.ਵੀ ਪਬਲਿਕ ਸਕੂਲ ਵਿਖੇ ਲਿੰਗ ਸੰਵੇਦਨਸ਼ੀਲਤਾ ਵਰਕਸ਼ਾਪ ਦਾ ਆਯੋਜਨ
ਅੰਮ੍ਰਿਤਸਰ, 14 ਮਾਰਚ (ਜਗਦੀਪ ਸਿੰਘ) – ਆਰੀਆ ਰਤਨ ਡਾ. ਪੂਨਮ ਸੂਰੀ ਪਦਮ ਸ੍ਰੀ ਪੁਰਸਕਾਰ ਜੇਤੂ …
Punjab Post Daily Online Newspaper & Print Media