ਅੰਮ੍ਰਿਤਸਰ, 30 ਅਕਤੂਬਰ (ਪੰਜਾਬ ਪੋਸਟ- ਮਨਜੀਤ ਸਿੰਘ) – ਪੰਜਾਬ ਅਤੇ ਕੇਂਦਰ ਸਰਕਾਰ ਵੱਲੋਂ ਸਮਾਜ ਦੇ ਵੱਖ-ਵੱਖ ਵਰਗਾਂ ਲਈ ਚਲਾਈਆਂ ਜਾ ਰਹੀਆਂ
ਕਲਿਆਣਕਾਰੀ ਯੋਜਨਾਵਾਂ ਦਾ ਲਾਭ ਉਨਾਂ ਲੋਕਾਂ ਤੱਕ ਪੁੱਜਣਾ ਚਾਹੀਦਾ ਹੈ, ਜਿੰਨਾ ਵਾਸਤੇ ਇਹ ਉਲੀਕੀਆਂ ਗਈਆਂ ਹਨ। ਇਸ ਕੰਮ ਲਈ ਹਰੇਕ ਅਧਿਕਾਰੀ ਤੇ ਕਰਮਚਾਰੀ ਆਪਣਾ ਫਰਜ਼ ਸਮਝਦਾ ਹੋਵੇ ਕੰਮ ਕਰੇ।ਉਕਤ ਸਬਦਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ ਨੇ ਕਰਦੇ ਦੱਸਿਆ ਕਿ ਮਹਾਤਮਾ ਗਾਂਧੀ ਸਰਬਤ ਵਿਕਾਸ ਯੋਜਨਾ ਤਹਿਤ ਸਾਰੇ ਵਿਭਾਗਾਂ ਦੀਆਂ ਸਕੀਮਾਂ ਹੇਠਲੇ ਪੱਧਰ ’ਤੇ ਪਹੁੰਚਾਉਣ ਲਈ ਹਰੇਕ ਬਲਾਕ ਦੀ ਜਿੰਮੇਵਾਰੀ ਐਸ.ਡੀ.ਐਮ ਜਾਂ ਉਨਾਂ ਦੇ ਬਰਾਬਰ ਅਹੁਦੇ ਵਾਲੇ ਅਧਿਕਾਰੀ ਨੂੰ ਦਿੱਤੀ ਗਈ ਹੈ। ਉਨਾਂ ਦੱਸਿਆ ਕਿ ਜਿਲੇ ਦੀਆਂ 843 ਪੰਚਾਇਤਾਂ ਨੂੰ 84 ਕਲਟਰਾਂ ਵਿਚ ਵੰਡੇ ਕੇ ਹਰੇਕ ਕਲਸਟਰ ਵਿਚ 10-10 ਪਿੰਡ ਦਿੱਤੇ ਗਏ ਹਨ ਅਤੇ ਕਲਸਟਰ ’ਤੇ ਡਿੳੂਟੀ ਵੱਖ-ਵੱਖ ਵਿਭਾਗਾਂ ਦੇ ਐਸ.ਡੀ.ਓ, ਖੇਤੀਬਾੜੀ ਵਿਕਾਸ ਅਧਿਕਾਰੀ, ਬਾਗਬਾਨੀ ਵਿਕਾਸ ਅਧਿਕਾਰੀ ਤੇ ਹੋਰ ਗਜ਼ਟਿਡ ਅਧਿਕਾਰੀਆਂ ਨੂੰ ਤਾਇਨਾਤ ਕੀਤਾ ਗਿਆ ਹੈ।ਇਸ ਤੋਂ ਅੱਗੇ ਪਿੰਡ ਪੱਧਰ ’ਤੇ ਕਮੇਟੀ ਬਣਾਈ ਜਾਵੇਗੀ, ਜਿਸ ਵਿਚ ਸਾਬਕਾ ਫੌਜੀ, ਸਮਾਜ ਨਾਲ ਜੁੜਿਆ ਪਿੰਡ ਦਾ ਵਿਅਕਤੀ ਅਤੇ ਪੰਚਾਇਤ ਸਕੱਤਰ ਨੂੰ ਲਿਆ ਜਾਵੇਗਾ।ਉਨਾਂ ਦੱਸਿਆ ਕਿ ਉਕਤ ਪਿੰਡ ਪੱਧਰੀ ਟੀਮਾਂ ਨੂੰ ਟਰੇਨਿੰਗ ਦੇ ਕੇ ਪਿੰਡਾਂ ਵਿਚ ਭੇਜਿਆ ਜਾਵੇਗਾ ਅਤੇ ਟੀਚਾ ਦਿੱਤਾ ਜਾਵੇਗਾ ਕਿ ਉਹ ਸਮਾਜ ਦੇ ਗਰੀਬ, ਲੋੜਵੰਦ ਅਤੇ ਉਨਾਂ ਲੋਕਾਂ ਤੱਕ ਪਹੁੰਚ ਕਰਨ, ਜੋ ਸਰਕਾਰੀ ਸਕੀਮਾਂ ਦਾ ਲਾਭ ਲੈਣ ਤੋਂ ਅਣਗੌਲੇ ਰਹਿੰਦੇ ਹਨ ਜਾਂ ਰਹਿ ਗਏ ਹਨ।
