Wednesday, July 8, 2026

ਖ਼ਰੀਦ ਅਧਿਕਾਰੀਆਂ ਦੀ ਸੁਸਤੀ ‘ਤੇ ਭੜਕੀ ਐਸ.ਡੀ.ਐਮ ਮਲੇਰਕੋਟਲਾ

ਰੋਜ਼ਾਨਾ ਖਰੀਦ ਕਰਨ ਅਤੇ 48 ਘੰਟਿਆਂ ‘ਚ ਫਸਲ ਦੀ ਚੁੱਕਾਈ ਕਰਨ ਦੇ ਦਿੱਤੇ ਆਦੇਸ਼

PPN2610201724ਸੰਦੌੜ, 26 ਅਕਤੂਬਰ (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ) – ਪਿਛਲੇ ਕੁੱਝ ਦਿਨ੍ਹਾਂ ਤੋਂ ਅਨਾਜ ਮੰਡੀ ਸੰਦੌੜ ਵਿਖੇ ਝੋਨੇ ਦੀ ਲਿਫਟਿੰਗ ਦੇ ਸੁੱਸਤੀ ਨਾਲ ਚੱਲ ਰਹੇ ਕੰਮ ਦੀਆਂ ਮਿਲੀਆਂ ਖ਼ਬਰਾਂ ਤੋਂ ਬਾਅਦ ਅੱਜ ਮਲੇਰਕੋਟਲਾ ਦੀ ਐਸ.ਡੀ.ਐਮ ਡਾ. ਪ੍ਰੀਤੀ ਯਾਦਵ ਨੇ ਖੁਦ ਅਨਾਜ ਮੰਡੀ ਸੰਦੌੜ ਦਾ ਦੌਰਾ ਕਰਕੇ ਖਰੀਦ ਅਧਿਕਾਰੀਆਂ ਨੂੰ ਝਾੜ ਪਾਈ।ਉਨ੍ਹਾਂ ਖੁਦ ਮੰਡੀ ਵਿਚ ਪਏ ਝੋਨੇ ਦੀ ਨਮੀ ਚੈਕ ਕਰਦੇ ਹੋਏ ਖਰੀਦ ਅਧਿਕਾਰੀਆਂ ਨੂੰ ਫਸਲ ਦੀ ਨਿਰਵਿਘਨ ਰੋਜਾਨਾ ਖਰੀਦ ਕਰਨ ਅਤੇ ਚੁਕਾਈ ਕਰਵਾਉਣ ਦੇ ਆਦੇਸ਼ ਦਿੱਤੇ।ਡਾ. ਪ੍ਰੀਤੀ ਯਾਦਵ ਨੇ ਕਿਹਾ ਕਿ ਖਰੀਦੀ ਗਈ ਫਸਲ ਦੀ ਲਿਫਟਿੰਗ 48 ਘੰਟਿਆਂ ਵਿਚ ਦਿੱਤੇ ਨਿਰਦੇਸ਼ਾਂ ਨੂੰ ਅਣਗੌਲੇ ਕਰਨ ਵਾਲੇ ਕਿਸੇ ਵੀ ਅਧਿਕਾਰੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ।ਅਨਾਜ ਮੰਡੀ ਦੇ ਆੜਤੀਆਂ ਨੇ ਲਿਫਟਿੰਗ ਦੀ ਸਮੱਸਿਆ ਸਬੰਧੀ ਉਨ੍ਹਾਂ ਦੇ ਨਾਲ ਗੱਲਬਾਤ ਕਰਦੇ ਹੋਏ ਇਸ ਮਸਲੇ ਨੂੰ ਜਲਦ ਸੁਲਝਾਉਣ ਦੀ ਗੁਹਾਰ ਲਾਈ।