Thursday, August 13, 2026

ਰੋਜ਼ਗਾਰ ਦੇ ਮੌਕੇ ਪੈਦਾ ਕਰਨ `ਚ ਹੁਨਰ ਵਿਕਾਸ ਕੇਂਦਰ ਤੇ ਸਨਅਤ ਮਿਲ ਕੇ ਕੰਮ ਕਰਨ- ਡੀ.ਸੀ ਸੰਘਾ

PPN2710201708ਅੰਮ੍ਰਿਤਸਰ, 27 ਅਕਤੂਬਰ (ਪੰਜਾਬ ਪੋਸਟ- ਮਨਜੀਤ ਸਿੰਘ) -ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸਿੰਘ ਨੇ ਬਹੁ ਪੱਖੀ ਹੁਨਰ ਵਿਕਾਸ ਕੇਂਦਰਾਂ ਨੂੰ ਹਦਾਇਤ ਕੀਤੀ ਹੈ ਕਿ ਉਹ ਨੌਜਵਾਨਾਂ ਨੂੰ ਉਸ ਹੁਨਰ ਦੀ ਹੀ ਸਿੱਖਿਆ ਦੇਣ, ਜਿਸ ਦੀ ਸਥਾਨਕ ਸਨਅਤ ਵਿਚ ਵੱਧ ਮੰਗ ਹੈ।ਸਕਿਲ ਡਿਵਲਪਮੈਂਟ ਮਿਸ਼ਨ ਦੀ ਜਿਲਾ ਪੱਧਰੀ ਮੀਟਿੰਗ ਨੂੰ ਸੰਬੋਧਨ ਕਰਦੇ ਸੰਘਾ ਨੇ ਕਿਹਾ ਕਿ ਅੱਜ ਰਾਜ ਨੂੰ ਸਭ ਤੋਂ ਵੱਡੀ ਲੋੜ ਬੇਰੁਜ਼ਗਾਰਾਂ ਨੂੰ ਰੋਜਗਾਰ ਦੇ ਮੌਕੇ ਦੇਣ ਦੀ ਹੈ ਅਤੇ ਇਹ ਤਾਂ ਹੀ ਸੰਭਵ ਹੋ ਸਕਦਾ ਹੈ, ਜੇਕਰ ਉਸ ਨੂੰ ਸਥਾਨਕ ਸਨਅਤ ਦੀ ਮੰਗ ਅਨੁਸਾਰ ਤਿਆਰ ਕੀਤਾ ਜਾਵੇ।ਉਨਾਂ ਇਸ ਲਈ ਸਨਅਤਕਾਰਾਂ ਨਾਲ ਰੈਅ-ਮਸ਼ਵਰਾ ਕਰਨ ਦੀ ਹਦਾਇਤ ਦਿੰਦੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਘਰ ਘਰ ਰੁਜਗਾਰ ਦੇ ਸੁਪਨੇ ਨੂੰ ਸਾਕਾਰ ਕਰਨ ਲਈ ਜ਼ਰੂਰੀ ਹੈ ਕਿ ਸਨਅਤ ਦੀ ਮੰਗ ਨੂੰ ਧਿਆਨ ਵਿਚ ਰੱਖਦੇ ਹੋਏ ਕਿੱਤਾ ਸਿਖਲਾਈ ਕੇਂਦਰਾਂ ਵਿਚ ਕੋਰਸ ਕਰਵਾਏ ਜਾਣ, ਤਾਂ ਜੋ ਸਨਅਤਕਾਰ ਉਨਾਂ ਨੂੰ ਖੁਸ਼ ਹੋ ਕੇ ਕੰਮ ਦਾ ਮੌਕਾ ਦੇਣ।ਇਸ ਨਾਲ ਜਿੱਥੇ ਰੋਜ਼ਗਾਰ ਦੇ ਮੌਕੇ ਵੱਧ ਪੈਦਾ ਹੋਣਗੇ, ਉਥੇ ਸਨਅਤ ਵੀ ਖੁਸ਼ਹਾਲ ਹੋਵੇਗੀ। ਸੰਘਾ ਨੇ ਸਰਕਾਰ ਦੇ ਇਸ ਉਦਮ ਦੀ ਸਰਾਹਨਾ ਕਰਦੇ ਇਹ ਵੀ ਹਦਾਇਤ ਕੀਤੀ ਕਿ ਮਿਸ਼ਨ ਦੀ ਕਾਮਯਾਬੀ ਲਈ ਹਰ ਘਰ-ਘਰ ਵਿਚ ਕਰਵਾਏ ਜਾ ਰਹੇ ਕੋਰਸਾਂ ਦਾ ਸੰਦੇਸ਼ ਪੁੱਜਦਾ ਕਰੋ, ਤਾਂ ਹੀ ਲੋਕ ਇਸ ਦਾ ਲਾਹਾ ਲੈ ਸਕਣਗੇ।ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਰਵਿੰਦਰ ਸਿੰਘ, ਮਿਸ਼ਨ ਮੈਨੇਜਰ ਗੁਰਭੇਜ ਸਿੰਘ ਸੰਧੂ ਅਤੇ ਜਿਲੇ ਵਿਚ ਹੁਨਰ ਵਿਕਾਸ ਕੇਂਦਰ ਚਲਾ ਰਹੀਆਂ ਵੱਖ-ਵੱਖ ਕੰਪਨੀਆਂ ਦੇ ਨੰੁਮਾਇਦੇ ਹਾਜ਼ਰ ਸਨ।

Check Also

ਖ਼ਾਲਸਾ ਕਾਲਜ ਵਿਖੇ ਇੰਸਟਾਲੇਸ਼ਨ ਸੈਰੇਮਨੀ ਕਰਵਾਈ ਗਈ

ਅੰਮ੍ਰਿਤਸਰ, 12 ਅਗਸਤ (ਸੁਖਬੀਰ ਸਿੰਘ ਖੂਰਮਣੀਆਂ) ¸- ਖਾਲਸਾ ਕਾਲਜ ਦੇ ਰੋਟਾਰੈਕਟ ਕਲੱਬ ਵੱਲੋਂ ਸੈਸ਼ਨ 2026-27 …

Leave a Reply