ਅੰਮ੍ਰਿਤਸਰ, 29 ਅਕਤੂਬਰ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਜਲੰਧਰ ਜਿਲੇ ਨਾਲ ਸਬੰਧਤ ਕਾਲਜਾਂ ਦਾ
`ਸੀ` ਜ਼ੋਨ ਜ਼ੋਨਲ ਯੁਵਕ ਮੇਲਾ ਅੱਜ ਇਥੇ ਯੂਨੀਵਰਸਿਟੀ ਦੇ ਦਸਮੇਸ਼ ਆਡੀਟੋਰੀਅਮ ਵਿਖੇ ਸੰਪੰਨ ਹੋ ਗਿਆ।
ਰਣਧੀਰ ਸਿੰਘ ਉੱਪਲ, ਏ.ਆਈ.ਜੀ ਕਾਊਂਟਰ ਇੰਟੈਲੀਜੈਂਸ ਜੇਲ ਗੁਰਦਾਸਪੁਰ ਮੇਲੇ ਦੇ ਸਮਾਪਤੀ ਸਮਾਰੋੋਹ ਮੌਕੇ ਮੁੱਖ ਮਹਿਮਾਨ ਸਨ।ਅਮਨਦੀਪ ਸਿੰਘ ਪ੍ਰਧਾਨ, ਯੰਗ ਭੰਗੜਾ ਕਲੱਬ ਕੈਲਗਰੀ ਗੈਸਟ ਆਫ ਆਨਰ ਵਜੋਂ ਹਾਜਰ ਹੋਏ ਡਾ. ਜਗਜੀਤ ਕੌਰ ਡਾਇਰੈਕਟਰ ਯੁਵਕ ਭਲਾਈ ਵਿਭਾਗ ਨੇ ਮੁੱਖ ਮਹਿਮਾਨ ਅਤੇ ਹੋਰਨਾਂ ਮਹਿਮਾਨਾਂ ਤੇ ਪਤਵੰਤਿਆਂ ਨੂੰ `ਜੀ ਆਇਆਂ` ਆਖਿਆ।
ਇਸ ਚਾਰ ਦਿਨਾਂ ਯੁਵਕ ਮੇਲੇ ਦੌਰਾਨ ਸਬੰਧਤ ਕਾਲਜਾਂ ਦੇ ਵਿਦਿਆਰਥੀਆਂ ਨੇ ਆਪਣੀਆਂ ਪੇਸ਼ਕਾਰੀਆਂ ਦਿੱਤੀਆਂ।ਇਸ ਮੇਲੇ ਵਿਚ 18 ਕਾਲਜਾਂ ਦੇ ਲਗਪਗ 780 ਵਿਦਿਆਰਥੀ-ਕਲਾਕਾਰਾਂ ਨੇ ਵੱਖ-ਵੱਖ 34 ਸਭਿਆਚਾਰਕ ਆਈਟਮਾਂ ਦੇ ਮੁਕਾਬਲਿਆਂ ਵਿਚ ਭਾਗ ਲਿਆ।ਯੁਵਕ ਮੇਲੇ ਦਾ ਨਤੀਜੇ ਅਨੁਸਾਰ ਏ` ਡਵੀਜ਼ਨ `ਚ ਏ.ਪੀ.ਜੇ ਕਾਲਜ ਆਫ ਫਾਈਨ ਆਰਟਸ, ਜਲੰਧਰ ਚੈਂਪੀਅਨ, ਲਾਇਲਪੁਰ ਖਾਲਸਾ ਕਾਲਜ ਜਲੰਧਰ ਰਨਰਜ਼ਅੱਪ ਬਣੇ ਅਤੇ ਡੀ.ਏ.ਵੀ ਕਾਲਜ ਜਲੰਧਰ ਤੀਜੇ ਸਥਾਨ `ਤੇ ਰਿਹਾ।
`ਬੀ` ਡਵੀਜ਼ਨ `ਚ ਮਾਤਾ ਗੁਜਰੀ ਖਾਲਸਾ ਕਾਲਜ ਕਰਤਾਰਪੁਰ ਚੈਂਪੀਅਨ, ਐਮ.ਜੀ.ਐਸ.ਐਮ ਜਨਤਾ ਕਾਲਜ ਕਰਤਾਰਪੁਰ ਰਨਰਜ਼ਅੱਪ ਬਣੇ ਅਤੇ ਟ੍ਰਨਿਟੀ ਕਾਲਜ ਜਲੰਧਰ ਤੀਜੇ ਸਥਾਨ `ਤੇ ਰਿਹਾ।