ਅੰਮ੍ਰਿਤਸਰ, 28 ਅਕਤੂਬਰ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆ) – ਖ਼ਾਲਸਾ ਕਾਲਜ ਮੈਨੇਜ਼ਮੈਂਟ ਵੱਲੋਂ ਵਿਦਿਆਰਥੀਆਂ ਨੂੰ ਹਰੇਕ ਪ੍ਰਕਾਰ ਦੀਆਂ ਸੁੱਖ-
ਸਹੂਲਤਾਂ ਪ੍ਰਦਾਨ ਕਰਨ ਲਈ ਕਈ ਤਰ੍ਹਾਂ ਦੇ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਖ਼ਾਸ ਕਰ ਕਾਲਜ ਦੇ ਹੋਸਟਲਾਂ ’ਚ ਰਹਿ ਰਹੇ ਵਿਦਿਆਰਥੀਆਂ ਨੂੰ ਵਿੱਦਿਅਕ ਸੁਵਿਧਾ ਦੇ ਨਾਲ ਉਨ੍ਹਾਂ ਦੇ ਖਾਣ-ਪੀਣ, ਦਵਾਈਆਂ, ਪੈਸਿਆਂ ਦੀ ਸਹੂਲਤ ਲਈ ਏ.ਟੀ.ਐਮ ਦੀ ਸਥਾਪਨਾ, ਅਨੁਸ਼ਾਸ਼ਨ ’ਚ ਪੜ੍ਹਣ ਲਈ ਰਹਿਣ ਲਈ ਸ਼ਾਨਦਾਰ ਲਾਇਬ੍ਰੇਰੀ ਦੀ ਵਿਵਸਥਾ ਆਦਿ ਪ੍ਰਦਾਨ ਕੀਤੀਆਂ ਗਈਆਂ ਹਨ।ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਇਸੇ ਕੜੀ ਨੂੰ ਅਗਾਂਹ ਤੋਰਦਿਆਂ ਅੱਜ ਕਾਲਜ ਦੇ ਗਰਲਜ਼ ਹੋਸਟਲ ’ਚ ਨਵਾਂ ਸੈਟ-ਅਪ ਜਿਮਨੇਸੀਅਮ ਦਾ ਉਦਘਾਟਨ ਪ੍ਰਿੰਸੀਪਲ ਡਾ. ਮਹਿਲ ਸਿੰਘ ਵੱਲੋਂ ਕੀਤਾ।
ਇਸ ਜਿਮਨੇਸੀਅਮ ’ਚ ਨਵੀਨਤਮ ਮਸ਼ੀਨ ਦੇ ਨਾਲ ਆਪਣੇ-ਆਪ ਨੂੰ ਤੰਦਰੁਸਤ ਰੱਖਣ ਲਈ ਲਗਭਗ 500 ਦੇ ਕਰੀਬ ਲੜਕੀਆਂ ਆਪਣੀ ਲੋੜ ਨੂੰ ਪੂਰਾ ਕਰ ਸਕਣਗੀਆਂ।ਵਿਦਿਆਰਥਣਾਂ ਨੂੰ ਸੰਬੋਧਨ ਕਰਦੇ ਹੋਏ ਪ੍ਰਿੰ: ਡਾ. ਮਹਿਲ ਸਿੰਘ ਨੇ ਸਰੀਰਿਕ ਤੰਦਰੁਸਤੀ ਦੀ ਮਹੱਤਤਾ ਨੂੰ ਉਜਾਗਰ ਕੀਤਾ।ਉਨ੍ਹਾਂ ਸਰੀਰਕ ਤੰਦਰੁਸਤੀ ਦੀ ਲੋੜ ’ਤੇ ਜ਼ੋਰ ਦਿੰਦੇ ਹੋਏ ਕਿਹਾ ਕਿ ਜੇਕਰ ਸਾਡੇ ਸਰੀਰ ਤੰਦਰੁਸਤ ਹੈ ਤਾਂ ਕਦੇ ਵੀ ਵਿੱਦਿਆ ਤੋਂ ਪਛੜ ਨਹੀਂ ਸਕਦੇ ਹਨ ਇਸ ਲਈ ਜਰੂਰੀ ਹੈ ਪੜ੍ਹਾਈ ਦੇ ਨਾਲ ਆਪਣੇ ਫ਼ਿੱਟ ਅਤੇ ਤੰਦਰੁਸਤ ਲਈ ਤੜਕਸਾਰ ਅਤੇ ਸ਼ਾਮ ਸਮੇਂ ਹਲਕੀ-ਫ਼ੁਲਕੀ ਕਸਰਤ ਜਰੂਰ ਕਰੋ ਤਾਂ ਕਿ ਬਿਮਾਰੀਆਂ ਤੋਂ ਬਚਿਆ ਜਾ ਸਕੇ ਅਤੇ ਤੁਸੀ ਹਮੇਸ਼ਾਂ ਸਿਹਤਯਾਬ ਰਹੋ।ਉਨ੍ਹਾਂ ਨੇ ਵਿਦਿਆਰਥਣਾਂ ਨੂੰ ਜਿਮਨੇਜ਼ੀਅਮ ਦੀ ਪੂਰੀ ਵਰਤੋਂ ਕਰਨ ਲਈ ਪ੍ਰੇਰਿਤ ਕੀਤਾ।ਇਸ ਮੌਕੇ ਪ੍ਰੋ: ਸੁਪਰਿੰਦਰਜੀਤ ਕੌਰ, ਪ੍ਰੋ. ਕਵਲਜੀਤ ਸਿੰਘ, ਪ੍ਰੋ. ਸੁਪਨਿੰਦਰਜੀਤ ਕੌਰ ਚੀਫ ਵਾਰਡਨ ਗਰਲਜ਼ ਹੋਸਟਲ, ਪ੍ਰਭਜੋਤ ਕੌਰ ਹੋਸਟਲ ਸੁਪਰਿਨਟੇਨਡੇਂਟ ਤੋਂ ਇਲਾਵਾ ਵਿਦਿਆਰਥਣਾਂ ਹਾਜ਼ਰ ਸਨ।
Check Also
ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਜਾਵੇਗੀ ਭਗਤ ਪੂਰਨ ਸਿੰਘ ਜੀ ਦੀ 34ਵੀਂ ਬਰਸੀ
ਅੰਮ੍ਰਿਤਸਰ, 1 ਅਗਸਤ (ਜਗਦੀਪ ਸਿੰਘ) – ਵੀਹਵੀਂ ਸਦੀ ਦੇ ਮਹਾਨ ਦਰਵੇਸ਼ ਤੇ ਸਮਾਜ ਸੇਵੀ, ਵਾਤਾਵਰਣ …
Punjab Post Daily Online Newspaper & Print Media