Wednesday, August 12, 2026

‘ਰਾਮਰਾਜ, ਪੀਪਲਜ਼ ਵੈਲਫੇਅਰ ਸਟੇਟ’ ਨਾਮਕ ਪੁਸਤਕ ‘ਤੇ ਪੈਨਲ ਡਿਸਕਸ਼ਨ ਸਮਾਗਮ

ਅੰਮ੍ਰਿਤਸਰ, 30 ਅਕਤੂਬਰ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆ)  ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ‘ਰਾਮਰਾਜ, ਪੀਪਲਜ਼ ਵੈਲਫੇਅਰ ਸਟੇਟ’ PPN3010201709ਨਾਮਕ ਪੁਸਤਕ ‘ਤੇ ਪੈਨਲ ਡਿਸਕਸ਼ਨ ਅਤੇ ਰਿਲ਼ੀਜ਼ ਸਮਾਗਮ ਦਾ ਆਯੋਜਨ ਯੂਨੀਵਰਸਿਟੀ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਭਵਨ ਦੇ ਆਡੀਟੋਰੀਅਮ ਵਿਖੇ ਕੀਤਾ ਗਿਆ।ਇਹ ਪੁਸਤਕ ਤਾਮਿਲਨਾਡੂ ਤੋਂ ਐਡੀਸ਼ਨਲ ਚੀਫ ਸਕੱਤਰ, ਸ਼੍ਰੀ ਜਗਮੋਹਨ ਸਿੰਘ ਰਾਜੂ, ਆਈ.ਏ.ਐਸ ਵੱਲੋਂ ਲਿਖੀ ਗਈ ਹੈ।ਇਸ ਸਮੇਂ ਵੱਡੀ ਗਿਣਤੀ ਵਿਚ ਵਿਦਿਆਰਥੀ, ਖੋਜਾਰਥੀ ਅਤੇ ਅਧਿਆਪਕ ਮੌਜੂਦ ਸਨ।
ਡੀਨ, ਅਕਾਦਮਿਕ ਮਮਾਲੇ, ਪ੍ਰੋ. ਕਮਲਜੀਤ ਸਿੰਘ ਨੇ ਸਮਾਗਮ ਦੀ ਪ੍ਰਧਾਨਗੀ ਕੀਤੀ ਅਤੇ ਪ੍ਰੋ. ਅਨੀਸ਼ ਦੂਆ ਨੇ ਵਾਈਸ-ਚਾਂਸਲਰ ਤਰਫੋਂ ਉਦਘਾਟਨੀ ਭਾਸ਼ਣ ਦਿੱਤਾ। ਅੰਗਰੇਜ਼ੀ ਵਿਭਾਗ ਤੋਂ ਡਾ. ਪਰਮਿੰਦਰ ਸਿੰਘ ਅਤੇ ਰਾਜਨੀਤੀ ਵਿਗਿਆਨ ਵਿਭਾਗ ਤੋਂ ਡਾ. ਹਰਮੀਤ ਸਿੰਘ ਨੇ ਪੈਨਲ ਡਿਸਕਸ਼ਨ ਵਿਚ ਭਾਗ ਲਿਆ। ਸਮਾਗਮ ਦੇ  ਕੋਆਰਡੀਨੇਟਰ, ਡਾ. ਰਾਜੇਸ਼ ਕੁਮਾਰ ਨੇ ਮੁੱਖ ਮਹਿਮਾਨ ਅਤੇ ਹੋਰਨਾਂ ਨੂੰ ਜੀ ਆਇਆਂ ਕਹਿਣ ਤੋਂ ਇਲਾਵਾ ਬੁਲਾਰਿਆਂ ਦੀ ਜਾਣ ਪਛਾਣ ਕਰਾਈ ਅਤੇ ਡਾ. ਸਤਨਾਮ ਸਿੰਘ ਦਿਓਲ ਨੇ ਧੰਨਵਾਦ ਦਾ ਮਤਾ ਪੇਸ਼ ਕੀਤਾ।
