ਅੰਮ੍ਰਿਤਸਰ 31 ਅਕਤੂਬਰ (ਪੰਜਾਬ ਪੋਸਟ ਸੁਖਬੀਰ ਸਿੰਘ ਖੁਰਮਣੀਆ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਅੱਜ ਇਥੇ ਰਾਸ਼ਟਰੀ ਏਕਤਾ ਦਿਵਸ ਮਨਾਇਆ
ਗਿਆ। ਇਹ ਦਿਨ ਸਰਦਾਰ ਵੱਲਭ ਭਾਈ ਪਟੇਲ ਜੀ ਦੇ ਜਨਮ ਦਿਨ ਨੂੰ ਸਮਰਪਿਤ ਸੀ ਅਤੇ ਯੂਨੀਵਰਸਿਟੀ ਦੇ ਵੱਖ-ਵੱਖ ਅਧਿਆਪਨ ਤੇ ਗੈਰ ਅਧਿਆਪਨ ਵਿਭਾਗਾਂ ਵਿਚ ਵੀ ਮਨਾਇਆ।
ਡੀਨ, ਅਕਾਦਮਿਕ ਮਾਮਲੇ, ਪ੍ਰੋ. ਕਮਲਜੀਤ ਸਿੰਘ ਨੇ ਏਕਤਾ, ਇਕਮੁੱਠਤਾ ਅਤੇ ਰਾਸ਼ਟਰੀ ਸੁਰੱਖਿਆ ਲਈ ਵਚਨਬੱਧ ਰਹਿਣ ਲਈ ਵਾਈਸ ਚਾਂਸਲਰ ਦਫਤਰ ਵਿਖੇ ਸਹੁੰ ਚੁਕਾਈ ਅਤੇ ਇਸ ਸੁਨੇਹੇ ਨੂੰ ਅੱਗੇ ਪੁਚਾਉਣ ਲਈ ਪ੍ਰੇਰਿਆ। ਇਹ ਸਹੁੰ ਦੇਸ਼ ਦੀ ਏਕਤਾ ਤੇ ਅਖੰਡਤਾ ਨੂੰ ਬਣਾਈ ਰੱਖਣ ਲਈ ਸੀ ਜਿਸ ਲਈ ਸਰਦਾਰ ਪਟੇਲ ਦਾ ਅਹਿਮ ਯੋਗਦਾਨ ਰਿਹਾ ਹੈ।
ਇਸ ਮੌਕੇ ਸਾਰਿਆਂ ਨੇ ਰਾਸ਼ਟਰੀ ਏਕਤਾ ਦਿਵਸ ਨਾਲ ਸਬੰਧਤ ਇਹ ਸਹੁੰ ਚੁੱਕੀ ਕਿ ‘ਮੈਂ ਸਹੁੰ ਨਾਲ ਇਹ ਵਾਅਦਾ ਕਰਦਾ ਹਾਂ ਕਿ ਮੈਂ ਦੇਸ਼ ਦੀ ਏਕਤਾ, ਅਖੰਡਤਾ ਅਤੇ ਸੁਰੱਖਿਆ ਨੂੰ ਬਣਾਏ ਰੱਖਣ ਲਈ ਆਪਣੇ ਆਪ ਨੂੰ ਸਮਰਪਿਤ ਕਰਾਂਗਾ ਅਤੇ ਆਪਣੇ ਦੇਸ਼ ਵਾਸੀਆਂ ਵਿਚ ਇਸ ਸੰਦੇਸ਼ ਨੂੰ ਫੈਲਾਉਣ ਲਈ ਭਰਪੂਰ ਯਤਨ ਕਰਾਂਗਾ। ਮੈਂ ਇਹ ਸਹੁੰ ਆਪਣੇ ਦੇਸ਼ ਦੀ ਏਕਤਾ ਦੀ ਭਾਵਨਾ ਨਾਲ ਲੈ ਰਿਹਾ ਹਾਂ ਜੋ ਸਰਦਾਰ ਵੱਲਭ ਬਾਈ ਪਟੇਲ ਦੀ ਦੂਰ ਦ੍ਰਿਸ਼ਟੀ ਅਤੇ ਕਾਰਜ ਦੁਆਰਾ ਸੰਭਵ ਬਣਾਇਆ ਜਾ ਸਕਿਆ ਸੀ। ਮੈਂ ਆਪਣੇ ਦੇਸ਼ ਦੀ ਅੰਦਰੂਨੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਆਪਣਾ ਯੋਗਦਾਨ ਪਾਉਣ ਦਾ ਵੀ ਸਹੁੰ ਨਾਲ ਵਾਅਦਾ ਕਰਦਾ ਹਾਂ’।
Check Also
ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵਿਖੇ ਪਲੇਸਮੈਂਟ ਕੈਂਪ 5 ਅਗਸਤ ਨੂੰ
ਅੰਮ੍ਰਿਤਸਰ, 4 ਅਗਸਤ (ਸੁਖਬੀਰ ਸਿੰਘ) – ਡਾ. ਰੁਪਿੰਦਰ ਪਾਲ ਸਿੰਘ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ)-ਕਮ-ਮੁੱਖ …
Punjab Post Daily Online Newspaper & Print Media