ਉਪਲ ਨੇ ਇਸ ਮੌਕੇ ਵਿਦਿਆਰਥੀ ਕਲਾਕਾਰਾਂ ਨੂੰ ਅੱਗੇ ਵਧਣ ਦੀ ਪ੍ਰੇਰਣਾ ਦਿੰਦਿਆਂ ਕਿਹਾ ਕਿ ਇਹ ਯੂਨੀਵਰਸਿਟੀ ਵਿਦਿਆ ਦਾ ਘਰ ਹੈ ਅਤੇ ਜਦੋਂਕਿ ਵੀ ਮੇਰਾ ਧਿਆਨ ਇਸ ਵੱਲ ਆਉਂਦਾ ਹੈ ਤਾਂ ਮੇਰਾ ਸਿਰ ਝੁੱਕਦਾ ਹੈ।ਉਨ੍ਹਾਂ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਪਿਛੇ ਰਹਿਣ ਵਾਲੇ ਵਿਦਿਆਰਥੀਆਂ ਨੂੰ ਨਿਰਾਸ਼ ਨਹੀਂ ਹੋਣਾ ਚਾਹੀਦਾ ਸਗੋਂ ਹਾਰ ਤੋਂ ਸਿੱਖਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਅਤੇ ਜੀਵਨ ਵਿਚ ਹੋਰ ਮਿਹਨਤ ਕਰਨ ਦਾ ਜਜਬਾ ਪੈਦਾ ਕਰਨਾ ਚਾਹੀਦਾ ਹੈ।ਉਨ੍ਹਾਂ ਕਿਹਾ ਕਿ ਇਹ ਯੁਵਕ ਮੇਲੇ ਸਾਡੇ ਵਿਰਸੇ ਨੂੰ ਸਾਂਭੀ ਰੱਖਣ ਵਿਚ ਮਦਦ ਕਰਦੇ ਹਨ।ਇਸ ਮੌਕੇ ਉਨ੍ਹਾਂ ਯੁਵਕ ਭਲਾਈ ਵਿਭਾਗ ਦੀ ਉਨ੍ਹਾਂ ਦੀ ਕਾਰਗੁਜ਼ਾਰੀ ਸਦਕਾ ਪ੍ਰਸੰਸਾ ਵੀ ਕੀਤੀ।ਮਹਿਮਾਨਾਂ ਅਤੇ ਡਾ. ਜਗਜੀਤ ਕੌਰ ਨੇ ਜੇਤੂਆਂ ਨੂੰ ਟਰਾਫੀਆਂ ਦੇ ਕੇ ਸਨਮਾਨਿਤ ਵੀ ਕੀਤਾ।ਇਸ ਮੌਕੇ ਮੁੱਖ ਮਹਿਮਾਨ ਅਤੇ ਵਿਸੇਸ਼ ਮਹਿਮਾਨ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਵੀ ਕੀਤਾ ਗਿਆ।
Check Also
ਦਲਿਤ ਵਰਗ ਦੀਆਂ ਇਸਤਰੀਆਂ ਨੂੰ ਹਰ ਮਹੀਨੇ 1500 ਤੇ ਜਰਨਲ ਵਰਗ ਨੂੰ ਮਿਲੇਗੀ 1000 ਰੁਪਏ ਸਨਮਾਨ ਰਾਸ਼ੀ – ਵਿਧਾਇਕਾ ਜੀਵਨ ਜੋਤ ਕੌਰ
ਅੰਮ੍ਰਿਤਸਰ, 11 ਮਾਰਚ (ਸੁਖਬੀਰ ਸਿੰਘ) – ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ ‘ਤੇ ਪੰਜਾਬ ਸਰਕਾਰ ਵੱਲੋਂ …
Punjab Post Daily Online Newspaper & Print Media