ਨਵੀਂ ਦਿੱਲੀ, 27 ਅਕਤੂਬਰ (ਪੰਜਾਬ ਪੋਸਟ ਬਿਊਰੋ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ’ਤੇ 1984 ਸਿੱਖ ਕਤਲੇਆਮ ਦੇ ਆਰੋਪੀ ਜਗਦੀਸ਼ ਟਾਈਟਲਰ ਨੂੰ ਕਾਨੂੰਨੀ ਪੁਸ਼ਤਪਨਾਹੀ ਦੇਣ ਦਾ ਗੰਭੀਰ ਦੋਸ਼ ਲਗਾਇਆ ਹੈ।ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ ਨੇ ਮਾਮਲੇ ਦੇ ਪਿਛੋਕੜ ਦੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕੜਕੜਡੂਮਾ ਕੋਰਟ ਵਲੋਂ ਹਥਿਆਰ ਡੀਲਰ ਤੇ ਟਾਈਟਲਰ ਦੇ ਪੁਰਾਣੇ ਕਰੀਬੀ ਅਭਿਸ਼ੇਕ ਵਰਮਾ ਦਾ ਪੋਲੀਗ੍ਰਾਫ ਟੈਸਟ ਕਰਵਾਉਣ ਦਾ ਸੀ.ਬੀ.ਆਈ ਨੂੰ ਆਦੇਸ਼ ਦਿੱਤਾ ਗਿਆ ਸੀ।ਜਿਸ ਦੇ ਬਾਅਦ ਸੀ.ਬੀ.ਆਈ ਅਧਿਕਾਰੀ ਇਮਰਾਨ ਆਸ਼ਿਕ ਨੇ ਵਰਮਾ ਨੂੰ 24 ਤੋਂ 27 ਅਕਤੂਬਰ ਦੇ ਵਿਚਕਾਰ ਪੋਲੀਗ੍ਰਾਫ ਟੈਸਟ ਕਰਵਾਉਣ ਲਈ ਦਿੱਲੀ ਸਰਕਾਰ ਦੀ ਰੋਹਿਣੀ ਵਿਖੇ ਫਾਰਿੰਸਕ ਸਾਈਂਸ ਲੈਬ ’ਚ ਜਾਣ ਲਈ ਕਿਹਾ ਸੀ। ਜੀ.ਕੇ ਨੇ ਖੁਲਾਸਾ ਕੀਤਾ ਕਿ ਲੈਬ ਦੇ ਵਿਗਿਆਨਕ ਤੇ ਤਕਨੀਸ਼ੀਅਨਾਂ ਨੇ ਵਰਮਾਂ ਦੇ ਨਾਲ ਗੈਰ ਵਿਵਹਾਰਿਕ ਤੇ ਪੱਖਪਾਤੀ ਵਿਹਾਰ ਕਰਦੇ ਹੋਏ ਲਗਾਤਾਰ 2 ਦਿਨਾਂ ਤੱਕ ਵਰਮਾ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ‘‘ਟਾਈਟਲਰ ਦੇ ਖਿਲਾਫ ਇੰਨ੍ਹੇ ਸਾਲਾਂ ਦੇ ਬਾਅਦ ਤੁਹਾਡੇ ਬੋਲਣ ਦੇ ਪਿੱਛੇ ਕੀ ਸੋਚ ਹੈ, ਤੁਸੀਂ ਟਾਈਟਲਰ ਦੇ ਪਿੱਛੇ ਕਿਉਂ ਪਏ ਹੋਏ ਹੋ, ਸਾਨੂੰ ਸਮਝ ਨਹੀਂ ਆ ਰਿਹਾ ਹੈ।’’ ਜੀ.