ਬਟਾਲਾ, 29 ਅਕਤੂਬਰ (ਪੰਜਾਬ ਪੋਸਟ- ਨਰਿੰਦਰ ਬਰਨਾਲ) – ਜਿਲਾ ਗੁਰਦਾਸਪੁਰ ਦੇ ਵੱਖ ਵੱਖ ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ ਵਿਚ ਸੇਵਾ ਨਿਭਾ ਰਹੇ
ਲੈਕਚਰਾਰਾਂ ਦੀ ਇਕ ਮੀਟਿੰਗ ਇੰਨਸਰਵਿਸ਼ ਟ੍ਰੇਨਿੰਗ ਸੈਟਰ ਗੁਰਦਾਸਪੁਰ ਵਿਖੇ ਹੋਈ।ਇਸ ਮੀਟਿੰਗ ਵਿਚ ਹਾਜਰ ਲੈਕਚਰਾਰਾਂ ਦੀ ਆਪਸੀ ਸਹਿਮਤੀ ਨਾਲ ਬਲਰਾਜ ਸਿੰਘ ਬਾਜਵਾ ਲੈਕਚਰਾਰ ਬਾਇਉਲੋਜ਼ੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੁੱਪਸੜੀ ਨੂੰ ਜਿਲਾ ਗੁਰਦਾਸਪੁਰ ਦਾ ਪ੍ਰਧਾਨ ਬਣਾਇਆ ਗਿਆ।ਜਦਕਿ ਕੁਲਵਿੰਦਰ ਸਿੰਘ ਲੈਕਚਰਾਰ ਦੇੜਫੱਤੂਪੁਰ ਨੂੰ ਜਨਰਲ ਸਕੱਤਰ, ਭੁਪਿੰਦਰ ਸਿੰਘ ਲੈਕਚਰਾਰ ਨੌਸ਼ਿਹਰਾ ਮੱਝਾ ਸਿੰਘ ਸੀਨੀਅਰ ਵਾਈਸ ਪ੍ਰਧਾਨ, ਜਗਜੀਤ ਸਿੰਘ ਲੈਕਚਰਾਰ ਹਰਦਰਵਾਲ ਵਾਈਸ ਪ੍ਰਧਾਨ, ਨਰੇਸ਼ ਕੁਮਾਰ ਲੈਕਚਰਾਰ ਅੰਗਰੇਜੀ ਹਰਦੋਛੰਨੀ ਵਾਈਸ ਪ੍ਰਧਾਨ, ਰਵਿੰਦਰਜੀਤ ਸਿੰਘ ਪੰਨੂ ਸ਼ੰਕਰਪੁਰਾ ਵਿੱਤ ਸਕੱਤਰ, ਨਰਿੰਦਰ ਸਿੰਘ ਬਰਨਾਲ ਭੁੱਲਰ ਪ੍ਰੈਸ ਸਕੱਤਰ, ਰਜਿੰਦਰ ਕੁਮਾਰ ਲੈਕਚਰਾਰ ਕਾਲਾਨੰਗਲ ਸਕੱਤਰ, ਗੁਰਮੀਤ ਸਿੰਘ ਭੋਮਾ ਕਾਲਮ ਨਵੀਸ ਨੂੰ ਐਡਵਾਈਜ਼ਰ, ਹਰਪਾਲ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦਿਆਲਗੜ ਨੂੰ ਲੀਗਲ ਐਡਵਾਈਜ਼ਰ ਥਾਪਿਆ ਗਿਆ।ਸਟੇਟ ਕਮੇਟੀ ਮੈਂਬਰ ਸੁਖਦੇਵ ਲਾਲ ਬਤੌਰ ਅਬਜ਼ਰਵਰ ਪਹੁੰਚੇ ਤੇ ਸਾਰੀ ਕਾਰਵਾਈ ਨੂੰ ਨੋਟ ਕਰਨ ਉਪਰੰਤ ਗੁਰਦਾਸਪੁਰ ਦੀ ਟੀਮ ਨੂੰ ਮਾਨਤਾ ਦਿਤੀ ਗਈ।
ਇਸ ਤੋ ਇਲਾਵਾ ਸੁਰਿੰਦਰ ਕੌਰ ਲੈਕਚਰਾਰ ਸੇਖਵਾਂ, ਸੁਮਨ ਬਾਲਾ ਲੈਕਚਰਾਰ ਵਡਾਲਾ ਗ੍ਰੰਥੀਆਂ, ਭੁਪਿੰਦਰ ਕੌਰ ਲੈਕਚਰਾਰ ਫਤਿਗੜ ਚੂੜੀਆਂ ਤੇ ਸਤਿੰਦਰ ਕੌਰ ਕਾਹਲੋ ਸਟੇਟ ਐਵਾਰਡੀ ਲੈਕਚਰਾਰ ਅੰਗਰੇਜੀ ਨੂੰ ਕਾਰਜਕਾਰੀ ਮੈਂਬਰ ਥਾਪਿਆ ਗਿਆ ਹੈ।