ਜੰਡਿਆਲਾ ਗੁਰੂ, 29 ਅਕਤੂਬਰ (ਪੰਜਾਬ ਪੋਸਟ- ਹਰਿੰਦਰਪਾਲ ਸਿੰਘ) – ਮੀਡੀਆ ਇਕ ਆਜ਼ਾਦ ਹਸਤੀ ਹੈ ਅਤੇ ਕਿਸੇ ਵਲੋਂ ਵੀ ਪੱਤਰਕਾਰ ਨਾਲ ਕੀਤੀ ਵਧੀਕੀ
ਬਰਦਾਸ਼ਤ ਨਹੀਂ ਕੀਤੀ ਜਾਵੇਗੀ।ਉਕਤ ਸ਼ਬਦਾਂ ਦਾ ਪ੍ਰਗਟਾਵਾ ਪੱਤਰਕਾਰਾਂ ਦੀ ਇਕ ਹੰਗਾਮੀ ਮੀਟਿੰਗ ਦੌਰਾਨ ਜੰਡਿਆਲਾ ਪ੍ਰੈਸ ਕਲੱਬ (ਰਜਿ) ਦੇ ਪ੍ਰਧਾਨ ਵਰਿੰਦਰ ਸਿੰਘ ਮਲਹੋਤਰਾ ਨੇ ਕਿਹਾ ਕਿ ਜੰਡਿਆਲਾ ਗੁਰੂ ਦੇ ਸੀਨੀਅਰ ਪੁਲਿਸ ਅਫਸਰਾਂ ਵਲੋਂ ਪੱਤਰਕਾਰਾਂ ਨਾਲ ਬਦਸਲੂਕੀ ਕਰਨ ਵਾਲੇ ਮੁਨਸ਼ੀ ਖਿਲਾਫ ਜੋ ਤੁਰੰਤ ਕਾਰਵਾਈ ਕੀਤੀ ਗਈ ਹੈ ਉਸ ਨਾਲ ਪ੍ਰੈਸ ਅਤੇ ਪੁਲਿਸ ਦੇ ਰਿਸ਼ਤੇ ਨੂੰ ਹੋਰ ਮਜਬੂਤੀ ਮਿਲੀ ਹੈ।ਉਨਾਂ ਕਿਹ ਕਿ ਮੀਡੀਆ ਦੇ ਕੰਮ ਵਿਚ ਵਿਘਨ ਪਾਉਣ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ ਅਤੇ ਇਸ ਲਈ ਉਹ ਕਿਸੇ ਵੀ ਸੰਘਰਸ਼ ਕਰਨ ਤੋਂ ਪਿੱਛੇ ਨਹੀਂ ਹਟਣਗੇ।ਕਲਬ ਦੇ ਸਰਪ੍ਰੱਸਤ ਸੁਨੀਲ ਦੇਵਗਨ ਨੇ ਕਿਹਾ ਕਿ ਜੰਡਿਆਲਾ ਗੁਰੂ ਦਾ ਸਮੁੱਚਾ ਪੱਤਰਕਾਰ ਇਕਮੁੱਠ ਹੈ।ਇਸ ਸਮੇਂ ਸਮੂਹ ਪੱਤਰਕਾਰਾਂ ਨੇ ਪ੍ਰਧਾਨ ਵਰਿੰਦਰ ਸਿੰਘ ਮਲਹੋਤਰਾ ਦੀ ਅਗਵਾਈ `ਚ ਪਬਲਿਕ ਹਿੱਤ ਲਈ ਹਮੇਸ਼ਾਂ ਸੱਚ `ਤੇ ਪਹਿਰਾ ਦੇਣ ਦਾ ਵਚਨ ਦਿੱਤਾ।
