Thursday, August 13, 2026

ਖ਼ਾਲਸਾ ਕਾਲਜ ਦੇ ਕਿਸਾਨ ਸਿਖਲਾਈ ਕੇਂਦਰ `ਚ ਖੁੰਬਾਂ ਦੀ ਕਾਸ਼ਤ ਸਬੰਧੀ ਪ੍ਰੋਗਰਾਮ

ਅੰਮ੍ਰਿਤਸਰ, 30 ਅਕਤੂਬਰ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆ)  ਖ਼ਾਲਸਾ ਕਾਲਜ ਦੇ ਪ੍ਰਿੰਸੀਪਲ ਡਾ. ਮਹਿਲ ਸਿੰਘ ਦੇ ਸਹਿਯੋਗ ਅਤੇ ਦਿਸ਼ਾ-ਨਿਰਦੇਸ਼ਾਂ PPN3010201711ਹੇਠ ਕਾਲਜ ਦੇ ਕਿਸਾਨ ਸਿੱਖਲਾਈ ਕੇਂਦਰ ਵਿਖੇ ਖੁੰਬਾਂ ਦੀ ਕਾਸ਼ਤ ਸਬੰਧੀ ਬੀ.ਐਸ.ਸੀ ਫ਼ਾਈਨਲ ਦੇ ਵਿਦਿਆਰਥੀਆਂ ਲਈ ਟ੍ਰੇਨਿੰਗ ਅਤੇ ਵਿਜ਼ਟ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ।
ਪ੍ਰੋਗਰਾਮ ਦੀ ਸ਼ੁਰੂਆਤ ਵੇਲੇ ਖੇਤੀਬਾੜੀ ਸੂਚਨਾ ਅਫ਼ਸਰ ਜਸਵਿੰਦਰ ਸਿੰਘ ਭਾਟੀਆ ਨੇ ਤੂੜੀ, ਪਰਾਲੀ ਨੂੰ ਸਾੜਨ ਨਾਲੋਂ ਖੁੰਬਾਂ ਦੀ ਖੇਤੀ ’ਚ ਵਰਤਣ ਦੀਆਂ ਸੰਭਾਵਨਾਵਾਂ ਦੀ ਵਿਸਥਾਰ ਪੂਰਵਕ ਚਰਚਾ ਕੀਤੀ।ਉਨ੍ਹਾਂ ਵੱਲੋਂ ਬਟਨ ਖੁੰਬ, ਢੀਂਗਰੀ ਖੁੰਬ ਅਤੇ ਪਰਾਲੀ ਵਾਲੀਆਂ ਖੁੰਬਾਂ ਦੀ ਕਾਸ਼ਤ, ਬਿਜਾਈ ਦਾ ਸਮਾਂ, ਕੰਪੋਸਟ ਦੀ ਤਿਆਰੀ, ਬਿਜਾਈ ਦਾ ਢੰਗ, ਮੰਡੀਕਰਨ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ।ਭਾਗ ਲੈਣ ਵਾਲੇ ਵਿਦਿਆਰਥੀਆਂ ਨੂੰ ਮਨਦੀਪ ਸਿੰਘ ਰੰਧਾਵਾ ਪਿੰਡ ਧਰਦਿਓ ਬਲਾਕ ਬਾਬਾ ਬਕਾਲਾ ਦੇ ਫ਼ਾਰਮ ’ਤੇ ਵਿਜ਼ਟ ਕਰਵਾਈ ਗਈ ਅਤੇ ਉਨ੍ਹਾਂ ਨੂੰ ਖੁੰਬਾਂ ਦੀ ਕਾਸ਼ਤ ਸਬੰਧੀ ਪ੍ਰੈਕਟੀਕਲ ਤਜ਼ਰਬੇ ਸਾਂਝੇ ਕੀਤੇ।ਇਸ ਤੋਂ ਇਲਾਵਾ ਸਿਖਿਆਰਥੀਆਂ ਨੂੰ ਸੇਵਾ ਸਿੰਘ ਪਿੰਡ ਡੇਅਰੀਵਾਲ ਦੇ ਫ਼ਾਰਮ ’ਤੇ ਵੀ ਲਿਜਾਇਆ ਗਿਆ ਅਤੇ ਖੁੰਬਾਂ ਦੀ ਕਾਸ਼ਤ ਅਤੇ ਮੰਡੀਕਰਨ ਸਬੰਧੀ ਵਿਚਾਰ-ਵਟਾਂਦਰਾ ਕੀਤਾ।ਇਸ ਮੌਕੇ ਰਣਦੀਪ ਕੌਰ ਬੱਲ, ਅਮਰਜੀਤ ਕੌਰ ਅਤੇ ਮਨਿੰਦਰ ਸਿੰਘ ਖੇਤੀਬਾੜੀ ਵਿਭਾਗ ਖ਼ਾਲਸਾ ਕਾਲਜ ਨੇ ਵਿਸ਼ੇਸ਼ ਉਦਮ ਨਾਲ ਕੈਂਪ ਦੇ ਪ੍ਰਬੰਧਾਂ ’ਚ ਯੋਗਦਾਨ ਪਾਇਆ।

Check Also

ਖ਼ਾਲਸਾ ਕਾਲਜ ਵੈਟਰਨਰੀ ਵਿਖੇ ‘ਵਿਗਿਆਨਕ ਪਸ਼ੂ-ਪਾਲਣ ਪ੍ਰਬੰਧਨ’ ਵਿਸ਼ੇ ‘ਤੇ ਰਾਸ਼ਟਰੀ ਵਰਕਸ਼ਾਪ

ਅੰਮ੍ਰਿਤਸਰ, 13 ਅਗਸਤ (ਸੁਖਬੀਰ ਸਿੰਘ ਖੁਰਮਣੀਆਂ)¸- ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਿਜ਼ ਦੇ ਵਿਭਾਗ …

Leave a Reply