ਪਠਾਨਕੋਟ, 31 ਅਕਤੂਬਰ (ਪੰਜਾਬ ਪੋਸਟ ਬਿਊਰੋ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਪਠਾਨਕੋਟ ਵਿੱਚ ਪ੍ਰਿੰਸੀਪਲ ਮਿਸ਼ਜ ਨਿਰਮਲ ਪਾਂਧੀ ਦੀ ਪ੍ਰਧਾਨਗੀ ਵਿੱਚ ਅੱਜ ਰਾਸਸ਼ਟਰੀ ਏਕਤਾ ਦਿਵਸ ਸਰਦਾਰ ਵੱਲਭ ਭਾਈ ਪਟੇਲ ਦੇ ਜਨਮ ਦਿਹਾੜਾ ਮਨਾਇਆ ਗਿਆ।ਜਿਸ ਵਿੱਚ ਵਿਦਿਆਰਥੀਆਂ ਦੇ ਭਾਸ਼ਣ ਮੁਕਾਬਲੇ ਕਰਵਾਏ ਗਏ। ਜਿਸ ਵਿੱਚ ਪਹਿਲੇ ਸਥਾਨ `ਤੇ ਬੀ.ਕਾਮ ਭਾਗ ਪਹਿਲਾ ਦਾ ਸਾਗਰ ਮਹਿਰਾ, ਦੂਜੇ ਸਥਾਨ ਤੇ ਵੈਸ਼ਾਲੀ ਅਤੇ ਤੀਜੇ ਸਥਾਨ ਤੇ ਬੀ.ਐਸ.ਸੀ ਮੈਡੀਕਲ ਭਾਗ ਪਹਿਲਾ ਦੀ ਕਵਿਤਾ ਰਹੀ।ਇਸ ਪ੍ਰੋਗਰਾਮ ਦਾ ਪ੍ਰਬੰਧ ਸਾਇੰਸ ਵਿਭਾਗ ਦੇ ਪ੍ਰੋ. ਡਾ. ਅਰਵਿੰਦਰ ਕੋਰ ਨੇ ਕੀਤਾ।ਉਨਾਂ ਇਸ ਮੋਕੇ ਤੇ ਸਰਦਾਰ ਵੱਲਭ ਭਾਈ ਪਟੇਲ ਦੇ ਜੀਵਨ `ਤੇ ਰੋਸਨੀ ਪਾਈ ਅਤੇ ਬੱਚਿਆਂ ਵੱਲੋਂ ਭਾਰਤ ਦੀ ਰਾਸ਼ਟਰੀ ਏਕਤਾ ਅਤੇ ਅਖੰਡਤਾ ਨੂੰ ਕਾਇਮ ਰੱਖਣ ਲਈ ਸੋਂਹ ਵੀ ਚੁੱਕੀ ਗਈ।ਜੇਤੂ ਬੱਚਿਆਂ ਨੂੰ ਪੁਰਸਕਾਰ ਦੇ ਕੇ ਸਨਮਾਨਿਤ ਕੀਤਾ ਗਿਆ।ਇਸ ਮੋਕੇ ਪ੍ਰੋ. ਰੂਪਾਲੀ, ਪੋ੍ਰ. ਸੁਗੰਧੀ ਮਹਾਜਨ ਅਤੇ ਸਟਾਫ ਮੈਂਬਰ ਹਾਜ਼ਰ ਸਨ।
Check Also
ਬੈਂਕ ਆਫ਼ ਇੰਡੀਆ ਨੇ ਸੰਗਤਾਂ ਦੀ ਸਹੂਲਤ ਲਈ ਸ੍ਰੀ ਦਰਬਾਰ ਸਾਹਿਬ 12 ਵਾਟਰ ਕੂਲਰ ਕੀਤੇ ਭੇਟ
ਅੰਮ੍ਰਿਤਸਰ, 5 ਅਗਸਤ (ਜਗਦੀਪ ਸਿੰਘ) – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸੰਗਤਾਂ ਦੀ ਸਹੂਲਤ ਲਈ …
Punjab Post Daily Online Newspaper & Print Media