Friday, March 13, 2026

18ਵੇਂ ਚੀਫ ਖਾਲਸਾ ਦੀਵਾਨ ਖੇਡ ਟੂਰਨਾਮੈਂਟ ਦਾ ਸ਼ਾਨਦਾਰ ਸਮਾਰੋਹ ਆਯੋਜਿਤ

PPN2710201705 ਅੰਮ੍ਰਿਤਸਰ, 27 ਅਕਤੂਬਰ (ਪੰਜਾਬ ਪੋਸਟ- ਜਗਦਪ ਸਿੰਘ ਸੱਗੂ) – ਚੀਫ ਖਾਲਸਾ ਦੀਵਾਨ ਦੀ ਸਰਪਰਸਤੀ ਅਧੀਨ ਚੱਲ ਰਹੀ ਸੰਸਥਾ ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀ. ਸਕੈ. ਪਬਲਿਕ ਸਕੂਲ ਮਜੀਠਾ ਰੋਡ ਬਾਈਪਾਸ ਵਿਖੇ ਅਠਾਰਵੀਂ ਸੀ.ਕੇ.ਡੀ ਖੇਡ ਟੂਰਨਾਮੈਂਟ ਦਾ ਆਰੰਭਕ ਸਮਾਰੋਹ 26 ਅਕਤੂਬਰ 2017 ਨੂੰ ਕੀਤਾ ਗਿਆ।ਜਿਸ ਵਿਚ ਡੀ.ਈ.ਟੀ.ਸੀ ਹਰਿੰਦਰਪਾਲ ਸਿੰਘ ਮੁੱਖ ਮਹਿਮਾਨ ਦੇ ਤੌਰ ਤੇ ਪੁੱਜੇ।ਚੀਫ ਖਾਲਸਾ ਦੀਵਾਨ ਦੇ ਪ੍ਰਧਾਨ ਚਰਨਜੀਤ ਸਿੰਘ ਚੱਢਾ ਬੱਚਿਆਂ ਨੂੰ ਅਸ਼ੀਰਵਾਦ ਦੇਣ ਦੇ ਨਾਲ ਨਾਲ ਉਹਨਾਂ ਨੂੰ ਉਤਸ਼ਾਹਿਤ ਕਰਨ ਲਈ ਪ੍ਰੋਗਰਾਮ ਵਿਚ ਵਿਸ਼ੇਸ਼ ਤੌਰ `ਤੇ ਪੁੱਜੇ।ਉਹਨਾਂ ਕਿਹਾ ਕਿ ਖੇਡਾਂ  ਚੀਫ ਖਾਲਸਾ ਦੀਵਾਨ ਸਕੂਲਾਂ ਦੇ ਐਜੂਕੇਸ਼ਨ ਸਿਸਟਮ ਦਾ ਅਨਿਖੜਵਾਂ ਅੰਗ ਹਨ।ਵਿਦਿਆਰਥੀਆਂ ਦੀ ਖੇਡਾਂ ਵਿਚ ਵੱਧ ਤੋ ਵੱਧ ਸ਼ਮੂਲੀਅਤ ਤੇ ਰੁਚੀ ਨੂੰ ਵਧਾਉਣ ਦੇ ਮੰਤਵ ਨਾਲ ਹਰ ਸਾਲ ਸੀ.ਕੇ.ਡੀ ਇੰਟਰ ਸਕੂਲ਼ ਟੂਰਨਾਮੈਂਟ ਕਰਵਾਏ ਜਾਂਦੇ ਹਨ।ਚੀਫ ਖਾਲਸਾ ਦੀਵਾਨ ਸੰਸਥਾ ਦੇ ਅਧੀਨ ਆਉਂਦੇ 19 ਸਕੂਲਾਂ ਦੀਆਂ ਟੀਮਾਂ ਨੇ ਬਾਸਕਟਬਾਲ, ਵਾਲੀਬਾਲ, ਸਕੇਟਿੰਗ ਵਿਚ ਹਿੱਸਾ ਲਿਆ।PPN2710201706
ਇਸ ਪ੍ਰੋਗਰਾਮ ਦਾ ਆਰੰਭ ਸਕੂਲ ਸ਼ਬਦ ‘ਦੇਹ ਸ਼ਿਵਾ ਬਰ ਮੋਹਿ ਇਹੈ—‘ ਨਾਲ ਕੀਤਾ ਗਿਆ।ਅਠਾਰਵੀਂ ਸੀ.ਕੇ.ਡੀ ਖੇਡ ਟੂਰਨਾਮੈਂਟ ਦਾ ਅਗਾਜ਼ ਬੈਂਡ ਟੀਮ ਵਲੋਂ ਮਾਰਚ ਪਾਸਟ, ਤੇ ਮੁੱਖ ਮਹਿਮਾਨ ਵਲੋਂ ਝੰਡਾ ਲਹਿਰਾ ਕੇ ਰੰਗ ਬਿੰਰਗੇ ਗੁਬਾਰੇ ਅਸਮਾਨ ਵਿਚ ਉਡਾ ਕੇ ਕੀਤਾ ਗਿਆ।