ਮਾਲੇਰਕੋਟਲਾ ਸੰਦੌੜ, 28 ਅਕਤੂਬਰ (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ) – ਸੰਗਰੂਰ ਵਿਖੇ ਸਮਾਪਤ ਹੋਈਆਂ 63ਵੀਆਂ ਪੰਜਾਬ ਰਾਜ ਸਕੂਲ ਖੇਡਾਂ ਵਿੱਚ
ਜ਼ਿਲਾ ਸੰਗਰੂਰ ਨੇ 17 ਸਾਲਾਂ ਲੜਕੀਆਂ ਥ੍ਰੋ ਬਾਲ ‘ਚ ਤੀਸਰਾ ਸਥਾਨ ਜਦੋਂਕਿ 17 ਸਾਲਾਂ ਲੜਕਿਆਂ ਨੇ ਥ੍ਰੋ ਬਾਲ ਵਿੱਚ ਦੂਸਰਾ ਸਥਾਨ ਪ੍ਰਾਪਤ ਕੀਤਾ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਸਰਕਾਰੀ ਹਾਈ ਸਕੂਲ ਜਮਾਲਪੁਰਾ ਦੇ ਮੁੱਖ ਅਧਿਆਪਕ ਮੁਹੰਮਦ ਰਫੀਕ ਥਿੰਦ ਨੇ ਦੱਸਿਆ ਕਿ 17 ਸਾਲਾਂ ਲੜ੍ਹਕੀਆਂ ਦੇ ਵਰਗ ਵਿੱਚ ਸਕੂਲ ਦੀਆਂ ਵਿਦਿਆਰਥਣਾਂ ਸ਼ਹਿਰੀਨ, ਸੁਰੱਈਆ, ਸਰਵਰੀ, ਸਬਾ ਅਤੇ ਸੁਮਨਦੀਪ ਕੌਰ ਨੇ ਜ਼ਿਲੇ ਦੀ ਟੀਮ ਵੱਲੋਂ ਹਿੱਸਾ ਲਿਆ ਅਤੇ 17 ਸਾਲਾਂ ਲੜ੍ਹਕਿਆਂ ਦੇ ਵਰਗ ਵਿੱਚ ਸਕੂਲ ਦੇ ਹੀ ਹਰਪ੍ਰੀਤ ਸਿੰਘ, ਹਰਮਨ ਸਿੰਘ, ਅਰਸ਼ਪ੍ਰੀਤ ਸਿੰਘ ਅਤੇ ਰਮੇਸ਼ ਲਾਲ ਨੇ ਜ਼ਿਲੇ ਵੱਲੋਂ ਖੇਡਦੇ ਹੋਏ ਆਪਣੀ ਪ੍ਰਤਿਭਾ ਦਾ ਲੋਹਾ ਮਨਵਾਇਆ। ਸਕੂਲ ਪਹੁੰਚਣ ਤੇ ਨਗਰ ਕੋਂਸਲ ਮਾਲੇਰਕੋਟਲਾ ਦੇ ਪ੍ਰਧਾਨ ਮੁਹੰਮਦ ਇਕਬਾਲ ਫੌਜ਼ੀ, ਵਾਰਡ ਇੰਚਾਰਜ਼ ਅਬਦੁਲ ਰਹਿਮਾਨ (ਪੱਪਾ), ਕਾਂਗਰਸੀ ਆਗੂ ਮੁਹੰਮਦ ਸਾਬਰ ਅਤੇ ਸਮੂਹ ਸਟਾਫ ਵੱਲੋਂ ਜੇਤੂ ਖਿਡਾਰੀਆਂ ਦਾ ਸਵਾਗਤ ਕੀਤਾ ਗਿਆ। ਸਕੂਲ ਮੁਖੀ ਨੇ ਇਹਨਾਂ ਪ੍ਰਾਪਤੀਆਂ ਦਾ ਸਿਹਰਾ ਸਕੂਲ ਦੇ ਪੀ.ਟੀ.ਆਈ ਮੈਡਮ ਸ਼ਕੂਰਾਂ ਬੇਗਮ ਨੂੰ ਦਿੱਤਾ।ਇਸ ਮੌਕੇ ਸ਼੍ਰੀਮਤੀ ਸਤਵਿੰਦਰ ਕੌਰ, ਕਿਰਨ ਰਾਣੀ, ਪਰਮਜੀਤ ਸ਼ਰਮਾ, ਸੁਮੰਨਾ, ਗੁਰਵਿੰਦਰ ਕੌਰ, ਰੂਬੀਨਾ, ਡਾ. ਸਲੀਮ ਜੁਬੇਰੀ, ਵਿਜੈਕਰਨ ਸਿੰਘ, ਮਾਸੂਮ, ਮੁਹੰਮਦ ਸਾਬਰ, ਗੋਪੀਕਾ, ਸ਼ਮਸ਼ਾਦ ਆਦਿ ਹਾਜ਼ਰ ਸਨ।
Check Also
ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵਿਖੇ ਪਲੇਸਮੈਂਟ ਕੈਂਪ 5 ਅਗਸਤ ਨੂੰ
ਅੰਮ੍ਰਿਤਸਰ, 4 ਅਗਸਤ (ਸੁਖਬੀਰ ਸਿੰਘ) – ਡਾ. ਰੁਪਿੰਦਰ ਪਾਲ ਸਿੰਘ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ)-ਕਮ-ਮੁੱਖ …
Punjab Post Daily Online Newspaper & Print Media