Wednesday, August 12, 2026

ਯੂਨੀਵਰਸਿਟੀ `ਚ ਇੰਟਰ-ਜ਼ੋਨਲ ਫਾਈਨਲ ਯੁਵਕ ਮੇਲਾ 31 ਅਕਤੂਬਰ ਤੋਂ

ਅੰਮ੍ਰਿਤਸਰ, 30 ਅਕਤੂਬਰ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆ)  ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਯੁਵਕ ਭਲਾਈ ਵਿਭਾਗ ਵੱਲੋਂ ਇੰਟਰ ਜ਼ੋਨਲ GNDUਫਾਈਨਲ ਯੁਵਕ ਮੇਲਾ 31 ਅਕਤੂਬਰ ਤੋਂ ਸ਼ੁਰੂ ਹੋ ਕੇ 3 ਨਵੰਬਰ ਤਕ ਆਯੋਜਤ ਕੀਤਾ ਜਾ ਰਿਹਾ ਹੈ।  ਡਾ. ਜਗਜੀਤ ਕੌਰ, ਡਾਇਰੈਕਟਰ ਨੇ ਇਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ 31 ਅਕਤੂਬਰ ਨੂੰ ਭੰਗੜਾ, ਸਮੂਹ ਗਾਇਨ (ਭਾਰਤੀ), ਸਮੂਹ ਸ਼ਬਦ/ਭਜਨ, ਵਾਰ ਗਾਇਨ, ਕਵੀਸ਼ਰੀ, ਪੇਟਿੰਗ, ਕਾਰੂਨਿੰਗ, ਪੋਸਟਰ ਮੇਕਿੰਗ, ਫੋਟੋਗ੍ਰਾਫੀ, ਕੋਲਾਜ, ਕਲੇਅ ਮਾਡਲਿੰਗ ਅਤੇ ਇੰਸਟਾਲੇਸ਼ਨ ਦੇ ਮੁਕਾਬਲੇ ਹੋਣਗੇ। 1 ਨਵੰਬਰ ਨੂੰ ਮਮਿਕਰੀ, ਪਹਿਰਾਵਾ ਪ੍ਰਦਰਸ਼ਨੀ, ਮਾਈਮ, ਸਕਿੱਟ, ਇਕਾਂਗੀ, ਗੀਤ/ਗਜ਼ਲ, ਲੋਕ ਗੀਤ, ਕਲਾਸੀਕਲ ਇੰਸ. (ਪਰਕਸ਼ਨ), ਰੰਗੋਲੀ, ਫੁਲਕਾਰੀ, ਪੋਈਟੀਕਲ ਸਿੰਪੋਜ਼ੀਅਮ ਤੇ ਐਲੋਕਿਊਸ਼ਨ ਦੇ ਮੁਕਾਬਲੇ ਹੋਣਗੇ।2 ਨਵੰਬਰ ਨੂੰ ਇਕਾਂਗੀ, ਜਨਰਲ ਡਾਂਸ, ਲੋਕ ਸਾਜ਼, ਵੈਸਟਰਨ ਗਰੁੱਪ ਸਾਂਗ, ਕਲਾਸੀਕਲ ਇੰਸ. (ਨਾਨ-ਪਰਕਸ਼ਨ), ਕਲਾਸੀਕਲ ਵੋਕਲ, ਕੁਇਜ਼ ਅਤੇ ਡੀਬੇਟ ਦੇ ਮੁਕਾਬਲੇ ਹੋਣਗੇ। ਅੰਤਿਮ ਦਿਨ 3 ਨਵੰਬਰ ਨੂੰ ਕਲਾਸੀਕਲ ਡਾਂਸ, ਗਿੱਧਾ, ਵੈਸਟਰਨ ਵੋਕਲ ਸੋਲੋ ਦੇ ਮੁਕਾਬਲੇ ਤੋਂ ਬਾਅਦ ਇਨਾਮ ਵੰਡ ਸਮਾਗਮ ਹੋਵੇਗਾ।

Check Also

ਤੇਲ ਬੀਜ਼ ਫ਼ਸਲਾਂ ਨੂੰ ਉਤਸ਼ਾਹਿਤ ਕਰਨ ਲਈ ਆਇਲ ਐਕਸਟਰੈਕਸ਼ਨ ਯੂਨਿਟਾਂ ‘ਤੇ 33 ਫ਼ੀਸਦੀ ਸਬਸਿਡੀ – ਡਾ. ਦੋਸਾਂਝ

ਅੰਮ੍ਰਿਤਸਰ, 10 ਅਗਸਤ (ਸੁਖਬੀਰ ਸਿੰਘ) – ਮੁੱਖ ਖੇਤੀਬਾੜੀ ਅਫ਼ਸਰ ਅੰਮ੍ਰਿਤਸਰ ਡਾ. ਅਮਰਜੀਤ ਸਿੰਘ ਦੋਸਾਂਝ ਨੇ …

Leave a Reply