Thursday, August 6, 2026

ਸਰਦਾਰ ਵੱਲਭਭਾਈ ਪਟੇਲ ਦੀ ਯਾਦ ਵਿੱਚ ਏਕਤਾ ਲਈ ਦੋੜ ਆਯੋਜਿਤ

PPN3110201725 ਪਠਾਨਕੋਟ, 31 ਅਕਤੂਬਰ (ਪੰਜਾਬ ਪੋਸਟ ਬਿਊਰੋ) – ਸਰਕਾਰ ਦੇ ਦਿਸ਼ਾ ਨਿਰਦੇਸਾਂ ਅਨੁਸਾਰ 31 ਅਕਤੂਬਰ ਨੂੰ ਸਰਦਾਰ ਵੱਲਭਭਾਈ ਪਟੇਲ ਜੀ ਦੀ ਯਾਦ ਵਿੱਚ ਬਤੌਰ ਰਾਸ਼ਟਰੀ ਏਕਤਾ ਦਿਵਸ ਵਜੋਂ ਮਨਾਇਆ ਜਾਂਦਾ ਹੈ ਤਾਂ ਜੋ ਭਾਰਤ ਦੇਸ ਦੀ ਏਕਤਾ, ਇਕਸਾਰਤਾ ਅਤੇ ਸੁਰੱਖਿਆ ਨੂੰ ਹੋਰ ਵੀ ਮਜਬੂਤ ਕੀਤਾ ਜਾ ਸਕੇ।ਇਸ ਅਧੀਨ ਹੀ ਅੱਜ ਪਠਾਨਕੋਟ ਵਿਖੇ ਵੀ ਏਕਤਾ ਲਈ ਦੋੜ ਆਯੋਜਿਤ ਕੀਤੀ ਗਈ ਹੈ।ਇਹ ਪ੍ਰਗਟਾਵਾ ਸ੍ਰੀਮਤੀ ਨੀਲਿਮਾ ਆਈ.ਏ.ਐਸ ਡਿਪਟੀ ਕਮਿਸ਼ਨਰ ਪਠਾਨਕੋਟ ਨੇ ਏ.ਬੀ ਕਾਲਜ ਪਠਾਨਕੋਟ ਤੋਂ ਏਕਤਾ ਲਈ ਦੋੜ ਸ਼ੁਰੂ ਕਰਨ ਉਪਰੰਤ ਕੀਤਾ। ਇਸ ਮੋਕੇ ਤੇ ਇਸ ਏਕਤਾ ਲਈ ਦੋੜ  ਵਿੱਚ ਭਾਗ ਲੈਣ ਵਾਲੇ ਖਿਡਾਰੀਆਂ, ਅਧਿਕਾਰੀਆਂ ਅਤੇ ਕਰਮਚਾਰੀਆਂ ਵਲੋਂ ਸਹੁੰ ਵੀ ਚੁੱਕੀ ਗਈ।ਇਸ ਮੋਕੇ ਅਸ਼ੋਕ ਕੁਮਾਰ ਸਹਾਇਕ ਕਮਿਸ਼ਨਰ ਜਨਰਲ, ਡਾ. ਅਮਿਤ ਮਹਾਜਨ ਐਸ.ਡੀ.ਐਮ. ਪਠਾਨਕੋਟ, ਭਾਗੀਰੱਥ ਮੀਨਾਂ ਐਸ.ਪੀ ਪਠਾਨਕੋਟ, ਰਾਮ ਲੁਭਾਇਆ ਸਹਾਇਕ ਕਮਿਸ਼ਨਰ ਪਠਾਨਕੋਟ, ਡਾ. ਤਰਸੇਮ ਸਿੰਘ, ਡਾ. ਭੁਪਿੰਦਰ ਸਿੰਘ, ਸਰਬਜੀਤ ਸਿੰਘ ਅਤੇ ਹੋਰ ਵਿਭਾਗਾਂ ਦੇ ਅਧਿਕਾਰੀ, ਐਨ.ਸੀ.ਸੀ ਵਿਦਿਆਰਥੀ, ਖਿਡਾਰੀ ਅਤੇ ਪੰਜਾਬ ਪੁਲਿਸ ਦੇ ਜਵਾਨ ਵੀ ਮੋਜੂਦ ਸਨ। PPN3110201726
