Tuesday, July 7, 2026

ਪਿੰਡ ਪੰਜਗਰਾਈਆਂ `ਚ ਭਾਜਪਾ ਨੇ 25 ਲੋੜਵੰਦਾਂ ਨੂੰ ਗੈਸ ਕੁਨੈਕਸ਼ਨ ਵੰਡੇ

ਸੰਦੌੜ, 28 ਅਕਤੂਬਰ (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ) – ਲੋੜਵੰੰਦ ਪਰਿਵਾਰਾਂ ਦੀ ਹਰ ਲੋੜ ਪੂਰੀ ਕਰਨ ਦੇ ਮਕਸਦ ਨਾਲ ਪ੍ਰਧਾਨ ਮੰਤਰੀ ਸ਼ਕੀਮ ਤਹਿਤ PPN2810201705ਭਾਜਪਾ ਤੇ ਸ੍ਰੋਮਣੀ ਅਕਾਲੀ ਦਲ ਦੇ ਆਗੂਆਂ ਵੱਲੋਂ ਪਿੰਡ ਪੰਜਗਰਾਈਆਂ ਵਿਖੇ 25 ਦੇ ਕਰੀਬ ਲੋੜਵੰਦ ਪਰਿਵਾਰਾਂ ਨੂੰ ਘਰੇਲੂ ਗੈਸ ਕੁਨੈਕਸ਼ਨ ਅਤੇ ਚੁੱਲੇ, ਸਿਲੰਡਰ ਵੰਡੇ ਹਨ।ਇਸ ਮੌਕੇ ਬੀ.ਜੇ.ਪੀ ਕਿਸਾਨ ਮੋਰਚਾ ਸੈਲ ਦੇ ਪੰਜਾਬ ਦੇ ਮੀਤ ਪ੍ਰਧਾਨ ਸੁਖਵਿੰਦਰ ਸਿੰਘ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਦੀ ਤਰੱਕੀ ਲਈ ਅਤੇ ਲੋਕਾਂ ਦੀ ਭਲਾਈ ਲਈ ਬਹੁਤ ਸਾਰੀਆਂ ਲੋਕ ਭਲਾਈ ਦੀਆਂ ਸ਼ਕੀਮਾਂ ਚਲਾਈਆਂ ਹਨ ।ਉਹਨਾਂ ਕਿਹਾ ਕਿ ਬੀਬੀਆਂ ਨੂੰ ਮੁਫਤ ਗੈਸ ਕੁਨੈਕਸ਼ਨ ਤੇ ਸਮਾਨ ਦੇਣਾ ਵੱਡੀ ਸੋਚ ਹੈ।ਇਸ ਮੌਕੇ ਸਰਪੰਚ ਗੁਰਵਿੰਦਰ ਸਿੰਘ, ਭਾਜਪਾ ਮੰਡਲ ਪ੍ਰਧਾਨ ਉਮੇਦ ਬੀਕਾਨੇਰ, ਜਥੇਦਾਰ ਦਰਸ਼ਨ ਸਿੰਘ, ਈਸ਼ਰਪਾਲ ਸਿੰਘ ਪੰਚ, ਸੁਖਵਿੰਦਰ ਸਿੰਘ ਗਰੇਵਾਲ ਕਾਰਜਕਾਰੀ ਮੈਂਬਰ ਕਿਸਾਨ ਮੋਰਚਾ, ਬਲਜੀਤ ਸਿੰਘ ਪੰਚ, ਚਰਨਜੀਤ ਸਿੰਘ ਪੰਚ, ਚਰਨ ਸਿੰਘ ਪੰਚ, ਜਥੇਦਾਰ ਗੁਰਮੇਲ ਸਿੰਘ ਸਮੇਤ ਸਮੂਹ ਮੈਂਬਰ ਤੇ ਵਰਕਰ ਹਾਜ਼ਰ ਸਨ।

Check Also

ਮਸ਼ਰੂਮ ਉਤਪਾਦਨ ਯੂਨਿਟ ਸਥਾਪਤ ਕਰਨ ਲਈ ਕਿਸਾਨ ਲੈ ਸਕਦੇ ਹਨ ਸਬਸਿਡੀ – ਚੇਅਰਮੈਨ ਬਰਾੜ

ਅੰਮ੍ਰਿਤਸਰ, 5 ਜੁਲਾਈ (ਸੁਖਬੀਰ ਸਿੰਘ) – ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ …

Leave a Reply