Friday, March 13, 2026

ਕਮਿਸ਼ਨਰ ਜਲੰਧਰ ਡਵੀਜ਼ਨ ਚੌਧਰੀ ਵਲੋਂ ਅੰਮਿ੍ਰਤਸਰ-2 ਤਹਿਸੀਲ ਦਾ ਨਿਰੀਖਣ

45 ਦਿਨਾਂ ਤੋਂ ਪਹਿਲਾਂ ਇੰਤਕਾਲ ਦਰਜ ਕਰਨ ਦੀ ਕੀਤੀ ਹਦਾਇਤ

PPN2710201709ਅੰਮ੍ਰਿਤਸਰ, 27 ਅਕਤੂਬਰ (ਪੰਜਾਬ ਪੋਸਟ- ਮਨਜੀਤ ਸਿੰਘ) -ਕਮਿਸ਼ਨਰ ਜਲੰਧਰ ਡਵੀਜ਼ਨ ਰਾਜ ਕਮਲ ਚੌਧਰੀ ਵੱਲੋਂ ਅੰਮਿ੍ਰਤਸਰ ਮਾਲ ਵਿਭਾਗ ਦੇ ਕੰਮਕਾਰ ਦਾ ਨਿਰੀਖਣ ਕੀਤਾ ਗਿਆ।ਇਸ ਕੰਮ ਲਈ ਵਿਸ਼ੇਸ ਤੌਰ ’ਤੇ ਅੰਮਿ੍ਰਤਸਰ ਪੁੱਜੇ ਚੌਧਰੀ ਦਾ ਸਰਕਟ ਹਾੳੂਸ ਪੁੱਜਣ ’ਤੇ ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ ਦੀ ਅਗਵਾਈ ਹੇਠ ਨਿੱਘਾ ਸਵਾਗਤ ਕੀਤਾ ਗਿਆ।ਪੁਲਿਸ ਦੇ ਜਵਾਨਾਂ ਨੇ ਗਾਰਡ ਆਫ ਆਨਰ ਨਾਲ ਮਹਿਮਾਨ ਨੂੰ ਜੀ ਆਇਆਂ ਕਿਹਾ।ਇਸ ਸਮੇਂ ਐਸ.ਡੀ.ਐਮ ਰਾਜੇਸ਼ ਸ਼ਰਮਾ, ਜਿਲਾ ਮਾਲ ਅਧਿਕਾਰੀ ਸ੍ਰੀ ਮੁਕੇਸ਼ ਕੁਮਾਰ, ਏ.ਸੀ.ਪੀ ਵਿਸ਼ਾਲਜੀਤ ਸਿੰਘ, ਤਹਿਸੀਲਦਾਰ ਮਨਿੰਦਰ ਸਿੰਘ ਸਿੱਧੂ ਅਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।
ਇਸ ਉਪਰੰਤ ਚੌਧਰੀ ਸਿੱਧਾ ਤਹਿਸੀਲ ਅੰਮਿ੍ਰਤਸਰ-2 ਦੇ ਦਫਤਰ ਗਏ ਅਤੇ ਉਥੇ ਕੰਮ ਕਰਵਾਉਣ ਆਏ ਲੋਕਾਂ ਨੂੰ ਮਿਲੇ। ਉਨਾਂ ਇਸ ਤੋਂ ਇਲਾਵਾ ਤਹਿਸੀਲ ਦਫਤਰ ਦਾ ਦੌਰਾ ਕੀਤਾ ਅਤੇ ਇੱਥੇ ਦਿੱਤੀਆਂ ਜਾ ਰਹੀਆਂ ਸੇਵਾਵਾਂ ਦੇ ਢੰਗ-ਤਰੀਕੇ ਨੂੰ ਵੇਖਿਆ।ਮਾਲ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਵਿਚ ਉਨਾਂ ਸਪੱਸ਼ਟ ਕੀਤਾ ਕਿ ਲੋਕਾਂ ਨਾਲ ਨਿਮਰਤਾ ਨਾਲ ਪੇਸ਼ ਆਇਆ ਜਾਵੇ ਅਤੇ ਕਿਸੇ ਨੂੰ ਕੰਮ ਬਿਨਾਂ ਕਾਰਨ ਨਾ ਲਟਕਾਇਆ ਜਾਵੇ।ਉਨਾਂ ਕਿਹਾ ਕਿ ਆਰ.ਟੀ.ਆਈ ਅਤੇ ਆਰ.ਟੀ.ਐਸ ਹੇਠ ਆਉਂਦੀਆਂ ਸਾਰੀਆਂ ਸੇਵਾਵਾਂ ਦਾ ਹੱਲ ਸਮੇਂ ਸਿਰ ਪੂਰਾ ਕੀਤਾ ਜਾਵੇ।ਉਨਾਂ ਹਦਾਇਤ ਕੀਤੀ ਕਿ ਕੋਈ ਵੀ ਇੰਤਕਾਲ 45 ਦਿਨਾਂ ਤੋਂ ਵੱਧ ਲੰਬਿਤ ਨਾ ਰਹੇ ਅਤੇ ਜੋ ਪੈਡਿੰਗ ਚੱਲ ਰਹੇ ਹਨ ਉਨਾਂ ਨੂੰ ਤਰੁੰਤ ਪੂਰਾ ਕੀਤਾ ਜਾਵੇ।ਪਟਵਾਰੀਆਂ ਨੂੰ ਹਦਾਇਤ ਕਰਦੇ ਉਨਾਂ ਨੇ ਜਮਾਬੰਦੀ ਸਮੇਂ ਸਿਰ ਦਾਖਲ ਕਰਨ ਦੀ ਹਦਾਇਤ ਕੀਤੀ।ਚੌਧਰੀ ਨੇ ਸੀਨੀਅਰ ਅਧਿਕਾਰੀਆਂ ਨੂੰ ਕਿਹਾ ਕਿ ਉਹ ਸਾਰੇ ਸਟਾਫ ਦੀ ਹਾਜ਼ਰੀ 9.00 ਤੋਂ 5.00 ਵਜੇ ਤੱਕ ਯਕੀਨੀ ਬਨਾਉਣ।ਉਨਾਂ ਰਜਿਸਟਾਰ ਇਮਾਰਤ ਲਈ ਆਪਣੇ ਫੰਡ ਜਾਰੀ ਕਰਨ ਦਾ ਭਰੋਸਾ ਵੀ ਦਿੱਤਾ।

Check Also

ਦਲਿਤ ਵਰਗ ਦੀਆਂ ਇਸਤਰੀਆਂ ਨੂੰ ਹਰ ਮਹੀਨੇ 1500 ਤੇ ਜਰਨਲ ਵਰਗ ਨੂੰ ਮਿਲੇਗੀ 1000 ਰੁਪਏ ਸਨਮਾਨ ਰਾਸ਼ੀ – ਵਿਧਾਇਕਾ ਜੀਵਨ ਜੋਤ ਕੌਰ

ਅੰਮ੍ਰਿਤਸਰ, 11 ਮਾਰਚ (ਸੁਖਬੀਰ ਸਿੰਘ) – ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ ‘ਤੇ ਪੰਜਾਬ ਸਰਕਾਰ ਵੱਲੋਂ …

Leave a Reply