ਇਸ ਮੋਕੇ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਰਕਾਰ ਦੇ ਆਦੇਸ਼ਾਂ ਅਨੁਸਾਰ ਏਕਤਾ ਲਈ ਦੋੜ ਏ.ਬੀ ਕਾਲਜ ਤੋਂ ਸ਼ੁਰੂ ਕੀਤੀ ਗਈ ਜੋ ਸੈਲੀ ਰੋਡ, ਪਟੇਲ ਚੋਕ, ਕਾਲੀ ਮਾਤਾ ਮੰਦਿਰ ਰੋਡ, ਡਲਹੋਜੀ ਰੋਡ ਤੋਂ ਹੁੰਦੇ ਹੋਏ ਰਾਮ ਲੀਲਾ ਗਰਾਉਂਡ ਵਿਖੇ ਸਮਾਪਤ ਕੀਤੀ ਗਈ।ਇਸ ਤੋਂ ਬਾਅਦ ਜਿਲਾ ਪ੍ਰਬੰਧਕੀ ਕੰਪਲੈਕਸ ਵਿਖੇ ਇਕ ਸਹੰੁ ਚੁੱਕ ਸਮਾਰੋਹ ਕਰਵਾਇਆ ਗਿਆ।ਜਿਸ ਵਿੱਚ ਜਿਲਾ ਪ੍ਰਬੰਧਕੀ ਕੰਪਲੈਕਸ ਪਠਾਨਕੋਟ ਵਿਖੇ ਚਲ ਰਹੇ ਸਾਰੇ ਸਰਕਾਰੀ ਦਫਤਰਾਂ ਦੇ ਜਿਲਾ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਭਾਗ ਲਿਆ। ਇਸ ਮੋਕੇ ’ਤੇ ਸਾਰੇ ਕਰਮਚਾਰੀਆਂ ਅਤੇ ਅਧਿਕਾਰੀਆਂ ਨੇ ਦੇਸ਼ ਦੀ ਏਕਤਾ, ਅਖੰਡਤਾ ਅਤੇ ਸੁਰੱਖਿਆ ਨੂੰ ਬਣਾਏ ਰੱਖਣ ਲਈ ਆਪਣੇ ਆਪ ਨੂੰ ਸਮਰਪਿਤ ਕਰਨ ਅਤੇ ਸਰਕਾਰ ਵੱਲਭ ਭਾਈ ਪਟੇਲ ਜੀ ਦੇ ਦੱਸੇ ਮਾਰਗ ਤੇ ਚੱਲਣ ਲਈ ਸਹੁੰ ਚੁੱਕੀ ਅਤੇ ਦੇਸ਼ ਦੀ ਅੰਦਰੂਨੀ ਸੁਰੱਖਿਆ ਨੂੰ ਯਕੀਨੀ ਬਣਾਉਂਣ ਲਈ ਆਪਣਾ ਯੋਗਦਾਨ ਪਾਉਣ ਲਈ ਵਾਅਦਾ ਕੀਤਾ।ਇਸ ਤੋਂ ਮਗਰੋਂ ਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਸਵਰਗੀ ਸ੍ਰੀਮਤੀ ਇੰਦਰਾ ਗਾਂਧੀ ਜੀ ਨੂੰ ਸ਼ਰਧਾਂਜਲੀ ਦੇਣ ਲਈ ਅਧਿਕਾਰੀਆਂ ਅਤੇ ਕਰਮਚਾਰੀਆਂ ਵੱਲੋਂ ਮੋਨ ਵੀ ਰੱਖਿਆ ਗਿਆ।

Check Also

ਬੈਂਕ ਆਫ਼ ਇੰਡੀਆ ਨੇ ਸੰਗਤਾਂ ਦੀ ਸਹੂਲਤ ਲਈ ਸ੍ਰੀ ਦਰਬਾਰ ਸਾਹਿਬ 12 ਵਾਟਰ ਕੂਲਰ ਕੀਤੇ ਭੇਟ

ਅੰਮ੍ਰਿਤਸਰ, 5 ਅਗਸਤ (ਜਗਦੀਪ ਸਿੰਘ) – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸੰਗਤਾਂ ਦੀ ਸਹੂਲਤ ਲਈ …

Leave a Reply