Saturday, November 14, 2026

ਐਸ.ਡੀ.ਐਮ ਪੱਟੀ ਨੇ ਖਜ਼ਾਨਾ ਦਫਤਰ ਦਾ ਕੀਤਾ ਨਿਰੀਖਣ

PPN3110201720ਪੱਟੀ, 31 ਅਕਤੂਬਰ (ਪੰਜਾਬ ਪੋਸਟ- ਅਵਤਾਰ ਸਿੰਘ ਢਿੱਲੋਂ)  ਐਸ.ਡੀ.ਐਮ ਪੱਟੀ ਸੁਰਿੰਦਰ ਸਿੰਘ ਨੇ ਖਜ਼ਾਨਾ ਦਫਤਰ ਪੱਟੀ ਦਾ ਨਿਰੀਖਣ ਕੀਤਾ।ਉਨਾਂ ਨੇ ਖਜ਼ਾਨਾ ਅਫਸਰ ਰਜਵੰਤ ਸਿੰਘ ਤੋਂ ਇਮਾਰਤ ਦੀ ਖਸਤਾ ਹਾਲਤ ਬਾਰੇ ਜਾਣਕਾਰੀ ਹਾਸਲ ਕੀਤੀ ਤੇ ਉਸ ਦੇ ਪੁਨਰ ਨਿਰਮਾਣ ਬਾਰੇ ਵਿਚਾਰ ਵਟਾਦਰਾਂ ਕੀਤਾ।ਐਸ.ਡੀ.ਐਮ ਪੱਟੀ ਕਿਹਾ ਕਿ ਦਫਤਰ ਵਿਚ ਜੋ ਕਮੀਆਂ ਹਨ, ਉਹ ਜਲਦ ਦੂਰ ਕਰ ਲਈਆਂ ਜਾਣਗੀਆਂ।ਉਨਾਂ ਦੱਸਿਆ ਕਿ ਸਰਕਾਰ ਨੂੰ ਖਜ਼ਾਨਾ ਦਫਤਰ ਦੀ ਨਵੀ ਇਮਾਰਤ ਬਣਾਉਣ ਲਈ ਪਰਪੋਜ਼ਲ ਬਣਾ ਕੇ ਭੇਜੀ ਗਈ ਹੈ।ਉਨਾਂ ਨੇ ਕਿਹਾ ਕਿ ਸਰਹੱਦੀ ਏਰੀਏ ਵਿਚ ਤਹਿਸੀਲ ਪੱਧਰ ਦਾ ਖਜ਼ਾਨਾ ਦਫਤਰ ਹੋਣ ਕਰਕੇ ਇਸ ਦਫਤਰ ਵਿਚ ਜ਼ਿਆਦਾ ਕੰਮਕਾਜ਼ ਹੁੰਦਾ ਹੈ ਅਤੇ ਤਹਿਸੀਲ ਦੇ ਸਾਰੇ ਕਰਮਚਾਰੀ ਅਤੇ ਮੁਲਾਜਮਾਂ ਨੂੰ ਸੈਲਰੀ ਇਸ ਦਫਤਰ ਵਿਚ ਮਿਲਦੀ ਹੈ ਅਤੇ ਇਸ ਦੀ ਮਰੰਮਤ ਜਲਦ ਤੋ ਜਲਦ ਕਰਵਾਈ ਜਾਵੇਗੀ।ਇਸ ਮੌਕੇ ਹਰਦਰਸ਼ਨ ਸਿੰਘ ਰੀਡਰ, ਮਲਕੀਤ ਸਿੰਘ, ਅਮਨਦੀਪ ਸਿੰਘ, ਨਰਿੰਦਰ ਕੌਰ, ਕਾਰਜ਼ ਸਿੰਘ, ਬਲਦੇਵ ਸਿੰਘ ਆਦਿ ਹੋਰ ਹਾਜ਼ਰ ਸਨ।

Check Also

ਮਹਾਰਾਜਾ ਰਣਜੀਤ ਸਿੰਘ ਦੀਆਂ ਵਿਰਾਸਤੀ ਇਮਾਰਤਾਂ ਦੀ ਸਾਂਭ-ਸੰਭਾਲ ਅਤੇ ਆਮ ਲੋਕਾਂ ਲਈ ਖੋਲ੍ਹਣ ਦੀ ਮੰਗ – ਡਾ. ਇੰਦਰਜੀਤ ਕੌਰ 

ਅੰਮ੍ਰਿਤਸਰ, 13 ਨਵੰਬਰ (ਜਗਦੀਪ ਸਿੰਘ) – ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦੇ ਪਾਵਨ ਜਨਮ ਦਿਹਾੜੇ …

Leave a Reply