ਇਸ ਮੌਕੇ ਪਹਿਲਾਂ ਤੋ ਸੇਵਾ ਨਿਭਾਅ ਰਹੇ ਲੈਕਚਰਾਰ ਯੂਨੀਅਨ ਦੇ ਪ੍ਰਧਾਨ ਤੇ ਇਸ ਵੇਲੇ ਉਪ ਜਿਲਾ ਸਿਖਿਆ ਅਫਸਰ (ਸ.ਸ) ਗੁਰਦਾਸਪੁਰ ਰਵਿੰਦਰਪਾਲ ਸਿੰਘ ਚਾਹਲ ਨੂੰ ਯਾਦਗਾਰੀ ਚਿੰਨ ਦੇ ਕੇ ਸਨਮਾਨਿਆ ਗਿਆ।ਮੀਟਿੰਗ ਵਿਚ ਅਜੇ ਅਰੋੜਾ, ਵਰਿੰਦਰ ਸਿੰਘ ਰੰਧਾਵਾ, ਜਤਿੰਦਰ ਸਿੰਘ, ਪ੍ਰੇਮ ਸਿੰਘ ਸਟੇਟ ਐਵਾਰਡੀ, ਜੋਧ ਸਿੰਘ ਸਟੇਟ ਐਵਾਰਡੀ, ਰਜਿੰਦਰ ਸਿੰਘ, ਪ੍ਰੇਮ ਸਿੰਘ, ਅਜਮੇਰ ਸਿੰਘ, ਸੁਖਵਿੰਦਰ ਸਿੰਘ ਦਰਗਾਬਾਦ, ਜਗਜੀਤ ਸਿੰਘ ਹਰਦਰਵਾਲ, ਜੀਵਨ ਸਿੰਘ ਬਟਾਲਾ, ਕੰਸ ਰਾਜ, ਲਖਵਿੰਦਰ ਸਿੰਘ, ਪਰਮਜੀਤ ਸਿੰਘ ਚੀਮਾਂ, ਰਵਿੰਦਰਜੀਤ ਸਿੰਘ ਪੰਨੂ,ਮੰਗਲ ਸਿੰਘ, ਤਰਸੇਮਪਾਲ ਸਰਮਾ, ਗੁਰਬਚਨ ਸਿੰਘ, ਸ਼ਾਮ ਕੁਮਾਰ ਜੈਤੋਸਰਜਾ, ਰਜਿੰਦਰ ਸਿੰਘ ਮਸਾਣੀਆ, ਜਤਿੰਦਰ ਸਿੰਘ ਮਸਾਣੀਆਂ, ਸ਼ਾਮ ਕੁਮਾਰ, ਚਰਨਜੀਤ ਸਿੰਘ, ਸਰਬਜੀਤ ਸਿੰਘ ਚੱਠਾ, ਰਣਜੀਤ ਸਿੰਘ, ਕਸ਼ਮੀਰ ਸਿੰਘ, ਹਰਜਿੰਦਰ ਸਿੰਘ, ਗੁਰਮੀਤ ਸਿੰਘ ਖਹਿਰਾ, ਜਤਿੰਦਰਬੀਰ ਸਿੰਘ, ਹਰਪ੍ਰੀਤ ਸਿੰਘ, ਗੁਰਦੀਪ ਸਿਘ, ਬਲਵਿੰਦਰ ਸਿੰਘ, ਸੋਮ ਸਿੰਘ ਕਲਾਨੌਰ, ਬਲਜਿੰਦਰ ਸਿੰਘ ਸੇਖਵਾਂ, ਹਰਜਿੰਦਰ ਸਿੰਘ, ਰਾਕੇਸ਼ ਕੁਮਾਰ ਧਾਰੋਵਾਲੀ, ਬਲਬੀਰ ਸਿੰਘ ਗੁਰਦਾਸਪੁਰ, ਅਸੋਕ ਕੁਮਾਰ ਕਿਲਾ ਟੇਕ ਸਿੰਘ, ਗੁਰਮੀਤ ਸਿੰਘ ਭੋਮਾ ਆਦਿ ਜਿਲਾ ਗੁਰਦਾਸਪੁਰ ਦੇ ਵੱਖ ਵੱਖ ਸਕੂਲਾਂ ਦੇ ਲੈਕਚਰਾਰ ਹਾਜ਼ਰ ਸਨ। ਸਟੇਜ ਦੀ ਕਾਰਵਾਈ ਬਲਜਿੰਦਰ ਸਿੰਘ ਸੇਖਵਾ ਨੇ ਬਾਖੂਬੀ ਚਲਾਈ।
Check Also
ਖ਼ਾਲਸਾ ਯੂਨੀਵਰਸਿਟੀ ਵੱਲੋਂ ਇਸਤਰੀ ਦਿਵਸ ’ਤੇ ਸੈਮੀਨਾਰ
ਅੰਮ੍ਰਿਤਸਰ, 10 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਲਾਅ ਵੱਲੋਂ ‘ਇਸਤਰੀਆਂ …
Punjab Post Daily Online Newspaper & Print Media