Wednesday, March 11, 2026

ਪ੍ਰਿੰਸੀਪਲ ਜਸਬੀਰ ਕੌਰ ਨੇ ਵਿਦਿਆਰਥੀਆਂ ਨੂੰ ਵੰਡੇ ਬੂਟੇ

ਵਾਤਾਵਰਣ ਬਚਾਉਣ ਲਈ ਜੈਤੋਸਰਜਾ ਸਕੂਲ ਦੇ ਮੈਬਰਾਂ ਦੀ ਪਹਿਲ ਕਦਮੀ
ਬਟਾਲਾ, 29 ਅਕਤੂਬਰ (ਪੰਜਾਬ ਪੋਸਟ- ਨਰਿੰਦਰ ਬਰਨਾਲ) – ਸਮਾਜ ਵਿਚ ਵਾਤਾਵਰਨ ਬਚਾਉਣ ਵਾਸਤੇ ਨਿੱਤ ਨਵੇਂ ਕਾਨੂੰਨ ਤੇ ਖਾਸ ਕਰਕੇ ਸਿਖਿਆ ਵਿਭਾਗ  PPN2910201701ਨੂੰ ਨਿੱਤ ਨਵੇਂ ਦਿਸ਼ਾ ਨਿਰਦੇਸ਼ ਜਾਰੀ ਕੀਤੇ ਜਾ ਰਹੇ ਹਨ।ਪਰ ਜੇਕਰ ਸਮਿਖਿਆ ਕੀਤੀ ਜਾਵੇ ਤਾ ਸਿਖਿਆ ਵਿਭਾਗ ਰਾਹੀਂ ਦਿੱਤਾ ਗਿਆ ਵਿਦਿਆਰਥੀਆਂ ਨੂੰ ਸੁਨੇਹਾ ਭਵਿੱਖ `ਚ ਕਾਮਯਾਬ ਹੁੰਦਾ ਹੈ।ਇਸੇ ਹੀ ਸੋਚ ਨੂੰ ਸਮਾਜ ਵਿਚ ਘਰ-ਘਰ ਪਹੁੰਚਾਉਣ ਦੇ ਮਕਸਦ ਨਾਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜੈਤੋਸਰਜਾ ਦੇ ਪ੍ਰਿੰਸੀਪਲ ਸ੍ਰੀਮਤੀ ਜਸਬੀਰ ਕੌਰ ਵਲੋਂ ਵਾਤਾਵਰਨ ਨੂੰ ਸਵੱਛ ਕਰਨ ਦੇ ਮਕਸਦ ਨਾਲ ਸਕੂਲ ਦੇ ਵਿਦਿਆਰਥੀਆਂ ਨੂੰ ਵੰਡੇ ਬੂਟੇ ਤੇ ਸਮਾਜ ਵਿਚ ਪਹਿਲ ਕਦਮੀ ਕਰਦਿਆਂ ਵਾਤਾਵਰਨ ਬਚਾਉਣ ਦੀ ਪਹਿਲ ਕਦਮੀ ਕੀਤੀ।ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਉਨਾਂ ਕਿਹਾ ਕਿ ਸਾਨੂੰ ਦਰੱਖਤ ਵੱਧ ਤੋ ਵੱਧ ਲਗਾ ਕੇ ਉਨਾਂ ਦੀ ਸਾਂਭ ਸੰਭਾਲ ਕਰਨਾ ਵੀ ਸਾਡਾ ਫਰਜ਼ ਹੋਣਾ ਚਾਹੀਦਾ ਹੈ।ਇਹੋ ਜਿਹੀ ਸਾਰਥਕ ਸੋਚ ਹੋਰ ਸਕੂਲਾਂ, ਕਲੱਬਾਂ, ਤੇ ਸਮਾਜ ਸੇਵੀ ਸੰਸਥਾਵਾਂ ਨੂੰ ਅਪਣਾਉਣੀ ਚਾਹੀਦੀ ਹੈ ।
ਇਸ ਸਮੇਂ 150 ਬੂਟੇ ਸਕੂਲ ਦੇ ਵਿਦਿਆਰਥੀਆਂ ਨੂੰ ਵੰਡੇ ਗਏ, ਜਿੰਨਾਂ ਨੇ  ਇਸ ਗੱਲ ਦਾ ਵਿਸ਼ਵਾਸ਼ ਦਿਵਾਇਆ ਕਿ ਇਹਨਾਂ ਬੂਟਿਆਂ ਦੀ ਪੂਰੀ ਸੰਭਾਲ ਕਰਨਗੇ।ਬੂਟਿਆਂ ਦਾ ਪ੍ਰਸ਼ਾਦ ਵੰਡਣ ਮੌਕੇ ਲੈਕਚਰਾਰ ਪ੍ਰਭਜੌਤ ਸਿੰਘ, ਸੁਖਬੀਰ ਕੌਰ, ਅਜੈ ਕੁਮਾਰ, ਅਮਰ ਸਿੰਘ, ਜਸਬੀਰ ਸਿੰਘ, ਨਵਦੀਪ ਸਿੰਘ, ਨੇਹਾ ਮਹਾਜਨ, ਚੰਦਨਪ੍ਰੀਤ ਕੌਰ, ਸੰਪੂਰਨ ਸਿੰਘ, ਗੁਰਭੇਜ ਸਿੰਘ, ਹਰਪ੍ਰੀਤ ਸਿੰਘ, ਮਨਦੀਪ ਕੌਰ, ਰਜਵੰਤ ਕੌਰ, ਨਰੇਸ਼ ਬਾਲਾ, ਹਰਜਿੰਦਰ ਕੌਰ, ਮਨਦੀਪ ਕੌਰ ਪੰਜਾਬੀ ਮਿਸਟ੍ਰੈਸ, ਹਰਜਿੰਦਰ ਕੌਰ, ਨੀਰੂ ਬਾਲਾ ਆਦਿ ਸਕੂਲ ਸਟਾਫ ਮੈਬਰ ਤੇ ਵਿਦਿਆਰਥੀ ਹਾਜ਼ਰ ਸਨ।

Check Also

ਖ਼ਾਲਸਾ ਯੂਨੀਵਰਸਿਟੀ ਵੱਲੋਂ ਇਸਤਰੀ ਦਿਵਸ ’ਤੇ ਸੈਮੀਨਾਰ

ਅੰਮ੍ਰਿਤਸਰ, 10 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਲਾਅ ਵੱਲੋਂ ‘ਇਸਤਰੀਆਂ …

Leave a Reply