Tuesday, July 7, 2026

ਖੂਨੀ ਚਾਈਨਾ ਡੋਰ ਦੀ ਲਪੇਟ ਵਿੱਚ ਆ ਜਾਣ ਨਾਲ ਦੋ ਜਖਮੀ

ਜੰਡਿਆਲਾ ਗੁਰੂ, 26 ਅਕਤੂਬਰ (ਪੰਜਾਬ ਪੋਸਟ- ਹਰਿੰਦਰ ਪਾਲ ਸਿੰਘ)  ਖੂਨੀ ਚਾਈਨਾ ਡੋਰ ਦੀ ਲਪੇਟ ਵਿੱਚ ਆ ਜਾਣ ਨਾਲ ਦੋ ਵਿਅਕਤੀਆਂ ਦੇ ਜਖਮੀ ਹੋ ਜਾਣ ਦੀ ਖਬਰ ਹੈ।ਇਸ ਸਬੰਧੀ ਪੱਤਰਕਾਰਾਂ ਨੂ ਜਾਣਕਾਰੀ ਦਿੰਦਿਆਂ ਡਾ. ਨਰਿੰਦਰ ਸਿੰਘ ਵਾਸੀ ਮਾਨਾਵਾਲਾ ਨੇ ਦਸਿਆ ਕਿ ਬੀਤੇ ਦਿਨੀ ਉਹ ਮੋਟਰਸਾਇਕਲ `ਤੇ ਜਾ ਰਹੇ ਸਨ ਕਿ ਅੰਮ੍ਰਿਤਸਰ ਪੁੱਲ `ਤੇ ਅਚਾਨਕ ਅਸਮਾਨ ਵਿੱਚ ਮੰਡਰਾ ਰਹੀ ਚਾਈਨਾ ਡੋਰ ਨੇ ਉਹਨਾਂ ਨੂੰ ਆਪਣੀ ਲਪੇਟ ਵਿਚ ਲੈ ਲਿਆ।ਜਿਸ ਨਾਲ ਉਹਨਾਂ ਦੇ ਹੱਥ ਦੀਆਂ ਚਾਰ ਉਂਗਲਾਂ ਅਤੇ ਅੱਖ ਬੁਰੀ ਤਰਾਂ ਜਖਮੀ ਹੋ ਗਈ।ਉਹਨਾਂ ਕਿਹਾ ਕਿ ਪਿਛੇ ਆ ਰਹੇ ਇਕ ਪੁਲਿਸ ਕਰਮਚਾਰੀ ਦੇ ਨੱਕ ਦੀ ਹੱਡੀ `ਤੇ ਜਖਮ ਹੋ ਗਏ।ਜਖਮੀ ਨਰਿੰਦਰ ਸਿੰਘ ਨੇ ਦੱਸਿਆ ਕਿ ਪਰਮਾਤਮਾ ਦਾ ਸ਼ੁਕਰ ਹੈ ਕਿ ਖੂਨੀ ਡੋਰ ਉਸ ਦੀ ਅੱਖ ਵਿਚ ਨਹੀਂ ਲੱਗੀ।ਉਹਨਾਂ ਨੇ ਇਸ ਖੂਨੀ ਕਾਰੋਬਾਰ ਲਈ ਸਿੱਧੇ ਤੌਰ `ਤੇ ਪੁਲਿਸ ਪ੍ਰਸ਼ਾਸ਼ਨ ਨੂੰ ਜਿੰਮੇਵਾਰ ਦੱਸਿਆ, ਜੋ ਚੰਦ ਪੈਸਿਆਂ ਦੀ ਖਾਤਿਰ ਲੋਕਾਂ ਦੀ ਜਿੰਦਗੀ ਨਾਲ ਖੇਡ ਕੇ ਖੂਨੀ ਚਾਈਨਾ ਡੋਰ ਦੇ ਕਾਰੋਬਾਰੀਆਂ ਦਾ ਸਾਥ ਦੇ ਰਹੇ ਹਨ।ਉਹਨਾਂ ਨੇ ਉਚ ਪੁਲਿਸ ਅਧਿਕਾਰੀਆਂ ਕੋਲੋ ਮੰਗ ਕੀਤੀ ਕਿ ਆ ਰਹੇ ਲੋਹੜੀ ਦੇ ਤਿਉਹਾਰ ਤੋਂ ਪਹਿਲਾਂ ਪਹਿਲਾਂ ਇਸ `ਤੇ ਸਖਤੀ ਨਾਲ ਕੰਮ ਕੀਤਾ ਜਾਵੇ ।

ਕੀ ਕਹਿੰਦੇ ਹਨ ਅਧਿਕਾਰੀ – ਇਸ ਸਬੰਧੀ ਐਸ.ਐਸ.ਪੀ ਦਿਹਾਤੀ ਪਰਮਪਾਲ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਅਜਿਹੇ ਅਨਸਰਾਂ ਨੂੰ ਕਿਸੇ ਵੀ ਕੀਮਤ `ਤੇ ਬਖਸ਼ਿਆ ਨਹੀਂ ਜਾਵੇਗਾ ਅਤੇ ਅਗਰ ਕਿਸੇ ਪੁਲਿਸ ਕਰਮਚਾਰੀ ਸਬੰਧੀ ਅਜਿਹੇ ਅਨਸਰਾਂ ਨਾਲ ਮਿਲੀਭੁਗਤ ਦੀ ਜਾਣਕਾਰੀ ਮਿਲੀ ਤਾਂ ਸਭ ਤੋਂ ਪਹਿਲਾਂ ਉਸ ਦੇ ਖਿਲਾਫ ਵਿਭਾਗੀ ਕਾਰਵਾਈ ਕੀਤੀ ਜਾਵੇਗੀ।

Check Also

ਨਗਰ ਨਿਗਮ ਵੱਲੋਂ ਵਿਸ਼ਾਲ ਐਂਟੀ-ਇਨਕਰੋਚਮੈਂਟ ਵਿਸ਼ੇਸ਼ ਮੁਹਿੰਮ ਚਲਾਈ ਗਈ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਗੋਲ ਬਾਗ (ਰੇਲਵੇ ਸਟੇਸ਼ਨ ਦੇ …

Leave a Reply