Tuesday, July 7, 2026

ਪ੍ਰੀ ਨਰਸਰੀ ਜਮਾਤਾਂ ਸ਼ੁਰੂ ਦਾ ਫੈਸਲਾ ਬਿਲਕੁੱਲ ਸਹੀ – ਬੀਬੀ ਘਨੌਰੀ

ਸੰਦੌੜ, 28 ਅਕਤੂਬਰ (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ)  ਕਾਂਗਰਸ ਪਾਰਟੀ ਦੀ ਸੂਬਾ ਮੀਤ ਪ੍ਰਧਾਨ ਅਤੇ ਹਲਕਾ ਮਹਿਲ ਕਲਾਂ ਦੀ ਸਾਬਕਾ ਵਿਧਾਇਕਾ PPN2810201704ਬੀਬੀ ਹਰਚੰਦ ਕੌਰ ਘਨੌਰੀ ਨੇ ਪਿੰਡ ਪੰਜਗਰਾਈਆਂ ਵਿਖੇ ਲੋਕ ਸ਼ਿਕਾਇਤਾਂ ਸੁਨਣ ਲਈ ਕੀਤੀ ਇਕੱਤਰਤਾ ਉਪਰੰਤ ਗੱਲਬਾਤ ਕਰਦਿਆਂ ਕਿਹਾ ਕਿ ਕੈਪਟਨ ਸਰਕਾਰ ਨੇ ਲੋਕ ਹਿੱਤ ਵਿੱਚ ਹਮੇਸ਼ਾਂ ਚੰਗੇ ਫੈਸਲੇ ਕੀਤੇ ਹਨ ਤੇ ਹਾਲ ਹੀ ਵਿੱਚ ਪਬਲਿਕ ਸਕੂਲਾਂ ਵਾਂਗ ਚੰਗੀ ਸਿੱਖਿਆ ਦੇ ਲਈ ਸਰਕਾਰੀ ਪ੍ਰਾਇਮਰੀ ਸਕੂਲਾਂ ਦੇ ਵਿੱਚ ਨਰਸਰੀ ਤੇ ਪ੍ਰੀ ਨਰਸਰੀ ਜਮਾਤਾਂ ਸੁਰੂ ਕਰਦੇ ਹੋਏ ਤਿੰਨ ਸਾਲ ਤੱਕ ਦੇ ਬੱਚਿਆਂ ਦੇ ਦਾਖਲੇ ਸੁਰੂ ਕਰਨਾ ਬਹੁਤ ਹੀ ਚੰਗਾ ਫੈਸਲਾ ਹੈ।ਉਹਨਾਂ ਕਿਹਾ ਕਿ ਨਰਸਰੀ ਦੇ ਫੈਸਲੇ ਨਾਲ ਸਰਕਾਰੀ ਸਕੂਲਾਂ ਦੇ ਵਿੱਚ ਗੁਣਵਤਾ ਵਿੱਚ ਵਾਧਾ ਹੋਵੇਗਾ ਅਤੇ ਲੋਕਾਂ ਦਾ ਬਹੁਤ ਲਾਭ ਹੋਵੇਗਾ ਉਹਨਾਂ ਕਿਹਾ ਕਿ ਜਿਹੜੇ ਬੱਚੇ ਨੇ 5 ਸਾਲ ਤੋਂ ਅੱਖਰ ਤੇ ਬੋਲਣਾ ਸਿੱਖਣਾ ਹੁੰਦਾ ਹੈ ਜਦੋਂ ਉਹੀ ਬੱਚਾ ਤਿੰਨ ਸਾਲ ਵਿੱਚ ਸਿੱਖਣਾ ਸੁਰੂ ਕਰੇਗਾ ਤਾਂ ਇਸ ਵਿੱਚ ਤਰੱਕੀ ਹੋਣੀ ਸੁਭਾਵਕ ਹੈ।ਉਹਨਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਜਿਹੜੇ ਵੀ ਫੈਸਲੇ ਕੀਤੇ ਹਨ, ਉਹ ਬਹੁਤ ਹੀ ਸੋਚ ਕੇ ਹਮੇਸ਼ਾਂ ਲੋਕਾਂ ਦੀ ਭਲਾਈ ਹੀ ਕੀਤੇ ਹਨ ਅਤੇ ਜਿੱਥੇ ਕਿਤੇ ਲੋਕਾਂ ਅਤੇ ਪੰਜਾਬ ਦੇ ਭਲੇ ਦੀ ਗੱਲ ਹੁੰਦੀ ਹੈ ਕੈਪਟਨ ਅਮਰਿੰਦਰ ਕਦੇ ਪਿੱਛੇ ਨਹੀਂ ਹਟਦ। ਇਸ ਮੌਕੇ ਉਹਨਾਂ ਦੇ ਨਾਲ ਡੀ.ਆਰ ਸੰਤ ਸਿੰਘ, ਇਕਾਈ ਪ੍ਰਧਾਨ ਪਾਲ ਸਿੰਘ, ਗੁਰਦੇਵ ਸਿੰਂਘ ਸੰਧੂ, ਰਹਿਮਦੀਨ ਖਾਂ, ਜਥੇਦਾਰ ਸ਼ੇਰ ਸਿੰਘ, ਬਖਸੀਸ਼ ਸਿੰਂਘ, ਰੂਪ ਸਿੰਘ ਚਹਿਲ, ਜਗਰੂਪ ਸਿੰਘ ਮਾਹਮਦਪੁਰ, ਧਿਆਨ ਸਿੰਘ, ਕੇਸ਼ਰ ਸਿੰਘ, ਬਲਦੇਵ ਸਿੰਘ, ਮੇਵਾ ਸਿੰਘ, ਬੀਬੀ ਰੂਪ ਕੌਰ, ਇਕਬਾਲ ਖਾਂਨ, ਅਜੀਤ ਸਿੰਘ, ਕਰਤਾਰ ਸਿੰਘ ਸਮੇਤ ਸਮੂਹ ਕਮੇਟੀ ਮੈਂਬਰ ਤੇ ਵਰਕਰ ਹਾਜ਼ਰ ਸਨ।

Check Also

ਮਸ਼ਰੂਮ ਉਤਪਾਦਨ ਯੂਨਿਟ ਸਥਾਪਤ ਕਰਨ ਲਈ ਕਿਸਾਨ ਲੈ ਸਕਦੇ ਹਨ ਸਬਸਿਡੀ – ਚੇਅਰਮੈਨ ਬਰਾੜ

ਅੰਮ੍ਰਿਤਸਰ, 5 ਜੁਲਾਈ (ਸੁਖਬੀਰ ਸਿੰਘ) – ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ …

Leave a Reply