ਸ੍ਰੀ ਜਗਮੋਹਨ ਸਿੰਘ ਰਾਜੂ ਨੇ ਕਿਹਾ ਕਿ ਇਹ ਪੁਸਤਕ ਅਜੋਕੇ ਸੰਦਰਭ ਵਿਚ ਵਧੀਆ ਸਮਾਜ ਅਤੇ ਚੰਗੇ ਪ੍ਰਸ਼ਾਸਨ ਬਾਰੇ ਗੱਲ ਕਰਦੀ ਹੈ ਜੋ ਕਿ ਹਰ ਜਨ ਸਾਧਾਰਣ ਵੱਲੋਂ ‘ਰਾਮ ਰਾਜ’ ਨਾਲ ਜੋੜਿਆ ਜਾਂਦਾ ਹੈ।ਉਨ੍ਹਾਂ ਦੱਸਿਆ ਕਿ ‘ਰਾਮ ਰਾਜ’ ਅਜਿਹਾ ਸਮਾਂ ਸੀ ਜਿਸ ਵਿਚ ਹਰ ਜਨ ਸਾਧਾਰਣ ਖੁਸ਼ਹਾਲ ਅਤੇ ਸੰਪੰਨ ਸੀ। ਇਸ ਸਮੇਂ ਦੌਰਾਨ ਹਰ ਆਮ ਅਤੇ ਖਾਸ ਨੂੰ ਬਰਾਬਰ ਸਮਝਦੇ ਹੋਏ ਇਨਸਾਫ ਦਿੱਤਾ ਜਾਂਦਾ ਸੀ। ਉਨ੍ਹਾਂ ਆਸ ਪ੍ਰਗਟਾਈ ਕਿ ਇਸ ਪੁਸਤਕ ਜ਼ਰੀਏ ਰਾਜਨੀਤੀ ਵਿਗਿਆਨ ਦੇ ਵਿਦਿਆਰਥੀਆਂ ਨੂੰ ਚੰਗੇ ਪ੍ਰਸ਼ਾਸਨ, ਲੋਕ ਨੀਤੀਆਂ, ਨਿਆਂ, ਲੋਕ ਭਲਾਈ ਜਿਹੇ ਵਿਸ਼ਿਆ ਬਾਰੇ ਜਾਣਕਾਰੀ ਹਾਸਲ ਹੋਵੇਗੀ ਅਤੇ ਚੰਗੇ ਪ੍ਰਸ਼ਾਸਨ ਬਾਰੇ ਲੋੜੀਂਦੇ ਮਾਪਦੰਡਾਂ ਬਾਰੇ ਪਤਾ ਲੱਗੇਗਾ।
ਪ੍ਰੋ. ਕਮਲਜੀਤ ਸਿੰਘ ਨੇ ਕਿਹਾ ਕਿ ਇਸ ਪੁਸਤਕ ਵਿਚ ਲੇਖਕ ਵੱਲੋਂ ਵੈਲਫੇਅਰ ਸਟੇਟ ਇੰਡੈਕਸ ਦੀ ਨਵੀਂ ਪ੍ਰੀਭਾਸ਼ਾ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਲੇਖਕ ਦੇ ਪ੍ਰਸ਼ਾਸਨ ਵਿਚ ਨਿੱਜੀ ਤਜਰਬਿਆਂ ਸਦਕਾ ਇਹ ਪੁਸਤਕ ਹੋਰ ਵੀ ਰੌਚਕ ਅਤੇ ਸੂਚਨਾਦਾਇਕ ਬਣ ਗਈ ਹੈ।ਉਨ੍ਹਾਂ ਕਿਹਾ ਕਿ ਇਹ ਪੁਸਤਕ ਖੋਜਾਰਥੀਆਂ, ਅਧਿਆਪਕਾਂ, ਸਿਵਲ ਕਰਮੀਆਂ ਅਤੇ ਪ੍ਰਸ਼ਾਸਨ ਨਾਲ ਸਬੰਧਤ ਹੋਰ ਅਧਿਕਾਰੀਆਂ ਲਈ ਬਹੁਤ ਲਾਹੇਵੰਦ ਸਾਬਤ ਹੋਵੇਗੀ।ਡਾ. ਪਰਮਿੰਦਰ ਸਿੰਘ ਅਤੇ ਡਾ. ਹਰਮੀਤ ਸਿੰਘ ਨੇ ਵਿਚਾਰ ਚਰਚਾ ਵਿਚ ਭਾਗ ਲਿਆ।

Check Also

ਤੇਲ ਬੀਜ਼ ਫ਼ਸਲਾਂ ਨੂੰ ਉਤਸ਼ਾਹਿਤ ਕਰਨ ਲਈ ਆਇਲ ਐਕਸਟਰੈਕਸ਼ਨ ਯੂਨਿਟਾਂ ‘ਤੇ 33 ਫ਼ੀਸਦੀ ਸਬਸਿਡੀ – ਡਾ. ਦੋਸਾਂਝ

ਅੰਮ੍ਰਿਤਸਰ, 10 ਅਗਸਤ (ਸੁਖਬੀਰ ਸਿੰਘ) – ਮੁੱਖ ਖੇਤੀਬਾੜੀ ਅਫ਼ਸਰ ਅੰਮ੍ਰਿਤਸਰ ਡਾ. ਅਮਰਜੀਤ ਸਿੰਘ ਦੋਸਾਂਝ ਨੇ …

Leave a Reply