ਅੰਮ੍ਰਿਤਸਰ, 28 ਅਕਤੂਬਰ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆ) – ਖ਼ਾਲਸਾ ਕਾਲਜ ਚਵਿੰਡਾ ਦੇਵੀ ਦੇ ਵਿਦਿਆਰਥੀਆਂ ਨੇ ਸ਼ਾਂਤੀ ਦੇਵੀ ਆਰੀਆ ਮਹਿਲਾ
ਕਾਲਜ ਦੀਨਾਨਗਰ (ਗੁਰਦਾਸਪੁਰ) ਦੇ ਸਾਇੰਸ ਵਿਭਾਗ ਵੱਲੋਂ ਕਰਵਾਏ ਗਏ ‘ਆਗਾਜ਼ ਟੈਕਜ਼ੋਨ ਸਾਇੰਸ ਫੈਸਟ-2-2017’ ’ਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਲੈਵਲ-1 ’ਚ ਓਵਰਆਲ ਚੈਂਪੀਅਨ ਟਰਾਫੀ ਜਿੱਤ ਕੇ ਕਾਲਜ ਦਾ ਨਾਮ ਰੌਸ਼ਨ ਕੀਤਾ। ਇਸ ਸਾਇੰਸ ਫੈਸਟ ’ਚ ਅੰਮ੍ਰਿਤਸਰ ਅਤੇ ਗੁਰਦਾਸਪੁਰ ਜ਼ਿਲ੍ਹੇ ਤੋਂ 10 ਦੇ ਕਰੀਬ ਕਾਲਜਾਂ ਨੇ ਭਾਗ ਲਿਆ ਜਿਸ ’ਚ ਲੈਵਲ-1 ਦੇ ਕਰਵਾਏ ਗਏ ਵੱਖ-ਵੱਖ ਮੁਕਾਬਲਿਆਂ ’ਚ ਵਰਕਿੰਗ ਮਾਡਲ ’ਚੋਂ +2 ਸਾਇੰਸ ਦੀ ਸਿਮਰਜੀਤ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ, ਇਸ ਤੋਂ ਇਲਾਵਾ ਕਾਲਜ ਦੇ +1 ਸਾਇੰਸ ਦੇ ਵਿਦਿਆਰਥੀਆਂ ਵੱਲੋਂ ਤਿਆਰ ਕੀਤੇ ਸਾਇੰਟੀਫ਼ਿਕ ਡਰਾਮੇ ਨੇ ਮੁਕਾਬਲੇ ’ਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ।
ਇਸ ਸਮੇਂ ਕਰਵਾਏ ਗਏ ਸਾਇੰਟੀਫਿਕ ਸਪੀਕਿੰਗ ਮੁਕਾਬਲੇ ’ਚੋਂ +2 ਸਾਇੰਸ ਦੀ ਪਵਨਪ੍ਰੀਤ ਕੌਰ ਅਤੇ ਸਟਿੱਲ ਮਾਡਲ ਡਿਸਪਲੇਅ ’ਚੋਂ +1 ਸਾਇੰਸ ਦੀ ਪ੍ਰਿਆ ਭਗਤ ਨੇ ਦੂਜਾ ਸਥਾਨ ਹਾਸਲ ਕੀਤਾ।ਇਨ੍ਹਾਂ ਤੋਂ ਇਲਾਵਾ +2 ਸਾਇੰਸ ਦੀ ਰਬਲੀਨ ਕੌਰ ਪੋਸਟਰ ਪ੍ਰੇਜ਼ੈਂਟੇਸ਼ਨ ਅਤੇ ਕਾਲਜ ਦੀ ਕੁਇਜ਼ ਟੀਮ ਨੇ ਮੁਕਾਬਲੇ ’ਚੋਂ ਤੀਜਾ ਸਥਾਨ ਹਾਸਲ ਕੀਤਾ।ਸਾਇੰਸ ਫੈਸਟ ਦੌਰਾਨ ਲੈਵਲ-2 ਦੇ ਕਰਵਾਏ ਮੁਕਾਬਲਿਆਂ ’ਚ ਖ਼ਾਲਸਾ ਕਾਲਜ ਦੀਆਂ ਬੀ. ਐਸ. ਸੀ. ਸਮੈਸਟਰ ਤੀਜਾ ਦੀਆਂ ਵਿਦਿਆਰਥਣਾਂ ਮਨਪ੍ਰੀਤ ਕੌਰ ਅਤੇ ਸੁਖਰਾਜ ਕੌਰ ਨੇ ਸਾਇੰਟੀਫ਼ਿਕ ਰੰਗੋਲੀ ’ਚੋਂ ਤੀਜਾ ਸਥਾਨ ਹਾਸਲ ਕੀਤਾ।ਵੱਖ-ਵੱਖ ਮੁਕਾਬਲਿਆਂ ’ਚੋਂ ਵਿਸ਼ੇਸ਼ ਸਥਾਨ ਪ੍ਰਾਪਤ ਕਰਨ ਦੇ ਆਧਾਰ ਤੇ ਖ਼ਾਲਸਾ ਕਾਲਜ ਚਵਿੰਡਾ ਦੇਵੀ ਨੂੰ ਲੈਵਲ-1 ਦਾ ਓਵਰਆਲ ਚੈਂਪੀਅਨ ਐਲਾਨਿਆ ਗਿਆ।
ਕਾਲਜ ਪ੍ਰਿੰਸੀਪਲ ਡਾ. ਐਚ.ਬੀ ਸਿੰਘ ਨੇ ਜੇਤੂ ਵਿਦਿਆਰਥੀਆਂ ਅਤੇ ਪ੍ਰੋ. ਪਵਨਦੀਪ ਕੌਰ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਨ੍ਹਾਂ ਮੁਕਾਬਲਿਆਂ ਰਾਹੀਂ ਪੜ੍ਹਾਈ ਦੇ ਨਾਲ-ਨਾਲ ਵੱਖ-ਵੱਖ ਖੇਤਰਾਂ ’ਚ ਵਿਦਿਆਰਥੀ ਆਪਣੀ ਪ੍ਰਤਿਭਾ ਨੂੰ ਨਿਖਾਰ ਕੇ ਸਰਬਪੱਖੀ ਵਿਕਾਸ ਹਾਸਲ ਕਰ ਸਕਦੇ ਹਨ ਅਤੇ ਜੀਵਨ ’ਚ ਕਾਮਯਾਬੀ ਪ੍ਰਾਪਤ ਕਰ ਸਕਦੇ ਹਨ। ਇਸ ਮੌਕੇ ਪ੍ਰੋ. ਰੁਪਿੰਦਰ ਸਿੰਘ, ਪ੍ਰੋ. ਬਲਵੰਤ ਸਿੰਘ, ਪ੍ਰੋ. ਜਤਿੰਦਰ ਬੱਟ, ਪ੍ਰੋ. ਰਾਜਵਿੰੰਦਰ ਸਿੰਘ, ਪ੍ਰੋ. ਜਗਦੀਪ ਕੌਰ, ਪ੍ਰੋ. ਗਗਨਦੀਪ ਕੌਰ ਆਦਿ ਹਾਜ਼ਰ ਸਨ।
Check Also
ਖ਼ਾਲਸਾ ਯੂਨੀਵਰਸਿਟੀ ਵੱਲੋਂ ਇਸਤਰੀ ਦਿਵਸ ’ਤੇ ਸੈਮੀਨਾਰ
ਅੰਮ੍ਰਿਤਸਰ, 10 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਲਾਅ ਵੱਲੋਂ ‘ਇਸਤਰੀਆਂ …
Punjab Post Daily Online Newspaper & Print Media