ਪੱਟੀ, 31 ਅਕਤੂਬਰ (ਪੰਜਾਬ ਪੋਸਟ- ਅਵਤਾਰ ਸਿੰਘ ਢਿੱਲੋਂ) ਐਸ.ਡੀ.ਐਮ ਪੱਟੀ ਸੁਰਿੰਦਰ ਸਿੰਘ ਨੇ ਖਜ਼ਾਨਾ ਦਫਤਰ ਪੱਟੀ ਦਾ ਨਿਰੀਖਣ ਕੀਤਾ।ਉਨਾਂ ਨੇ ਖਜ਼ਾਨਾ ਅਫਸਰ ਰਜਵੰਤ ਸਿੰਘ ਤੋਂ ਇਮਾਰਤ ਦੀ ਖਸਤਾ ਹਾਲਤ ਬਾਰੇ ਜਾਣਕਾਰੀ ਹਾਸਲ ਕੀਤੀ ਤੇ ਉਸ ਦੇ ਪੁਨਰ ਨਿਰਮਾਣ ਬਾਰੇ ਵਿਚਾਰ ਵਟਾਦਰਾਂ ਕੀਤਾ।ਐਸ.ਡੀ.ਐਮ ਪੱਟੀ ਕਿਹਾ ਕਿ ਦਫਤਰ ਵਿਚ ਜੋ ਕਮੀਆਂ ਹਨ, ਉਹ ਜਲਦ ਦੂਰ ਕਰ ਲਈਆਂ ਜਾਣਗੀਆਂ।ਉਨਾਂ ਦੱਸਿਆ ਕਿ ਸਰਕਾਰ ਨੂੰ ਖਜ਼ਾਨਾ ਦਫਤਰ ਦੀ ਨਵੀ ਇਮਾਰਤ ਬਣਾਉਣ ਲਈ ਪਰਪੋਜ਼ਲ ਬਣਾ ਕੇ ਭੇਜੀ ਗਈ ਹੈ।ਉਨਾਂ ਨੇ ਕਿਹਾ ਕਿ ਸਰਹੱਦੀ ਏਰੀਏ ਵਿਚ ਤਹਿਸੀਲ ਪੱਧਰ ਦਾ ਖਜ਼ਾਨਾ ਦਫਤਰ ਹੋਣ ਕਰਕੇ ਇਸ ਦਫਤਰ ਵਿਚ ਜ਼ਿਆਦਾ ਕੰਮਕਾਜ਼ ਹੁੰਦਾ ਹੈ ਅਤੇ ਤਹਿਸੀਲ ਦੇ ਸਾਰੇ ਕਰਮਚਾਰੀ ਅਤੇ ਮੁਲਾਜਮਾਂ ਨੂੰ ਸੈਲਰੀ ਇਸ ਦਫਤਰ ਵਿਚ ਮਿਲਦੀ ਹੈ ਅਤੇ ਇਸ ਦੀ ਮਰੰਮਤ ਜਲਦ ਤੋ ਜਲਦ ਕਰਵਾਈ ਜਾਵੇਗੀ।ਇਸ ਮੌਕੇ ਹਰਦਰਸ਼ਨ ਸਿੰਘ ਰੀਡਰ, ਮਲਕੀਤ ਸਿੰਘ, ਅਮਨਦੀਪ ਸਿੰਘ, ਨਰਿੰਦਰ ਕੌਰ, ਕਾਰਜ਼ ਸਿੰਘ, ਬਲਦੇਵ ਸਿੰਘ ਆਦਿ ਹੋਰ ਹਾਜ਼ਰ ਸਨ।
Check Also
ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵਿਖੇ ਪਲੇਸਮੈਂਟ ਕੈਂਪ 5 ਅਗਸਤ ਨੂੰ
ਅੰਮ੍ਰਿਤਸਰ, 4 ਅਗਸਤ (ਸੁਖਬੀਰ ਸਿੰਘ) – ਡਾ. ਰੁਪਿੰਦਰ ਪਾਲ ਸਿੰਘ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ)-ਕਮ-ਮੁੱਖ …
Punjab Post Daily Online Newspaper & Print Media