Sunday, March 22, 2026

ਦਿੱਲੀ ਕਮੇਟੀ ਨੇ ਵਿੱਦਿਅਕ ਤੇ ਰੋਜ਼ਗਾਰ ਦੇ ਖੇਤਰ ’ਚ ਕ੍ਰਾਂਤੀਕਾਰੀ ਕਾਰਜ ਕੀਤੇ – ਜੀ.ਕੇ

PPN2610201737ਨਵੀਂ ਦਿੱਲੀ, 26 ਅਕਤੂਬਰ (ਪੰਜਾਬ ਪੋਸਟ ਬਿਊਰੋ) – ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਢੱਕਾ ਧੀਰਪੁਰ ਅਤੇ ਨਾਨਕ ਪਿਆਊ ਬ੍ਰਾਂਚ ਦੇ ਨਵੇਂ ਬਣੇ ਚੇਅਰਮੈਨ ਅਤੇ ਮੈਨੇਜਰ ਨੇ ਆਪਣਾ ਕਾਰਜਭਾਰ ਸੰਭਾਲ ਲਿਆ ਹੈ।ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ, ਸੀਨੀਅਰ ਮੀਤ ਪ੍ਰਧਾਨ ਤੇ ਸਕੂਲ ਸਿੱਖਿਆ ਕਮੇਟੀ ਦੇ ਚੇਅਰਮੈਨ ਹਰਮੀਤ ਸਿੰਘ ਕਾਲਕਾ, ਸਾਬਕਾ ਕਮੇਟੀ ਪ੍ਰਧਾਨ ਅਵਤਾਰ ਸਿੰਘ ਹਿੱਤ ਅਤੇ ਕਈ ਕਮੇਟੀ ਮੈਂਬਰ ਇਸ ਮੌਕੇ ਮੌਜੂਦ ਸਨ।ਢੱਕਾ ਧੀਰਪੁਰ ਸਕੂਲ ਦੇ ਚੇਅਰਮੈਨ ਵੱਜੋਂ ਕਮੇਟੀ ਮੈਂਬਰ ਵਿਕਰਮ ਸਿੰਘ ਰੋਹਿਣੀ ਤੇ ਮੈਨੇਜਰ ਵੱਜੋਂ ਰਮਿੰਦਰ ਸਿੰਘ ਸਵੀਟਾ ਅਤੇ ਨਾਨਕ ਪਿਆਊ ਸਕੂਲ ਦੇ ਚੇਅਰਮੈਨ ਵਜੋਂ ਹਰਵਿੰਦਰ ਸਿੰਘ ਕੇ.ਪੀ ਤੇ ਮੈਨੇਜਰ ਮਨਮੋਹਨ ਸਿੰਘ ਵਿਕਾਸਪੁਰੀ ਨੇ ਕਾਰਜਭਾਰ ਸੰਭਾਲਣ ਮੌਕੇ ਕਮੇਟੀ ਪ੍ਰਬੰਧਕਾਂ ਦਾ ਧੰਨਵਾਦ ਕੀਤਾ।ਜੀ.ਕੇ ਨੇ ਇਸ ਮੌਕੇ ਕਿਹਾ ਕਿ ਸੰਗਤ ਦੇ ਸਹਿਯੋਗ ਅਤੇ ਅਸ਼ੀਰਵਾਦ ਦੇ ਨਾਲ ਦਿੱਲੀ ਕਮੇਟੀ ਲਗਾਤਾਰ ਆਪਣੀ ਮੁੱਢਲੀ ਜਿੰਮੇਵਾਰੀਆਂ ਦੇ ਨਾਲ ਹੀ ਕਈ ਅਜਿਹੇ ਕੰਮ ਕਰ ਰਹੀ ਹੈ ਜੋ ਕਦੇ ਕਮੇਟੀ ਇਤਿਹਾਸ ’ਚ ਪਹਿਲੇ ਨਹੀਂ ਹੋਏ।ਇਸ ਸਬੰਧੀ ਉਨ੍ਹਾਂ ਨੇ ਵੱਡੇ ਪੱਧਰ ’ਤੇ ਕਮੇਟੀ ਵਲੋਂ ਘੱਟਗਿਣਤੀ ਭਲਾਈ ਦੀਆਂ ਸਰਕਾਰੀ ਸਕੀਮਾਂ ਦੇ ਫਾਇਦੇ ਤਹਿਤ ਕੌਮ ਦੀ ਝੋਲੀ ’ਚ ਪਾਏ ਗਏ ਮਾਲੀ ਅਤੇ ਵਿੱਦਿਅਕ ਫਾਇਦੀਆਂ ਦਾ ਹਵਾਲਾ ਦਿੱਤਾ।ਜੀ.ਕੇ ਨੇ ਕਿਹਾ ਕਿ ਅਜੇ ਤੱਕ ਗੁਰਦੁਆਰਾ ਕਮੇਟੀਆਂ ਦਾ ਕਾਰਜ ਖੇਤਰ ਕੀਰਤਨ ਦਰਬਾਰ, ਲੰਗਰ ਅਤੇ ਨਗਰ ਕੀਰਤਨ ਤਕ ਹੀ ਸਮਝਿਆਂ ਜਾਂਦਾ ਸੀ, ਪਰ ਮੌਜੂਦਾ ਕਮੇਟੀ ਨੇ ਵਿੱਦਿਅਕ ਅਤੇ ਰੋਜ਼ਗਾਰ ਦੇ ਖੇਤਰ ’ਚ ਕਈ ਕ੍ਰਾਂਤੀਕਾਰੀ ਕਾਰਜ ਕੀਤੇ ਹਨ।

Check Also

ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ

ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …

Leave a Reply