Sunday, August 30, 2026

ਮਾਸਟਰ ਕਲਾਸ ਅਕੈਡਮੀ `ਚ ਵੱਖ-ਵੱਖ ਕਲਾ ਮੁਕਾਬਲੇ ਕਰਵਾਏ ਗਏ

ਅੰਮ੍ਰਿਤਸਰ, 29 ਅਕਤੂਬਰ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਸਥਾਨਕ ਬਜ਼ਾਰ ਖਿਡਾਉਣਿਆਂ ਸਥਿਤ ਮਾਸਟਰ ਕਲਾਸ ਅਕੈਡਮੀ ਵਿਖੇ ਡਾਇਰੈਕਟਰ PPN2910201706ਚੇਤਨ ਸ਼ਰਮਾ ਦੀ ਪ੍ਰਧਾਨਗੀ ਹੇਠ ਸਲੋਗਨ ਲਿਖਣ, ਚਿੱਤਰਕਲਾ, ਲੇਖਣ ਅਤੇ ਅਰਥਪੂਰਨ ਫੋਟੋਗ੍ਰਾਫੀ ਮੁਕਾਬਲੇ ਕਰਵਾਏ ਗਏ।ਜਿਸ ਵਿੱਚ ਅਕੈਡਮੀ ਦੇ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲਿਆ।ਇਸ ਸਮੇਂ ਅਕੈਡਮੀ ਦੇ ਕਨਵੀਨਰ ਨਿਤਿਨ ਕੁਮਾਰੀ ਤੇ ਪ੍ਰਾਜੈਕਟ ਇੰਚਾਰਜ ਚਾਂਦਨੀ ਸੂਦ ਨੇ ਦੱਸਿਆ ਕਿ ਬੱਚਿਆਂ ਦੇ ਸਰਬਪੱਖੀ ਵਿਕਾਸ ਲਈ ਸਮੇਂ-ਸਮੇਂ `ਤੇ ਵੱਖ-ਵੱਖ ਮੁਕਾਬਲੇ ਕਰਵਾਏ ਜਾਂਦੇ ਅਤੇ ਵਿਸ਼ੇ ਦੇ ਮਾਹਿਰਾਂ ਦੁਆਰਾ ਟ੍ਰੇਨਿੰਗ ਵੀ ਦਿੱਤੀ ਜਾਂਦੀ ਹੈ।ਮੁਕਾਬਲਿਆਂ ਦੀ ਜਜਮੈਂਟ ਕੇ.ਟੀ ਕਲਾ ਦੇ ਡਾਇਰੈਕਟਰ ਬ੍ਰਜੇਸ਼ ਜੋਲੀ ਨੇ ਕੀਤੀ।
ਮੁਕਾਬਲਿਆਂ ਦੇ ਨਤੀਜਿਆਂ ਅਨੁਸਾਰ ਚਿੱਤਰ ਕਲਾ ਮੁਕਾਬਲੇ ਵਿੱਚ ਬੀ.ਕਾਮ ਵਿਦਿਆਰਥੀ ਅਭਿਨਵ ਨੇ ਪਹਿਲਾ, ਰਾਮ ਆਸ਼ਰਮ ਸਕੂਲ ਦੀ 8ਵੀਂ ਕਲਾਸ ਦੀ ਵਿਦਿਆਰਥਣ ਹਰਸ਼ਿਤਾ ਸੱਭਰਵਾਲ ਨੇ ਦੂਸਰਾ ਤੇ ਦਿਵਯਾਂਸ਼ ਨੇ ਤੀਜਾ ਸਥਾਨ ਹਾਸਲ ਕੀਤਾ।ਅਰਥਪੂਰਨ ਫੋੋੋਟੋਗ੍ਰਾਫੀ ਵਿੱਚ ਅਰੁਣ ਰਸ਼ਮੀ ਸਕੂਲ ਦੀ ਰੂਸ਼ਾਲੀ ਨੇ ਪਹਿਲਾ, ਰਾਮ ਆਸ਼ਰਮ ਸਕੂਲ ਦੇ ਅਨੀਕੇਤ ਨੇ ਦੂਜਾ ਤੇ ਡੀ.ਏ.ਵੀ ਸੀਨੀ. ਸਕੂਲ ਦੇ ਦਾਨਿਸ਼ ਕੋੜਾ ਨੇ ਤੀਜਾ ਸਥਾਨ ਹਾਸਲ ਕੀਤਾ।ਲੇਖਣ ਪ੍ਰਤੀਯੋਗਤਾ ਵਿੱਚ ਡੀ.ਡੀ.ਆਈ ਸਕੂਲ ਦੇ ਚੇਤਨਿਆ ਨੇ ਪਹਿਲਾ, ਰਾਮ ਆਸ਼ਰਮ ਸਕੂਲ ਦੇ ਦਿਵਯਾਂਸ਼ ਨੇ ਦੂਜਾ ਤੇ ਹਰਸ਼ਿਤਾ ਨੇ ਤੀਜਾ ਸਥਾਨ ਹਾਸਲ ਕੀਤਾ।ਇਸ ਸਮੇਂ ਡੀ.ਏ.ਵੀ ਦੀ ਵਿਦਿਆਰਥਣ ਵੰਸ਼ਿਕਾ ਤੇ ਡੀ.ਏ.ਵੀ ਪਬਲਿਕ ਸਕੂਲ ਦੀ ਮਾਨਵੀ ਮਹਿਰਾ ਨੇ ਫੇਸ ਪੇਟਿੰਗ ਵੀ ਕੀਤੀ।

Check Also

ਡਾ. ਨਿੱਜਰ ਦੀ ਅਗਵਾਈ ਹੇਠ ਬਿਲਾਸ ਫਾਊਂਡੇਸ਼ਨ ਵੱਲੋਂ 30  ਅਗਸਤ ਨੂੰ ਲਗਾਇਆ ਜਾਵੇਗਾ ਮੁਫ਼ਤ ਮੈਗਾ ਮੈਡੀਕਲ ਕੈਂਪ

  ਅੰਮ੍ਰਿਤਸਰ, 28 ਅਗਸਤ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਦੱਖਣੀ ਦੇ ਵਿਧਾਇਕ ਡਾ. …

Leave a Reply