ਕੇ ਨੇ ਆਰੋਪ ਲਗਾਇਆ ਕਿ ਕੇਜਰੀਵਾਲ ਦੀ ਸ਼ਹਿ `ਤੇ ਟਾਈਟਲਰ ਨੂੰ ਬਚਾਉਣ ਲਈ ਵਰਮਾ ਨੂੰ ਮਾਨਸਿਕ ਤੌਰ `ਤੇ ਇਨ੍ਹਾਂ ਪ੍ਰੇਸ਼ਾਨ ਕੀਤਾ ਗਿਆ ਕਿ ਸੀ.ਬੀ.ਆਈ ਦੇ ਜਾਂਚ ਅਧਿਕਾਰੀ ਨੂੰ 26 ਅਕਤੂਬਰ ਨੂੰ ਲਿਖੇ ਪੱਤਰ ਵਿਚ ਵਰਮਾ ਨੇ 27 ਅਕਤੂਬਰ ਨੂੰ ਲੈਬ ਵਿਚ ਹਾਜ਼ਰ ਹੋਣ ’ਚ ਹੀ ਅਸਮਰਥਤਾ ਜਾਹਿਰ ਕਰ ਦਿੱਤੀ। ਜੀ.ਕੇ ਨੇ ਦੱਸਿਆ ਕਿ ਵਰਮਾ ਵਲੋਂ ਇਸ ਸੰਬੰਧ ਵਿਚ ਦਿੱਲੀ ਕਮੇਟੀ ਨੂੰ ਵੀ ਰਾਤ ਈ-ਮੇਲ ਜਰੀਏ ਸਾਰੀ ਜਾਣਕਾਰੀ ਦੇਣ ਦੇ ਨਾਲ ਹੀ ਕੋਰਟ ਵਿਚ ਵੀ ਲੈਬ ਦੇ ਵਿਗਿਆਨਕਾਂ ਦੇ ਪੱਖਪਾਤੀ ਵਿਹਾਰ ਖਿਲਾਫ ਅਰਜ਼ੀ ਦਾਇਰ ਕਰ ਦਿੱਤੀ ਹੈ।ਜਿਸ ’ਚ ਵਰਮਾ ਨੇ ਕੋਰਟ ਨੂੰ ਉਹਨ੍ਹਾਂ ਦੀ ਲੈਬ ਵਿਚ ਹੋਈ ਗੱਲਬਾਤ ਦਾ ਬਿਓਰਾ ਲੈਬ ਤੋਂ ਮੰਗਣ ਦੀ ਗੁਹਾਰ ਲਗਾਈ ਹੈ।ਵਰਮਾ ਨੇ ਪਟੀਸ਼ਨ ’ਚ ਕੋਰਟ ਵੱਲੋਂ ਨਿਯੂਕਤ ਕਮੇਟੀ ਦੇ ਸਾਹਮਣੇ ਦਿੱਲੀ ਦੇ ਰੋਗਾਂ ਦੇ ਮਾਹਿਰ ਡਾਕਟਰ ਦੀ ਮੌਜੂਦਗੀ ’ਚ ਨਵੇਂ ਸਿਰੇ ਤੋਂ ਪੋਲੀਗ੍ਰਾਫ਼ ਟੈਸਟ ਕਰਵਾਉਣ ਦੀ ਬੇਨਤੀ ਕੀਤੀ ਹੈ।ਜੀ.ਕੇ ਨੇ ਵਰਮਾ ਕੋਲ ਟਾਈਟਲਰ ਦੇ ਕਈ ਲੁਕੇ ਰਾਜ ਹੋਣ ਦਾ ਦਾਅਵਾ ਕਰਦੇ ਹੋਏ ਵਰਮਾ ਦਾ ਪੋਲੀਗ੍ਰਾਫ ਟੈਸਟ ਏਮਸ ਵਰਗੇ ਕਿਸੇ ਵੱਡੇ ਸੰਸਥਾਨ `ਚ ਕਰਵਾਉਣ ਦੀ ਮੰਗ ਕੀਤੀ।
Check Also
ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ
ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …
Punjab Post Daily Online Newspaper & Print Media