Sunday, March 15, 2026

ਆਸਟ੍ਰੇਲੀਆ ਦੇ ਬ੍ਰਿਸਬੇਨ `ਚ ਭਾਰਤੀ ਮੂਲ ਦੇ ਵਾਸੀ ਦਾ ਭੇਦਭਰੀ ਹਾਲਤ ਵਿਚ ਕਤਲ

ਬ੍ਰਿਸਬੇਨ, 26 ਅਕਤੂਬਰ (ਪੰਜਾਬ ਪੋਸਟ- ਵਰਿੰਦਰ ਅਲੀਸ਼ੇਰ) – 24 ਅਕਤੂਬਰ ਦੀ ਰਾਤ ਨੂੰ ਤਕਰੀਬਨ 12.30 ਵਜੇ ਬ੍ਰਿਸਬੇਨ ਦੇ ਕਰਬੀ ਏਰੀਏ ਵਿਚ ਇਕ PPN2610201718ਭਾਰਤੀ ਮੂਲ ਦੇ ਨਿਵਾਸੀ ਅਬਦੁਲ ਬਾਸ਼ਿਤ ਦਾ ਬੇਰਹਿਮੀ ਨਾਲ ਕਤਲ ਕਰ ਦਿੱਤੇ ਜਾਣ ਦੀ ਖਬਰ ਹੈ।ਪ੍ਰਾਪਤ ਜਾਣਕਾਰੀ ਅਨੁਸਾਰ ਅਬਦੁਲ ਬਾਸ਼ਿਤ ਰਾਤ ਨੂੰ ਆਪਣੇ ਘਰ ਦੀ ਬਿਜਲੀ ਠੀਕ ਕਰਨ ਲਈ ਬਾਹਰ ਨਿਕਲਿਆ ਸੀ, ਤਾਂ ਕਿਸੇ ਨੇ ਉਸ ਨੂੰ ਗਲੀ ਵਿੱਚ ਘਸੀਟ ਕੇ ਤੇਜ਼ ਹਥਿਆਰਾਂ ਨਾਲ ਕਤਲ ਕਰ ਦਿੱਤਾ।ਪੁਲਿਸ ਕੇਸ ਦੀ ਛਾਣਵਾਈ ਕਰ ਰਹੀ ਹੈ ।35 ਸਾਲਾ ਅਬਦੁਲ ਆਪਣੇ ਪਿੱਛੇ 4 ਬੱਚੇ ਅਤੇ ਪਤਨੀ ਛੱਡ ਗਿਆ ਹੈ।ਪੇਸ਼ੇ ਵਜੋ ਅਬਦੁਲ ਇੱਕ ਰੈਸਟਿਰੈਂਟ ਦਾ ਮਾਲਕ ਸੀ।ਇਸ ਕਤਲ ਨਾਲ ਸਥਾਨਕ ਭਾਈਚਾਰੇ ਵਿੱਚ ਸੋਗ ਦੀ ਲਹਿਰ ਹੈ।ਮੁੱਢਲੀ ਜਾਂਚ ਵਿੱਚ ਪੁਲਿਸ ਨੇ ਸਪੱਸ਼ਟ ਕੀਤਾ ਕਿ ਕਤਲ ਕਿਸੇ ਪੱਖ ਤੋਂ ਨਸਲੀ ਜਾਂ ਧਾਰਮਿਕ ਭੇਦਭਾਵ ਨਾਲ ਨਹੀਂ ਕੀਤਾ ਗਿਆ।

Check Also

ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ

ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …

Leave a Reply