ਮੀਟਿੰਗ ਵਿਚ ਚੇਅਰਮੈਨ ਸੁਰਿੰਦਰ ਕੁਮਾਰ ਅਰੋੜਾ, ਕੁਲਦੀਪ ਸਿੰਘ ਭੁੱਲਰ ਸੀਨੀਅਰ ਮੀਤ ਪ੍ਰਧਾਨ, ਮੁਨੀਸ਼ ਕੁਮਾਰ ਮੀਤ ਪ੍ਰਧਾਨ, ਪ੍ਰਦੀਪ ਜੈਨ ਸੈਕਟਰੀ, ਸਰਬਜੀਤ ਜੰਜੂਆ ਸਲਾਹਕਾਰ, ਗੁਲਸ਼ਨ ਵਿਨਾਇਕ ਖਜਾਨਚੀ, ਵਰੁਣ ਸੋਨੀ ਜੋਇੰਟ ਸੈਕਟਰੀ, ਐਡਵੋਕੇਟ ਅਮਨਦੀਪ ਸਿੰਘ, ਹਰਿੰਦਰਪਾਲ ਸਿੰਘ ਚੇਅਰਮੈਨ ਵਰਕਿੰਗ ਕਮੇਟੀ, ਅਨਿਲ ਕੁਮਾਰ ਜੋਇੰਟ ਚੇਅਰਮੈਨ, ਸੰਦੀਪ ਜੈਨ, ਪਿੰਕੂ ਆਨੰਦ, ਸੋਨੂ ਮਿਗਲਾਨੀ ਸਾਰੇ ਮੈਂਬਰ ਵਰਕਿੰਗ ਕਮੇਟੀ, ਸੁਖਚੈਨ ਸਿੰਘ ਇੰਚਾਰਜ ਗਹਿਰੀ ਇਕਾਈ, ਕੰਵਲਜੀਤ ਸਿੰਘ ਇਲੈਕਟ੍ਰੋਨਿਕ ਮੀਡੀਆ, ਰਾਜੇਸ਼ ਭੰਡਾਰੀ ਇੰਚਾਰਜ ਅੰਮ੍ਰਿਤਸਰ ਸ਼ਹਿਰੀ ਇਕਾਈ, ਬਲਵਿੰਦਰ ਸਿੰਘ ਚੇਅਰਮੈਨ ਨਿਗਰਾਨ ਕਮੇਟੀ, ਕੰਵਲ ਜੋਧਾਨਗਰੀ ਇੰਚਾਰਜ ਤਰਸਿੱਕਾ ਇਕਾਈ, ਸੁਖਦੇਵ ਸਿੰਘ ਇੰਚਾਰਜ ਟਾਂਗਰਾ ਇਕਾਈ, ਜਸਬੀਰ ਸਿੰਘ ਇੰਚਾਰਜ ਮਾਨਾਂਵਾਲਾ ਇਕਾਈ, ਨਰਿੰਦਰ ਸੂਰੀ ਮੀਡੀਆ ਸਕੱਤਰ, ਰਾਕੇਸ਼ ਸੂਰੀ ਜੋਇੰਟ ਮੀਡੀਆ ਸੈਕਟਰੀ, ਬਲਵਿੰਦਰ ਸਿੰਘ ਚੇਅਰਮੈਨ ਨਿਗਰਾਨ ਕਮੇਟੀ, ਸਤਪਾਲ ਸਿੰਘ ਜਾਇੰਟ ਚੇਅਰਮੈਨ, ਜੋਬਨਦੀਪ ਸਿੰਘ, ਕੀਮਤੀ ਜੈਨ, ਕੁਲਵੰਤ ਸਿੰਘ ਸਾਰੇ ਮੈਂਬਰ ਨਿਗਰਾਨ ਕਮੇਟੀ ਆਦਿ ਹਾਜਰ ਸਨ ।
Check Also
ਦਲਿਤ ਵਰਗ ਦੀਆਂ ਇਸਤਰੀਆਂ ਨੂੰ ਹਰ ਮਹੀਨੇ 1500 ਤੇ ਜਰਨਲ ਵਰਗ ਨੂੰ ਮਿਲੇਗੀ 1000 ਰੁਪਏ ਸਨਮਾਨ ਰਾਸ਼ੀ – ਵਿਧਾਇਕਾ ਜੀਵਨ ਜੋਤ ਕੌਰ
ਅੰਮ੍ਰਿਤਸਰ, 11 ਮਾਰਚ (ਸੁਖਬੀਰ ਸਿੰਘ) – ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ ‘ਤੇ ਪੰਜਾਬ ਸਰਕਾਰ ਵੱਲੋਂ …
Punjab Post Daily Online Newspaper & Print Media