Wednesday, July 8, 2026

ਡੀ.ਐਸ.ਐਫ ਓਨੇ ਦਾਣਾ ਮੰਡੀ ਪੱਟੀ `ਚ ਝੋਨੇ ਦੀ ਖਰੀਦ ਦਾ ਕੀਤਾ ਨਿਰੀਖਣ

ਜਿਲਾ ਤਰਨਤਾਰਨ ਦੀ ਮੰਡੀਆਂ `ਚ 552950 ਮੀਟ੍ਰਿਕ ਟਨ ਝੋਨੇ ਦੀ ਆਮਦ

PPN2610201719ਪੱਟੀ, 26 ਅਕਤੂਬਰ (ਪੰਜਾਬ ਪੋਸਟ- ਅਵਤਾਰ ਸਿੰਘ ਢਿਲੋਂ) – ਦਾਣਾ ਮੰਡੀਆਂ ਵਿਚੋ ਕਿਸਾਨਾਂ ਦੀ ਫਸਲ ਦਾ ਇਕ ਇਕ ਦਾਣਾ ਚੁੱਕਿਆ ਜਾ ਰਿਹਾ ਹੈ ਅਤੇ ਉਨਾਂ ਦੀ ਪੇਮੈਂਟ ਕਤੁਰੰਤ ਕਰਵਾਈ ਜਾ ਰਹੀ ਹੈ। ਉਕਤ ਵਿਚਾਰ ਡਾ. ਨਿਰਮਲ ਸਿੰਘ ਡੀ.ਐਸ.ਐਫ.ਓ ਨੇ ਦਾਣਾ ਮੰਡੀ ਪੱਟੀ ਵਿਖੇ ਝੋਨੇ ਦੀ ਫਸਲ ਦੀ ਖਰੀਦ ਦਾ ਨਿਰੀਖਣ ਕਰਨ ਮੌਕੇ ਕਹੇ।ਉਨਾਂ ਨੇ ਦੱਸਿਆ ਕਿ ਹੁਣ ਤੱਕ ਜ਼ਿਲਾ ਤਰਨਤਾਰਨ ਦੀਆਂ ਮੰਡੀਆਂ ਵਿਚੋ 552950 ਟਨ ਮੀਟ੍ਰਿਕ ਝੋਨੇ ਦੀ ਫਸਲ ਆ ਚੁੱਕੀ ਹੈ ਅਤੇ 546403 ਮੀਟ੍ਰਿਕ ਫਸਲ ਦੀ ਖਰੀਦ ਹੋ ਚੁੱਕੀ ਹੈ।ਜਿਨਾਂ ਵਿਚ ਪਨਗ੍ਰੇਨ ਨੇ 219642, ਮਾਰਕਫੈਡ ਨੇ 98813, ਪਨਸਪ ਨੇ 99264, ਪੀ.ਐਸ.ਸੀ 58631, ਐਗਰੋ ਨੇ 59894, ਐਫ.ਸੀ.ਆਈ 9799 ਤੇ ਹੋਰਨਾਂ ਨੇ 6547 ਖਰੀਦ ਕੀਤੀ ਗਈ ਹੈ।ਉਨਾਂ ਨੇ ਕਿਹਾ ਕਿ ਲਿਫਟਿੰਗ ਦਾ ਕੰਮ ਵੀ ਚੱਲ ਰਿਹਾ ਹੈ, ਜੋ ਕਿ ਛੇਤੀ ਹੀ ਪੂਰਾ ਕਰ ਲਿਆ ਜਾਵੇਗਾ। ਉਨਾਂ ਨੇ ਕਿਹਾ ਕਿ ਬਾਕੀ ਰਹਿੰਦੀ ਝੋਨੇ ਦੀ ਫਸਲ ਵੀ ਜਲਦੀ ਚੁੱਕ ਲਈ ਜਾਵੇਗੀ।ਇਸ ਮੌਕੇ ਲਖਵਿੰਦਰ ਸਿੰਘ ਡੀ.ਅਸ਼ੈ.ਐਫ.ਓ, ਦਵਿੰਦਰ ਸਿੰਘ ਏ.ਐਫ.ਓ, ਵਿਕਾਸ ਜ਼ਿੰਦਲ ਮੰਡੀ ਇੰਚਾਰਜ਼, ਲਾਲਜੀਤ ਸਿੰਘ ਭੁੱਲਰ ਪ੍ਰਧਾਨ ਦਾਣਾ ਮੰਡੀ ਪੱਟੀ ਅਤੇ ਕਈ ਆੜਤੀਏ ਹਾਜ਼ਰ ਸਨ।

Check Also

ਚੇਅਰਮੈਨ ਰਿੰਟੂ ਵਲੋਂ ਨਵੇਂ ਸੀਵਰੇਜ਼ ਸਿਸਟਮ ਦੀ ਸਥਾਪਨਾ ਅਤੇ ਸੜਕਾਂ ਦੀ ਉਸਾਰੀ ਦੇ ਵਿਕਾਸ ਕਾਰਜ਼ਾਂ ਦਾ ਉਦਘਾਟਨ

ਅੰਮ੍ਰਿਤਸਰ,7 ਜੁਲਾਈ (ਜਗਦੀਪ ਸਿੰਘ) – ਨਗਰ ਸੁਧਾਰ ਟਰੱਸਟ ਅੰਮ੍ਰਿਤਸਰ ਦੇ ਚੇਅਰਮੈਨ ਅਤੇ ਉੁਤਰੀ ਵਿਧਾਨ ਸਭਾ …

Leave a Reply