ਅੰਮ੍ਰਿਤਸਰ, 27 ਅਕਤੂਬਰ (ਪੰਜਾਬ ਪੋਸਟ- ਜਗਦਪ ਸਿੰਘ ਸੱਗੂ) -ਚੀਫ਼ ਖ਼ਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਦੀ ਸਰਪ੍ਰਸਤੀ ਅਧੀਨ ਚੱਲ ਰਹੇ ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲਾਂ ਦੀਆਂ 18ਵੀਆਂ ਰਾਜ ਪੱਧਰੀ ਅੰਤਰ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲਜ਼ ਖੇਡਾਂ ਤਾਈਕਵਾਂਡੋ, ਚੈਸ, ਟੇਬਲ ਟੈਨਿਸ ਅਤੇ ਰੋਪ ਸਕਿਪਿੰਗ (ਰੱਸੀ ਟੱਪਣ) ਆਦਿ ਖੇਡਾਂ ਦੇ ਮੁਕਾਬਲੇ ਹੋਏ।ਇਸ ਸਮੇਂ ਸੀ.ਬੀ.ਐਸ.ਈ ਦੇ ਰੀਜਨਲ ਅਫਸਰ ਡਾ: ਜੋਜਫ ਅਮੈਨੁਅਲ ਮੁੱਖ ਮਹਿਮਾਨ ਅਤੇ ਪੁਸ਼ਕਰ ਵੋਹਰਾ ਜੁਆਇੰਟ ਡਾਇਰੈਕਟਰ ਸੈਂਟਰ ਆਫ ਐਕਸੀਲੈਂਸ ਸੀ.ਬੀ.ਐਸ.ਈ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ।ਇਹ ਸਮਾਗਮ ਦੀਵਾਨ ਦੇ ਪ੍ਰਧਾਨ ਚਰਨਜੀਤ ਸਿੰਘ ਚੱਢਾ ਦੀ ਪ੍ਰਧਾਨਗੀ ਹੇਠ ਹੋਇਆ।ਸਮਾਗਮ ਦਾ ਆਰੰੰਭ ਸਕੂਲ ਸ਼ਬਦ ਨਾਲ ਹੋਇਆ।ਉਪਰੰਤ ਚਰਨਜੀਤ ਸਿੰਘ ਚੱਢਾ ਨੇ ਆਏ ਹੋਏ ਮਹਿਮਾਨਾਂ ਨੂੰ `ਜੀ ਆਇਆਂ` ਆਖਿਆ ਅਤੇ ਸਕੂਲ ਦੀਆਂ ਪ੍ਰਾਪਤੀਆਂ ਬਾਰੇ ਜਾਣਕਾਰੀ ਦਿੱਤੀ।ਜੀ.ਟੀ ਰੋਡ ਸਕੂਲ ਦੇ ਖਿਡਾਰੀ ਸ਼ੁਭਸੀਰਤ ਕੌਰ +1, ਹਰਮਨਪ੍ਰੀਤ ਕੌਰ ਨੌਵੀਂ-ਏ ਅਤੇ ਜਸਕਰਨ ਸੂਰਤ ਸਿੰਘ ਨੇ ਸਾਰੇ ਖਿਡਾਰੀਆਂ ਨੂੰ ਅਨੁਸ਼ਾਸਨ ਵਿੱਚ ਰਹਿ ਕੇ ਖੇਡਣ ਦੀ ਸਹੰੁ ਚੁਕਾਈ।
