ਜਸਲੀਨ ਕੌਰ ਨੈਸ਼ਨਲ ਲਈ ਚੁਣੀ
ਚੌਂਕ ਮਹਿਤਾ, 31 ਅਕਤੂਬਰ (ਪੰਜਾਬ ਪੋਸਟ- ਜੋਗਿੰਦਰ ਸਿੰਘ ਮਾਣਾ) – ਗਿਆਨੀ ਹਰਨਾਮ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਮੁਖੀ ਦਮਦਮੀ ਟਕਸਾਲ ਪ੍ਰਧਾਨ ਸੰਤ ਸਮਾਜ ਅਤੇ ਡਾਇਰੈਕਟਰ ਭਾਈ ਸਾਹਿਬ ਭਾਈ ਜੀਵਾ ਸਿੰਘ ਜੀ ਦੀ ਦੇਖ ਰੇਖ ਹੇਠ ਚੱਲ ਰਹੀ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਅਕੈਡਮੀ ਮਹਿਤਾ-ਚੌਂਕ ਦੀਆਂ ਅੰਡਰ-14 ਵਰਗ ਲੜਕੀਆਂ ਦੀ ਹਾਕੀ ਟੀਮ ਸਾਡੇ ਮਾਣਯੋਗ ਹਾਕੀ ਕੋਚ ਬਲਜਿੰਦਰ ਸਿੰਘ ਰੰਧਾਵਾ ਜੀ ਦੀ ਅਗਵਾਈ ਹੇਠ ਜਿਲ੍ਹਾ ਪੱਧਰੀ, ਸਟੇਟ ਪੱਧਰੀ, ਸੀ.ਬੀ.ਐੱਸ.ਈ ਨੈਸ਼ਨਲ ਪੱਧਰੀ ਖੇਡਾਂ ਵਿੱਚ ਬਹੁਤ ਹੀ ਸ਼ਾਨਦਾਰ ਪ੍ਰਦਰਸ਼ਨ ਦਿਖਾ ਰਹੀਆਂ ਹਨ।ਹਾਕੀ ਟੀਮ ਅੰਡਰ-14 ਵਰਗ ਲੜਕੀਆਂ ਦੀ ਟੀਮ ‘ਚੋਂ, ਜੋ ਛੇ ਖਿਡਾਰਨਾਂ ਰਵਨੀਤ ਕੌਰ, ਜਤਿੰਦਰ ਕੌਰ, ਜੈਸਮੀਨ ਕੌਰ, ਜਸਲੀਨ ਕੌਰ, ਏਕਮਪ੍ਰੀਤ ਕੌਰ ਅਤੇ ਮਹਿਕਦੀਪ ਕੌਰ ਸਟੇਟ ਲੈਵਲ ਸਕੂਲ ਖੇਡਾਂ ਵਿੱਚ 23 ਤੋਂ 25 ਅਕਤੂਬਰ ਤੱਕ ਹਾਕੀ ਸਟੇਡੀਅਮ, ਨਵਾਂਸ਼ਹਿਰ ਵਿਖੇ ਖੇਡਣ ਗਈਆਂ ਸਨ, ਉਹਨਾਂ ਨੇ ਅੰਮ੍ਰਿਤਸਰ ਜਿਲ੍ਹੇ ਵੱਲੋਂ 22 ਜਿਲ੍ਹਿਆਂ ਨੂੰ ਕਰਾਰੀ ਹਾਰ ਦਿੰਦੇ ਹੋਏ ੳਵਰਆਲ ਚੋਥਾ ਸਥਾਨ ਹਾਂਸਲ ਕਰਕੇ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ।ਜਾਣਕਾਰੀ ਦਿੰਦੇ ਹੋਏ ਹਾਕੀ ਕੋਚ ਬਲਜਿੰਦਰ ਸਿੰਘ ਰੰਧਾਵਾ ਨੇ ਦੱਸਿਆ ਕਿ ਸਾਡੀ ਇੱਕ ਖਿਡਾਰਨ ਜਸਲੀਨ ਕੌਰ ਨੈਸ਼ਨਲ ਲਈ ਚੁਣੀ ਗਈ ਹੈ, ਜੋ ਕਿ ਛੱਤੀਸਗੜ੍ਹ ਵਿਖੇ ਹੋਣ ਜਾ ਰਹੀ ਹੈ।ਉਸ ਨੇ ਮੈਚ ਵਿਚ ਗੋਲਕੀਪਰ ਦੀ ਭੂਮਿਕਾ ਨਿਭਾਈ, 31 ਗੋਲਾਂ ‘ਚੋਂ 27 ਗੋਲਾਂ ਨੂੰ ਰੋਕ ਕੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਜਿੱਤ ਹਾਂਸਲ ਕੀਤੀ। ਇਸ ਸ਼ਾਨਦਾਰ ਪ੍ਰਾਪਤੀ ਤੇ ਡਾਇਰੈਕਟਰ ਭਾਈ ਜੀਵਾ ਸਿੰਘ, ਸਕੂਲ ਪ੍ਰਿੰ: ਮੈਡਮ ਹਰਜਿੰਦਰ ਕੌਰ ਬੱਲ, ਵਾਈਸ ਪਿ੍ਰੰ: ਹਰਜੋਤ ਸਿੰਘ, ਕਾਲਜ ਪ੍ਰਿੰ. ਦਿਲਬਾਗ ਸਿੰਘ, ਕਾਲਜ ਵਾਈਸ ਪ੍ਰਿ: ਗੁਰਦੀਪ ਸਿੰਘ, ਸਕੂਲ ਸੁਪਰਡੈਂਟ ਸਤਨਾਮ ਸਿੰਘ, ਸੁਪਰਡੈਂਟ ਬਾਜ ਸਿੰਘ, ਸੁਪਰਡੈਂਟ ਬਸੰਤ ਸਿੰਘ, ਕਾਲਜ ਸੁਪਰਡੈਂਟ ਮੈ: ਕੁਲਦੀਪ ਕੌਰ, ਹਾਕੀ ਕੋਚ ਬਲਜਿੰਦਰ ਸਿੰਘ ਰੰਧਾਵਾ, ਅਥਲੈਟਿਕਸ ਕੋਚ ਹਰਭਜਨ ਸਿੰਘ ਰੰਧਾਵਾ ਤੇੇ ਸਮੂਹ ਸਟਾਫ ਨੇ ਖਿਡਾਰਨਾਂ ਨੂੰ ਵਧਾਈ ਦਿੱਤੀ ਅਤੇ ਜਿੰਦਗੀ ‘ਚ ਹੋਰ ਤਰੱਕੀ ਲਈ ਅਸ਼ੀਰਵਾਦ ਦਿੱਤਾ।
Punjab Post Daily Online Newspaper & Print Media