ਆੜਤੀਆਂ ਨੇ ਕਿਹਾ ਕਿ ਖਰੀਦੀ ਫਸਲ ਦੀ ਚੁਕਾਈ ਨਾ ਹੋਣ ਕਾਰਣ ਮੰਡੀ ਵਿਚ ਝੋਨੇ ਦੇ ਅੰਬਾਰ ਲੱਗੇ ਪਏ ਹਨ ਅਤੇੇ ਕਿਸਾਨਾਂ ਨੂੰ ਫਸਲ ਉਤਾਰਨ ਵਿਚ ਕਾਫੀ ਸਮੱਸਿਆ ਆ ਰਹੀ ਹੈ।ਆੜਤੀਆ ਦਾ ਕਹਿਣਾ ਹੈ ਕਿ ਸੈਲਰ ਮਾਲਕਾਂ ਵੱਲੋਂ 18 ਫੀਸਦੀ ਵਾਲਾ ਝੋਨਾ ਉਤਾਰਨ ਵਿਚ ਟਾਲ ਮਟੋਲ ਕੀਤਾ ਜਾ ਰਿਹਾ ਹੈ ਜਿਸ ਕਾਰਣ ਲਿਫਟਿੰਗ ਦੀ ਸਮੱਸਿਆ ਖੜੀ ਹੋ ਗਈ ਹੈ।ਮੌਕੇ ‘ਤੇ ਹਾਜ਼ਰ ਸੈਲਰ ਮਾਲਕਾਂ ਨੇ ਕਿਹਾ ਕਿ ਸਰਕਾਰ ਵੱਲੋਂ ਤਹਿ ਮਾਪਦੰਡਾਂ ਵਾਲਾ ਝੋਨਾ ਹੀ ਚੁੱਕਿਆ ਜਾਵੇਗਾ ਅਤੇ ਵੱਧ ਨਮੀ ਵਾਲਾ ਝੋਨੇ ਚੁੱਕਣ ਤੋਂ ਉਹ ਅਸਮਰੱਥ ਹਨ।ਇਸ ਉਪਰੰਤ ਐਸ.ਡੀ.ਐਮ ਡਾ. ਪ੍ਰੀਤੀ ਯਾਦਵ ਨੇ ਧਲੇਰ ਕਲਾਂ, ਝਨੇਰ ਦੀਆਂ ਅਨਾਜ ਮੰਡੀਆਂ ਦਾ ਦੌਰਾ ਵੀ ਕੀਤਾ।
ਇਸ ਮੌਕੇ ਨਾਇਬ ਤਹਿਸੀਲਦਾਰ ਕ੍ਰਿਸਨ ਕੁਮਾਰ ਮਿੱਤਲ, ਮਾਰਕੀਟ ਕਮੇਟੀ ਸੰਦੌੜ ਦੇ ਸਕੱਤਰ ਰਾਜਿੰਦਰ ਸਿੰਘ ਜੇਜੀ, ਮੰਡੀ ਸੁਪਰਵਾਈਜ਼ਰ ਅਮਰੀਕ ਸਿੰਘ ਫੌਜੇਵਾਲ, ਸੁਖਮਿੰਦਰ ਸਿੰਘ ਮਾਣਕੀ, ਬਾਰਾ ਸਿੰਘ ਖੁਰਦ, ਸੁਰਿੰਦਰਪਾਲ ਸਿੰਘ ਆਹਲੂਵਾਲੀਆ, ਜਸਵੰਤ ਸਿੰਘ ਸਾਹੀ,ਮਨਪ੍ਰੀਤ ਸਿੰਘ ਮਿੰਟੂ ਖੁਰਦ, ਸੈਲਰ ਮਾਲਕ ਹਰਦੇਵ ਸਿੰਘ ਪੱਪੂ ਕਲਿਆਣ, ਅਵਤਾਰ ਸਿੰਘ ਖ਼ਾਲਸਾ ਝਨੇਰ, ਜਗਤਾਰ ਸਿੰਘ ਮਾਣਕੀ, ਪਰਮਜੀਤ ਸਿੰਘ ਗਿੱਲ ਆਦਿ ਹਾਜ਼ਰ ਸਨ।

Check Also

ਨਗਰ ਨਿਗਮ ਵੱਲੋਂ ਵਿਸ਼ਾਲ ਐਂਟੀ-ਇਨਕਰੋਚਮੈਂਟ ਵਿਸ਼ੇਸ਼ ਮੁਹਿੰਮ ਚਲਾਈ ਗਈ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਗੋਲ ਬਾਗ (ਰੇਲਵੇ ਸਟੇਸ਼ਨ ਦੇ …

Leave a Reply