ਵਿਦਿਆਰਥੀਆਂ ਵਲੋਂ ਦੇਸ਼ ਭਗਤੀ ਦੇ ਗੀਤਾਂ ’ਤੇ ਰੰਗਾਰੰਗ ਪਰੋਗਰਾਮ ਪੇਸ਼ ਕੀਤਾ ਗਿਆ ਅਤੇ ਸੀਨੀਅਰ ਵਿਦਿਆਰਥੀਆਂ ਵਲੋਂ ਭੰਗੜੇ ਦਾ ਪ੍ਰਦਰਸ਼ਨ ਕਰਕੇ ਆਪਣੇ ਪੰਜਾਬੀ ਸਭਿਆਚਾਰ ਨੂੰ ਪੇਸ਼ ਕੀਤਾ।ਇਸ ਪ੍ਰੋਗਰਾਮ ਦਾ ਆਨੰਦ ਸਭ ਨੇ ਲਿਆ ਅਤੇ ਖੇਡ ਟੂਰਨਾਮੈਂਟ ਵਿੱਚ ਹਿੱਸਾ ਲੈ ਰਹੀਆਂ ਟੀਮਾਂ ਵਲੋਂ ਸਹੁੰ ਚੁੱਕ ਸਮਾਗਮ ਵਿੱਚ ਭਾਗ ਲਿਆ।
ਇਸ ਮੌਕੇ ਗੈਸਟ ਆਫ ਆਨਰ ਵਜੋਂ ਪੁੱਜੇ ਚੀਫ ਖਾਲਸਾ ਦੀਵਾਨ ਸਥਾਨਕ ਪ੍ਰਧਾਨ ਨਿਰਮਲ ਸਿੰਘ ਨੇ ਖੇਡਾਂ ਦੇ ਮਹੱਤਵ `ਤੇ ਚਾਨਣਾ ਪਾਉਂਦਿਆਂ ਕਿਹਾ ਕਿ ਖੇਡਾਂ ਨਾ ਕੇਵਲ ਸ਼ਰੀਰਕ ਤੇ ਦਿਮਾਗੀ ਤੰਦਰੁਸਤੀ ਵਿਚ ਸਹਾਇਕ ਹਨ, ਸਗੋਂ ਖੇਡਾਂ ਰਾਹੀਂ ਬੱਚੇ ਅਨੁਸ਼ਾਸਨ, ਸਖਤ ਮਿਹਨਤ, ਵਿਸ਼ਵਾਸ ਤੇ ਟੀਮ ਭਾਵਨਾ ਵੀ ਸਿੱਖਦੇ ਹਨ।ਮੁੱਖ ਮਹਿਮਾਨ ਨੇ ਚੀਫ ਖਾਲਸਾ ਦੀਵਾਨ ਦੇ ਖੇਡਾਂ ਨੂੰ ਪ੍ਰਫੁਲਿਤ ਕਰਨ ਲਈ ਕੀਤੇ ਜਾ ਰਹੇ ਅਜਿਹੇ ਉਪਰਾਲਿਆਂ ਦੀ ਸ਼ਲਾਘਾ ਕੀਤੀ।ਇਸ ਪ੍ਰੋਗਰਾਮ ਵਿੱਚ ਮੈਂਬਰ ਇੰਚਾਰਜ ਰਾਜਮਹਿੰਦਰ ਸਿੰਘ ਮਜੀਠੀਆ, ਗੈਸਟ ਆਫ ਆਨਰ ਸਥਾਨਕ ਪ੍ਰਧਾਨ ਨਿਰਮਲ ਸਿੰਘ, ਗੁਰਿੰਦਰ ਸਿੰਘ ਚਾਵਲਾ, ਸੀ.ਕੇ.ਡੀ ਸਕੂਲਾਂ ਦੇ ਪ੍ਰਿੰਸੀਪਲ, ਕੋਚ ਅਤੇ ਟੀਮਾਂ ਦੇ ਖਿਡਾਰੀਆਂ ਨੇ ਵੀ ਇਸ ਸ਼ੁਰੂਆਤੀ ਪ੍ਰੋਗਰਾਮ ਵਿੱਚ ਸ਼ਿਰਕਤ ਕੀਤੀ।ਅੰਤ ਵਿੱਚ ਸਕੂਲ ਦੇ ਮੈਂਬਰ ਇੰਚਾਰਜ ਅਤੇ ਪ੍ਰਿੰਸੀਪਲ ਸ੍ਰੀਮਤੀ ਦਪਿੰਦਰ ਕੌਰ ਵੱਲੋਂ ਆਏ ਹੋਏ ਸਭ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ।

Check Also

ਦਲਿਤ ਵਰਗ ਦੀਆਂ ਇਸਤਰੀਆਂ ਨੂੰ ਹਰ ਮਹੀਨੇ 1500 ਤੇ ਜਰਨਲ ਵਰਗ ਨੂੰ ਮਿਲੇਗੀ 1000 ਰੁਪਏ ਸਨਮਾਨ ਰਾਸ਼ੀ – ਵਿਧਾਇਕਾ ਜੀਵਨ ਜੋਤ ਕੌਰ

ਅੰਮ੍ਰਿਤਸਰ, 11 ਮਾਰਚ (ਸੁਖਬੀਰ ਸਿੰਘ) – ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ ‘ਤੇ ਪੰਜਾਬ ਸਰਕਾਰ ਵੱਲੋਂ …

Leave a Reply