ਅੰਮ੍ਰਿਤਸਰ, 26 ਅਕਤੂਬਰ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆ) – ਖਾਲਸਾ ਕਾਲਜ ਫ਼ਾਰ ਵੂਮੈਨ ਦੀ ਕਰਾਸ ਕੰਟਰੀ ਟੀਮ ਨੇ ਗੁਰੂ ਨਾਨਕ ਦੇਵ
ਯੂਨੀਵਰਸਿਟੀ ਵਿਖੇ ਆਯੋਜਿਤ ਇੰਟਰ ਕਾਲਜ ਟੂਰਨਾਂਮੈਂਟ ’ਚ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦਿਆਂ ਕਾਲਜ ਦਾ ਨਾਮ ਰੌਸ਼ਨ ਕੀਤਾ ਹੈ।ਕਾਲਜ ਦੀ ਟੀਮ ਨੇ ਟੂਰਨਾਮੈਂਟ ’ਚ 22 ਪੁਆਇੰਟ ਨਾਲ ਲਗਾਤਾਰ 6ਵੇਂ ਸਾਲ ਪਹਿਲਾ ਸਥਾਨ ਪ੍ਰਾਪਤ ਕਰਕੇ ਕਾਲਜ ਦਾ ਮਾਣ ਵਧਾਇਆ ਹੈ।
ਕਾਲਜ ਪ੍ਰਿੰਸੀਪਲ ਡਾ. ਸੁਖਬੀਰ ਕੌਰ ਮਾਹਲ ਨੇ ਉਕਤ ਜੇਤੂ ਖਿਡਾਰਣਾਂ ਨਾਲ ਜਿੱਤ ਦੀ ਖੁਸ਼ੀ ਸਾਂਝੀ ਕਰਦਿਆਂ ਉਨ੍ਹਾਂ ਨੂੰ ਵਧਾਈ ਦਿੱਤੀ।ਉਨ੍ਹਾਂ ਕਿਹਾ ਕਿ ਨੁਪਿੰਦਰ ਕੌਰ, ਰਾਜਬੀਰ ਕੌਰ, ਮਨਦੀਪ ਕੌਰ, ਮਨਜੀਤ ਕੌਰ, ਗਗਨਦੀਪ ਕੌਰ ਅਤੇ ਮਨਜਿੰਦਰ ਕੌਰ ਟੀਮ ਦੇ ਮੈਂਬਰ ਹਨ, ਨੇ ਮੁਕਾਬਲੇ ’ਚ ਆਪਣੀ ਖੇਡ ਦਾ ਜੌਹਰ ਵਿਖਾਉਂਦਿਆਂ ਲਗਾਤਾਰ ਇਸ ਸਾਲ ਦੀ ਜਿੱਤ ਹਾਸਲ ਕੀਤੀ ਹੈ।ਡਾ. ਮਾਹਲ ਨੇ ਕਿਹਾ ਕਿ ਜਲਦ ਹੋਣ ਜਾ ਰਹੀ ‘ਆਲ ਇੰਡੀਆ ਇੰਟਰਵਰਸਿਟੀ ਚੈਂਪੀਅਨਸ਼ਿਪ’ ਲਈ ਕਾਲਜ ਵਿਦਿਆਰਥਣਾਂ ਨਪਿੰਦਰ ਕੌਰ, ਰਾਜਬੀਰ ਕੌਰ ਅਤੇ ਮਨਦੀਪ ਕੌਰ ਦੀ ਚੋਣ ਕੀਤੀ ਗਈ ਹੈ।
ਇਸ ਮੌਕੇ ਪ੍ਰਿੰ: ਡਾ. ਮਾਹਲ ਵਿਦਿਆਰਥਣਾਂ ਦੀ ਆਪਣੇ ਦਫਤਰ ਵਿਖੇ ਹੌਂਸਲਾ ਅਫ਼ਜਾਈ ਕਰਦਿਆਂ ਕਾਲਜ ਦੀ ਖੇਡ ਇੰਚਾਰਜ ਸੁਖਦੀਪ ਕੌਰ, ਕੋਚ ਮਿ: ਸਵਿਤਾ ਅਤੇ ਗੁਰਪ੍ਰੀਤ ਸਿੰਘ ਨੂੰ ਇਸ ਉਪਲਬੱਧੀ ’ਤੇ ਵਧਾਈ ਦਿੱਤੀ ਅਤੇ ਵਿਦਿਆਰਥਣਾਂ ਨੂੰ ਭਵਿੱਖ ’ਚ ਹੋਰ ਮੱਲ੍ਹਾਂ ਮਾਰਨ ਲਈ ਉਤਸ਼ਾਹਿਤ ਕੀਤਾ।
Check Also
ਮਸ਼ਰੂਮ ਉਤਪਾਦਨ ਯੂਨਿਟ ਸਥਾਪਤ ਕਰਨ ਲਈ ਕਿਸਾਨ ਲੈ ਸਕਦੇ ਹਨ ਸਬਸਿਡੀ – ਚੇਅਰਮੈਨ ਬਰਾੜ
ਅੰਮ੍ਰਿਤਸਰ, 5 ਜੁਲਾਈ (ਸੁਖਬੀਰ ਸਿੰਘ) – ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ …
Punjab Post Daily Online Newspaper & Print Media