ਅੰਮ੍ਰਿਤਸਰ, 27 ਅਕਤੂਬਰ (ਪੰਜਾਬ ਪੋਸਟ- ਮਨਜੀਤ ਸਿੰਘ) – ਗੁਰੂ ਨਗਰੀ ਅੰਮਿ੍ਰਤਸਰ ਵਿਚ ਸੈਰ ਸਪਾਟਾ ਸਨਅਤ ਦੇ ਵਿਕਾਸ ਨੂੰ ਧਿਆਨ ਵਿਚ ਰੱਖਦੇ ਹੋਏ ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ ਨੇ ਸ਼ਹਿਰ ਵਿਚ ਟੈਕਸੀ ਅਤੇ ਆਟੋ ਚਲਾਉਂਦੇ ਡਰਾਇਵਰਾਂ ਨੂੰ ਜ਼ਰੂਰੀ ਗੁਰ ਦੇਣ ਦਾ ਪ੍ਰੋਗਰਾਮ ਉਲੀਕਿਆ ਹੈ।ਅੱਜ ਇਸ ਬਾਬਤ ਵਧੀਕ ਡਿਪਟੀ ਕਮਿਸ਼ਨਰ ਰਵਿੰਦਰ ਸਿੰਘ ਅਤੇ ਹੋਰ ਅਧਿਕਾਰੀਆਂ ਨਾਲ ਮੀਟਿੰਗ ਕਰਦੇ ਉਨਾਂ ਕਿਹਾ ਕਿ ਸ਼ਹਿਰ ਦੇ ਵਿਕਾਸ ਲਈ ਸੈਰ ਸਪਾਟੇ ਨੂੰ ਉਤਸ਼ਾਹਿਤ ਕਰਨਾ ਜ਼ਰੂਰੀ ਹੈ।ਉਨਾਂ ਕਿਹਾ ਕਿ ਸ਼ਹਿਰ ਤੇ ਆਲੇ-ਦੁਆਲੇ ਸੈਲਾਨੀਆਂ ਨੂੰ ਆਕਰਸ਼ਿਤ ਕਰਦੇ ਇਤਹਾਸਕ ਸਥਾਨਾਂ ਦੀ ਭਰਮਾਰ ਹੈ ਅਤੇ ਇਨਾਂ ਸਥਾਨਾਂ ’ਤੇ ਆਉਣ-ਜਾਣ ਲਈ ਸੈਲਾਨੀ ਸਭ ਤੋਂ ਪਹਿਲਾਂ ਆਟੋ ਅਤੇ ਟੈਕਸੀ ਚਾਲਕਾਂ ਦੇ ਸੰਪਰਕ ਵਿਚ ਹੀ ਆਉਂਦੇ ਹਨ।ਉਨਾਂ ਕਿਹਾ ਕਿ ਇੰਨਾਂ ਦੇ ਬੋਲ-ਚਾਲ ਅਤੇ ਵਿਵਹਾਰ ਤੋਂ ਸ਼ਹਿਰ ਦਾ ਪਹਿਲਾ ਪ੍ਰਭਾਵ ਸੈਲਾਨੀ ’ਤੇ ਪੈਂਦਾ ਹੈ, ਇਸ ਲਈ ਜ਼ਰੂਰੀ ਹੈ ਕਿ ਇੰਨਾਂ ਚਾਲਕਾਂ ਨਾਲ ਕੁੱਝ ਜ਼ਰੂਰੀ ਗੱਲਾਂ ਸਾਂਝੀਆਂ ਜਾਣ, ਜੋ ਸੈਲਾਨੀ ’ਤੇ ਚੰਗਾ ਪ੍ਰਭਾਵ ਪਾਉਣ ਅਤੇ ਉਹ ਜਾਣੇ-ਅਣਜਾਣੇ ਆਪਣੇ ਸਰਕਲ ਵਿਚ ਇਸ ਦੀ ਤਾਰੀਫ ਕਰੇ, ਜਿਸ ਨਾਲ ਸ਼ਹਿਰ ਵਿਚ ਸੈਲਾਨੀਆਂ ਦਾ ਆਮਦ ਹੋਰ ਵਧੇਗੀ।ਉਨਾਂ ਸਥਾਨਕ ਆਰ.ਟੀ.ਏ ਕੰਵਲਜੀਤ ਸਿੰਘ ਨੂੰ ਹਦਾਇਤ ਕੀਤੀ ਕਿ ਉਹ ਇਸ ਵਰਕਸ਼ਾਪ ਦਾ ਪ੍ਰਬੰਧ ਕਰਨ, ਜਿਥੇ ਹੋਰ ਮਾਹਿਰਾਂ ਦੇ ਨਾਲ-ਨਾਲ ਡਿਪਟੀ ਕਮਿਸ਼ਨਰ ਖ਼ੁਦ ਇੰਨਾਂ ਚਾਲਕਾਂ ਨੂੰ ਇਕ ਰੋਜ਼ਾ ਸਿਖਲਾਈ ਦੇਣਗੇ।
Check Also
ਮਨੁੱਖੀ ਜੀਵਨ ਲਈ ਰਾਹ ਦਸੇਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ
ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕਰਕੇ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ …
Punjab Post Daily Online Newspaper & Print Media