Thursday, March 12, 2026

ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਜੀ.ਟੀ ਰੋਡ ਵਿਖੇ `ਯੋਗਤਾ ਨਿਰਮਾਣ` ਵਿਸ਼ੇ `ਤੇ ਸੈਮੀਨਾਰ

PPN2710201719 ਅੰਮ੍ਰਿਤਸਰ, 27 ਅਕਤੂਬਰ (ਪੰਜਾਬ ਪੋਸਟ- ਜਗਦਪ ਸਿੰਘ ਸੱਗੂ) – ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਜੀ.ਟੀ ਰੋਡ ਦੇ ਗੁਰੂ ਅਰਜਨ ਦੇਵ ਆਡੀਟੋਰੀਅਮ ਵਿਖੇ ਸੀ.ਬੀ.ਐਸ.ਈ ਵਲੋਂ `ਯੋਗਤਾ ਨਿਰਮਾਣ` ਵਿਸ਼ੇ `ਤੇ ਇਕ ਦੋ ਦਿਨਾ ਸੈਮੀਨਾਰ ਦਾ ਆਯੋਜਨ ਕੀਤਾ ਗਿਆ।ਇਸ ਸੈਮੀਨਾਰ ਵਿਚ ਸ਼੍ਰੀਮਤੀ ਸੰਗੀਤਾ ਸਿੰਘ ਪਿ੍ਰੰਸੀਪਲ ਦਿੱਲੀ ਪਬਲਿਕ ਸਕੂਲ ਅੰਮ੍ਰਿਤਸਰ ਅਤੇ ਨਵਦੀਪ ਭੰਡਾਰੀ ਪਿ੍ਰੰਸੀਪਲ ਗੁਰੂ ਨਾਨਕ ਦੇਵ ਪਬਲਿਕ ਸਕੂਲ ਡਲਹੌਜੀ ਰਿਸੋਰਸ ਪਰਸਨ ਦੇ ਤੌਰ ਤੇ ਸ਼ਾਮਲ ਹੋਏ।ਸੀ.ਬੀ.ਐਸ.ਈ ਦੇ ਵੱਖ-ਵੱਖ ਸਕੂਲਾਂ ਤੋਂ ਲਗਭਗ 52 ਅਧਿਆਪਕਾਂ ਨੇ ਇਸ ਸੈਮੀਨਾਰ ਵਿੱਚ ਭਾਗ ਲਿਆ।
ਸੈਮੀਨਾਰ ਵਿੱਚ ਪੜਾਉਣ ਦੇ ਵੱਖ-ਵੱਖ ਤਰੀਕਿਆਂ `ਤੇ ਵਿਚਾਰ ਚਰਚਾ ਕੀਤੀ ਗਈ ਕਿ ਕਿਵੇਂ ਨਵੀਆਂ ਤਕਨੀਕਾਂ ਨਾਲ ਪੜਾਈ ਨੂੰ ਸੋਖਾ ਕੀਤਾ ਜਾ ਸਕਦਾ ਹੈ।ਇਸ ਮੌਕੇ ਬਹੁਤ ਸਾਰੀਆਂ ਗਤੀਵਿਧੀਆਂ ਕੀਤੀਆਂ ਗਈਆਂ । ਸੈਮੀਨਾਰ ਦੇ ਮੁੱਖ ਮਹਿਮਾਨ ਸੀ.ਬੀ.ਐਸ.ਈ ਦੇ ਰੀਜ਼ਨਲ ਅਫਸਰ ਡਾ: ਜੋਜਫ ਅਮੈਨੁਅਲ ਅਤੇ ਵਿਸ਼ੇਸ਼ ਮਹਿਮਾਨ ਪੁਸ਼ਕਰ ਵੋਹਰਾ ਜਾਇੰਟ ਡਾਇਰੈਕਟਰ ਸੈਂਟਰ ਆਫ ਐਕਸੀਲੈਂਸ ਸੀ.ਬੀ.ਐਸ.ਈ ਨੇ ਅਧਿਆਪਕਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਤਕਨੀਕੀ ਯੁਗ ਵਿੱਚ ਇਹੋ ਜਿਹੇ ਪ੍ਰੋਗਰਾਮ ਸਮੇਂ-ਸਮੇਂ ਤੇ ਕਰਵਾਉਣੇ ਬਹੁਤ ਜਰੂਰੀ ਹਨ । PPN2710201720
ਇਸ ਮੌਕੇ ਬਿਜਨੈਸ ਸਟਡੀਜ ਦੇ ਵਿਸ਼ੇ ਨਾਲ ਸੰਬੰਧਤ ਪੇਪਰ ਅਤੇ ਪ੍ਰੋਜੈਕਟਾਂ ਤੇ ਵਿਚਾਰ ਚਰਚਾ ਕੀਤੀ   ਗਈ।ਸਕੂਲ ਦੇ ਮੈਂਬਰ ਇੰਚਾਰਜ ਹਰਮਿੰਦਰ ਸਿੰਘ, ਸੰਤੋਖ ਸਿੰਘ ਸੇਠੀ, ਡਾਇਰੈਕਟਰ/ਪਿ੍ਰੰਸੀਪਲ ਡਾ: ਧਰਮਵੀਰ ਸਿੰਘ ਵਲੋਂ ਮੁੱਖ ਮਹਿਮਾਨ, ਵਿਸ਼ੇਸ਼ ਮਹਿਮਾਨ ਅਤੇ ਰੀਸੋਰਸ ਪਰਸਨ ਨੂੰ ਯਾਦਗਾਰੀ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ।ਸੈਮੀਨਾਰ ਜੀ.ਟੀ ਰੋਡ ਸਕੂਲ ਦੇ ਵਾਈਸ ਪਿ੍ਰੰਸੀਪਲ ਸ਼੍ਰੀਮਤੀ ਰੇਣੂ ਆਹੂਜਾ ਦੀ ਦੇਖ-ਰੇਖ ਵਿਚ ਬੜੇ ਸਫਲਤਾਪੂਰਵਕ ਸਮਾਪਤ ਹੋਇਆ।ਅੰਤ ਵਿਚ ਅਧਿਆਪਕਾਂ ਨੇ ਇਸ ਸੈਮੀਨਾਰ ਨੂੰ ਬਹੁਤ ਲਾਹੇਵੰਦ ਦਸਿਆ।ਸੈਮੀਨਾਰ ਵਿਚ ਸ਼ਾਮਲ ਅਧਿਆਪਕਾਂ ਨੂੰ ਸਰਟੀਫਿਕੇਟ ਵੀ ਦਿੱਤੇ ਗਏ।ਸ਼੍ਰੀਮਤੀ ਰੇਣੂ ਆਹੂਜਾ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ।

Check Also

ਦਲਿਤ ਵਰਗ ਦੀਆਂ ਇਸਤਰੀਆਂ ਨੂੰ ਹਰ ਮਹੀਨੇ 1500 ਤੇ ਜਰਨਲ ਵਰਗ ਨੂੰ ਮਿਲੇਗੀ 1000 ਰੁਪਏ ਸਨਮਾਨ ਰਾਸ਼ੀ – ਵਿਧਾਇਕਾ ਜੀਵਨ ਜੋਤ ਕੌਰ

ਅੰਮ੍ਰਿਤਸਰ, 11 ਮਾਰਚ (ਸੁਖਬੀਰ ਸਿੰਘ) – ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ ‘ਤੇ ਪੰਜਾਬ ਸਰਕਾਰ ਵੱਲੋਂ …

Leave a Reply