ਜੰਡਿਆਲਾ ਗੁਰੂ, 26 ਅਕਤੂਬਰ (ਪੰਜਾਬ ਪੋਸਟ- ਹਰਿੰਦਰ ਪਾਲ ਸਿੰਘ) – ਜਿਲ੍ਹਾ ਸੇਲ ਟੈਕਸ ਬਾਰ ਐਸੋਸੀਏਸ਼ਨ ਅੰਮ੍ਰਿਤਸਰ ਨੇ ਜੀ.ਐਸ.ਟੀ ਪ੍ਰਤੀ ਕੇਂਦਰ ਸਰਕਾਰ ਅਤੇ ਜੀ.ਐਸ.ਟੀ ਕੌਂਸਲ ਦੇ ਗੈਰ ਜਿੰਮੇਵਾਰ ਰਵਈਏ ਪ੍ਰਤੀ ਐਸੋਸੀਏਸ਼ਨ ਦੇ ਪ੍ਰਧਾਨ ਬਿਕਰਮ ਸਿੰਘ ਮਲਹੋਤਰਾ ਦੀ ਅਗਵਾਈ ਹੇਠ ਇਕ ਦਿਨ ਦੀ ਹੜਤਾਲ ਕਰਕੇ ਰੋਸ ਪ੍ਰਗਟ ਕੀਤਾ।ਇਸ ਦੌਰਾਨ ਸਮੂਹ ਮੈਂਬਰਾਂ ਵਲੋਂ ਵਿੱਤ ਮੰਤਰੀ ਅਰੁਣ ਜੇਤਲੀ ਦੇ ਨਾਮ ਇਕ ਯਾਦ ਪੱਤਰ ਹਰਿੰਦਰਪਾਲ ਸਿੰਘ ਡਿਪਟੀ ਐਕਸਾਈਜ ਐਂਡ ਟੈਕਸਟੇਸ਼ਨ ਕਮਿਸ਼ਨਰ ਅੰਮ੍ਰਿਤਸਰ ਨੂੰ ਸੌਂਪਿਆ।ਇਸ ਮੌਕੇ ਹੋਰਨਾਂ ਤੋਂ ਇਲਾਵਾ ਐਡਵੋਕੇਟ ਸੰਜੇ ਸ਼ਰਮਾ ਮੀਤ ਪ੍ਰਧਾਨ, ਅਸ਼ਵਨੀ ਮਜੀਠੀਆ ਸੈਕਟਰੀ, ਗੌਰਵ ਮਹਾਜਨ ਜੋਇੰਟ ਸੈਕਟਰੀ, ਅਮਰੀਕ ਸਿੰਘ ਮਲਹੋਤਰਾ, ਜੀ`ਐਸ ਚਾਵਲਾ, ਐਸ.ਕੇ ਚੋਪੜਾ, ਆਰ.ਕੇ ਮਲਹੋਤਰਾ, ਬਲਬੀਰ ਸਹਿਦੇਵ, ਮਨੀਸ਼ ਕੁਮਾਰ, ਰਾਜੇਸ਼ ਮਹਾਜਨ, ਦੀਪਕ ਸਹਿਦੇਵ, ਰਮਨ ਸ਼੍ਰੀ ਵਾਸਤਵ, ਸਤੀਸ਼ ਸ਼ਰਮਾ ਅਤੇ ਰਾਜ ਚੋਹਾਨ ਆਦਿ ਹਾਜਰ ਸਨ।
Check Also
ਬੈਂਕ ਆਫ਼ ਇੰਡੀਆ ਨੇ ਸੰਗਤਾਂ ਦੀ ਸਹੂਲਤ ਲਈ ਸ੍ਰੀ ਦਰਬਾਰ ਸਾਹਿਬ 12 ਵਾਟਰ ਕੂਲਰ ਕੀਤੇ ਭੇਟ
ਅੰਮ੍ਰਿਤਸਰ, 5 ਅਗਸਤ (ਜਗਦੀਪ ਸਿੰਘ) – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸੰਗਤਾਂ ਦੀ ਸਹੂਲਤ ਲਈ …
Punjab Post Daily Online Newspaper & Print Media