ਮੁੱਖ ਮਹਿਮਾਨ ਨੇ ਖਿਡਾਰੀਆਂ ਨੂੰ ਸੰਬੋਧਨ ਕਰਦੇ ਹੋਏ ਖੇਡਾਂ ਦੇ ਮਹੱਤਵ ਬਾਰੇ ਜਾਣਕਾਰੀ ਦਿੱਤੀ।ਉਨ੍ਹਾਂ ਚੀਫ਼ ਖਾਲਸਾ ਦੀਵਾਨ ਦੁਆਰਾ ਕਨੇਡਾ ਵਿਖੇ ਖੋਲ੍ਹੇ ਜਾ ਰਹੇ ਸਕੂਲ ਨੂੰ ਸੀ.ਬੀ.ਐਸ.ਈ. ਵੱਲੋਂ ਐਫੀਲਿਏਸ਼ਨ ਦੇਣ ਦਾ ਭਰੋਸਾ ਦਿਵਾਇਆ।ਮੁੱਖ ਮਹਿਮਾਨ ਅਤੇ ਵਿਸ਼ੇਸ਼ ਮਹਿਮਾਨ ਵਲੋਂ ਖੇਡਾਂ ਦਾ ਆਰੰਭ ਸ਼ਾਂਤੀ ਦੇ ਪ੍ਰਤੀਕ ਕਬੂਤਰ ਅਤੇ ਗੁਬਾਰੇ ਉਡਾ ਕੇ ਕੀਤਾ ਗਿਆ।ਸਮਾਗਮ ਦੌਰਾਨ ਪੰਜਾਬ ਦਾ ਲੋਕ ਨਾਚ ਭੰਗੜਾ ਵੀ ਪੇਸ਼ ਕੀਤਾ ਗਿਆ ਜਿਸ ਨੇ ਖੂਬ ਰੰਗ ਬਨ੍ਹਿਆ।ਚੀਫ਼ ਖ਼ਾਲਸਾ ਦੀਵਾਨ ਦੇ ਪ੍ਰਧਾਨ ਚਰਨਜੀਤ ਸਿੰਘ ਚੱਢਾ, ਮੀਤ ਪ੍ਰਧਾਨ ਧੰਨਰਾਜ ਸਿੰਘ, ਮੈਂਬਰ ਇੰਚਾਰਜ ਹਰਮਿੰਦਰ ਸਿੰਘ, ਸੰਤੋਖ ਸਿੰਘ ਸੇਠੀ ਅਤੇ ਪਿ੍ਰੰਸੀਪਲ ਡਾ: ਧਰਮਵੀਰ ਸਿੰਘ ਵਲੋਂ ਮੁੱਖ ਮਹਿਮਾਨ ਡਾ: ਜੋਜਫ ਅਮੈਨੁਅਲ ਅਤੇ ਵਿਸ਼ੇਸ਼ ਮਹਿਮਾਨ ਪੁਸ਼ਕਰ ਵੋਹਰਾ ਨੂੰ ਸਨਮਾਨਿਤ ਕੀਤਾ ਗਿਆ।ਪ੍ਰੋਗਰਾਮ ਦੇ ਅੰਤ ਵਿਚ ਮੈਂਬਰ ਇੰਚਾਰਜ ਹਰਮਿੰਦਰ ਸਿੰਘ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ।ਪ੍ਰੋਗਰਾਮ ਦੌਰਾਨ ਪ੍ਰਿੰਸੀਪਲ ਅਨੀਤਾ ਭੱਲਾ, ਪ੍ਰਿੰਸੀਪਲ ਵਿਨੋਦਿਤਾ ਸਾਂਖਯਾ, ਪ੍ਰਿੰਸੀਪਲ ਰਾਜੀਵ ਸ਼ਰਮਾ, ਜੀ.ਟੀ.ਰੋਡ ਸਕੂਲ ਦੀ ਮੁੱਖ ਅਧਿਆਪਕਾ ਸ਼੍ਰੀਮਤੀ ਨਿਸ਼ਚਿੰਤ ਕੌਰ, ਸ਼੍ਰੀਮਤੀ ਕਵਲਪ੍ਰੀਤ ਕੌਰ, ਖੇਡ ਇੰਚਾਰਜ ਸ਼੍ਰੀਮਤੀ ਅੰਮ੍ਰਿਤਪਾਲ ਕੌਰ, ਵੱਖ-ਵੱਖ ਸਕੂਲਾ ਦੇ ਪ੍ਰਿੰਸੀਪਲ ਅਤੇ ਹੋਰ ਅਧਿਆਪਕ ਸਾਹਿਬਾਨ ਹਾਜਰ ਸਨ।
Check Also
ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਜਾਵੇਗੀ ਭਗਤ ਪੂਰਨ ਸਿੰਘ ਜੀ ਦੀ 34ਵੀਂ ਬਰਸੀ
ਅੰਮ੍ਰਿਤਸਰ, 1 ਅਗਸਤ (ਜਗਦੀਪ ਸਿੰਘ) – ਵੀਹਵੀਂ ਸਦੀ ਦੇ ਮਹਾਨ ਦਰਵੇਸ਼ ਤੇ ਸਮਾਜ ਸੇਵੀ, ਵਾਤਾਵਰਣ …
Punjab Post Daily Online Newspaper & Print Media