ਸੰਦੌੜ, 28 ਅਕਤੂਬਰ (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ) – ਜਿਲ੍ਹੇ ਵਿੱਚ ਡੇਂਗੂ ਦੇ ਵਧਦੇ ਪ੍ਰਕੋਪ ਨੂੰ ਦੇਖਦਿਆਂ ਜਿਥੇ ਸਮੁੱਚਾ ਸਿਹਤ ਵਿਭਾਗ ਪੱਭਾ ਭਾਰ ਹੈ,
ਉਥੇ ਸਾਬਕਾ ਸਹਾਇਕ ਮਲੇਰੀਆ ਅਫਸਰ ਰਜਿੰਦਰਪਾਲ ਧੂਰੀ ਨੇ ਆਪਣਾ ਫਰਜ ਸਮਝਦੇ ਹੋਏ ਵਿਦਿਆਰਥੀਆਂ ਨੂੰ ਡੇਂਗੂ ਤੋਂ ਬਚਾਅ ਹਿੱਤ ਸਕੂਲਾਂ ਵਿੱਚ ਜਾ ਕੇ ਡੇਂਗੂ ਜਾਗਰੂਕਤਾ ਅਭਿਆਨ ਸੁਰੂ ਕਰ ਦਿੱਤਾ ਹੈ।ਇਸ ਕੜੀ ਤਹਿਤ ਉੇਹਨਾਂ ਨੇ ਪਿੰਡ ਪੰਜਗਰਾਈਆਂ ਦੇ ਸਰਕਾਰੀ ਪ੍ਰਾਇਮਰੀ ਸਕੁਲ `ਚ ਜਾ ਕੇ ਵਿਦਿਆਰਥੀਆਂ ਨੂੰ ਜਾਗਰੂਕ ਕੀਤਾ।ਉਹਨਾਂ ਨੇ ਡੇਂਗੂ ਤੋਂ ਬਚਾਅ ਲਈ ਲੋੜੀਂਦੀਅਿਾਂ ਸਾਵਧਾਨੀਆਂ ਬਾਰੇ ਵਿਸਥਾਰਪੂਰਵਕ ਚਾਨਣਾ ਪਾਇਆ।ਇਸ ਮੌਕੇ ਸਕੂਲ ਮੁਖੀ ਮੈਡਮ ਅਮਰਜੀਤ ਕੌਰ, ਰਾਜੇਸ਼ ਰਿਖੀ, ਸੁਖਵਿੰਦਰ ਸਿੰਘ, ਬਲਵਰਿ ਸਿੰਘ ਅਤੇ ਮੈਡਮ ਆਸ਼ਾ ਰਾਣੀ ਸਮੇਤ ਸਮੂਹ ਸਟਾਫ ਹਾਜ਼ਰ ਸਨ।
Check Also
ਮਸ਼ਰੂਮ ਉਤਪਾਦਨ ਯੂਨਿਟ ਸਥਾਪਤ ਕਰਨ ਲਈ ਕਿਸਾਨ ਲੈ ਸਕਦੇ ਹਨ ਸਬਸਿਡੀ – ਚੇਅਰਮੈਨ ਬਰਾੜ
ਅੰਮ੍ਰਿਤਸਰ, 5 ਜੁਲਾਈ (ਸੁਖਬੀਰ ਸਿੰਘ) – ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ …
Punjab Post Daily Online Newspaper & Print Media