Tuesday, November 24, 2026

ਸਮਾਜ ਸੁਧਾਰ ਫਿਲਮ `ਬਟਵਾਰਾ` ਇੱਕ ਦੁਖਾਂਤ ਰਿਲੀਜ਼

ਪਟਿਆਲਾ, 24 ਅਕਤੂਬਰ (ਪੰਜਾਬ ਪੋਸਟ ਬਿਊਰੋ) – ਸਥਾਨਕ ਹੋਟਲ ਵਿਚ ਅੱਜ ਇੱਕ ਸਮਾਗਮ ਦੌਰਾਨ ਸਮਾਜ ਸੁਧਾਰਕ ਵਿਸ਼ੇ ਉਪਰ ਬਣੀ ਟੈਲੀ ਫਿਲਮ, PPN2510201702ਪੰਜਾਬੀ ਵਿਦਵਾਨ ਡਾ. ਜਗਮੇਲ ਸਿੰਘ ਭਾਠੂਆਂ ਵਲੋਂ ਰਿਲੀਜ ਕੀਤੀ ਗਈ।
ਉਘੇ ਫਿਲਮਕਾਰ ਇਕਬਾਲ ਗੱਜਣ ਨੇ ਫਿਲਮ ਬਟਵਾਰਾ ਦੇ ਡਾਇਰੈਕਟਰ ਰਵਿੰਦਰ ਰਵੀ ਸਮਾਣਾ ਅਤੇ ਪ੍ਰੋਡਿਊਸਰ ਵੇਦ ਚੰਦ ਮੰਡੋਰ ਦੀ ਸ਼ਲਾਘਾ ਕਰਦਿਆਂ ਦੱਸਿਆ ਕਿ ਫਿਲਮਕਾਰ ਰਵੀ ਸਮਾਣਾ ਵਲੋਂ ਸਾਫ ਸੁਥਰੀਆਂ ਫਿਲਮਾਂ ਤਿਆਰ ਕਰਕੇ ਮਾਂ ਬੋਲੀ ਪੰਜਾਬੀ ਦੀ ਵਡਮੁੱਲੀ ਸੇਵਾ ਕੀਤੀ ਜਾ ਰਹੀ ਹੈ।ਹਾਜ਼ਰ ਫਿਲਮ ਦੀ ਹੀਰੋਇਨ ਦੀਪਾ ਚਨਾਲੀਆ ਨੇ ਦੱਸਿਆ ਕਿ ‘ਸਿਮਰਤ ਮਿਊਜਿਕ’ ਬੈਨਰ ਹੇਠ ਤਿਆਰ ਫਿਲਮ ਬਟਵਾਰਾ ਦਾ ਸੰਗੀਤ ਮੈਕ.ਵੀ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਅਸਿਸਟੈਂਟ ਪ੍ਰੋਫੈਸਰ ਡਾ. ਰਵਿੰਦਰ ਕੌਰ ਰਵੀ ਵਲੋਂ ਮਿਲ ਕੇ ਤਿਆਰ ਕੀਤਾ ਗਿਆ ਹੈ।ਇਸ ਮੌਕੇ ਫਿਲਮ ਦੇ ਕਲਾਕਾਰ ਬਾਲਾ ਹਰਵਿੰਦਰ ਸਿੰਘ, ਮੱਖਣ ਸਿੰਘ ਘੁਮਾਣ, ਅੰਮਿ੍ਰਤ ਖੋਖਰ ਅਤੇ ਫਿਲਮ ਐਕਟਰ ਕੁਮਾਰ ਗੌਰਵ, ਮਹਿਤਾਬ ਮੱਟੂ ਤੇ ਉਘੇ ਗਾਇਕ ਹਨੀ ਹੰਟਾਲ ਹਾਜ਼ਰ ਸਨ।

Check Also

ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ

ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …

Leave a Reply