ਸੰਘਾ ਨੇ ਇਸ ਸਕੀਮ ਦੀ ਰੂਪਰੇਖਾ ਉਲੀਕਣ ਲਈ ਬੁਲਾਈ ਮੀਟਿੰਗ ਨੂੰ ਸੰਬੋਧਨ ਕਰਦੇ ਕਿਹਾ ਕਿ ਇਸ ਵਿਚ ਸਿਹਤ, ਸਿੱਖਿਆ, ਲੇਬਰ, ਸਮਾਜਿਕ ਸੁਰੱਖਿਆ ਅਤੇ ਹੋਰ ਵਿਭਾਗਾਂ ਦੀਆਂ ਉਨਾਂ ਸਕੀਮਾਂ ਨੂੰ ਸ਼ਾਮਿਲ ਕੀਤਾ ਜਾਵੇਗਾ, ਜੋ ਲੋਕਾਂ ਸਿੱਧੇ ਤੌਰ ’ਤੇ ਲਾਹੇਵੰਦ ਹਨ।ਉਨਾਂ ਦੱਸਿਆ ਕਿ ਇੰਨਾਂ ਟੀਮਾਂ ਨੂੰ ਕਰਜ਼ੇ ਹੇਠ ਦੱਬੇ ਕਿਸਾਨ ਤੇ ਮਜ਼ਦੂਰਾਂ, ਗੰਭੀਰ ਬਿਮਾਰੀਆਂ ਤੋਂ ਪੀੜਤ ਵਿਅਕਤੀ, ਪਰਿਵਾਰ ਦੇ ਮੁਖੀ ਦੀ ਮੌਤ ਹੋ ਜਾਣ ’ਤੇ ਪ੍ਰਭਵਿਤ ਹੋਏ ਪਰਿਵਾਰਾਂ, ਸ਼ਹੀਦ ਫੌਜੀਆਂ ਤੇ ਸਿਪਾਹੀਆਂ ਦੇ ਪਰਿਵਾਰ, ਬੇਘਰੇ ਲੋਕਾਂ, ਦਿਮਾਗੀ ਤੇ ਸਰੀਰਕ ਤੌਰ ’ਤੇ ਕਮਜ਼ੋਰ ਵਰਗ, ਬੇਸਹਰਾ ਬੁਜ਼ਰਗਾਂ ਅਤੇ ਨਸ਼ੇ ਵਿਚ ਉਜੜੇ ਘਰਾਂ ਦੀ ਸਾਰ ਲੈਣ ਲਈ ਤਿਆਰ ਕੀਤਾ ਜਾਵੇਗਾ, ਤਾਂ ਜੋ ਸਮਾਜ ਦਾ ਇਹ ਵਰਗ ਸਰਕਾਰ ਤੋਂ ਮਿਲਦੀ ਆਰਥਿਕ ਤੇ ਹੋਰ ਰਾਹਤ ਨਾਲ ਆਪਣਾ ਜੀਵਨ ਬਸਰ ਕਰ ਸਕਣ।ਅੱਜ ਦੀ ਮੀਟਿੰਗ ਵਿਚ ਵਧੀਕ ਡਿਪਟੀ ਕਮਿਸ਼ਨਰ ਰਵਿੰਦਰ ਸਿੰਘ, ਐਸ.ਡੀ.ਐਮ ਰਾਜੇਸ਼ ਸ਼ਰਮਾ, ਨਤੀਸ਼ ਸਿੰਗਲਾ ਤੇ ਰਜ਼ਤ ਉਬਰਾਏ, ਸਹਾਇਕ ਕਮਿਸ਼ਨਰ ਮੈਡਮ ਅਲਕਾ ਕਾਲੀਆ ਅਤੇ ਸਾਰੇ ਵਿਭਾਗਾਂ ਦੇ ਜਿਲਾ ਮੁਖੀ ਹਾਜ਼ਰ ਸਨ।
Check Also
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਥਾਪਨਾ ਦਿਵਸ ਮੌਕੇ ਸ਼੍ਰੋਮਣੀ ਕਮੇਟੀ ਵੱਲੋਂ ਸਮਾਗਮ
ਅੰਮ੍ਰਿਤਸਰ, 5 ਜੁਲਾਈ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ …
Punjab Post Daily Online Newspaper & Print Media